ਸੰਗਰੂਰ (ਵਿਵੇਕ ਸਿੰਧਵਾਨੀ) : ਧੂਰੀ ਦੀ ਅਨਾਜ ਮੰਡੀ ਵਿਖੇ ਮਿਤੀ 17 ਮਾਰਚ ਨੂੰ ਹੋ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਨਿਰਵਿਘਨ ਤੇ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਸੰਗਰੂਰ ਪੁਲਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਸੰਗਰੂਰ ਤੋਂ ਲੁਧਿਆਣਾ ਆਉਣ ਵਾਲੀ ਟਰੈਫਿਕ ਪੁਨੀਆ ਟਾਵਰ- ਨਾਨਕਿਆਣਾ ਚੌਂਕ-ਭਲਵਾਨ- ਬਾਗੜੀਆ-ਅਮਰਗੜ੍ਹ-ਮਲੇਰਕੋਟਲਾ ਹੁੰਦੇ ਜਾਵੇਗੀ।
ਇਸੇ ਤਰ੍ਹਾਂ ਲੁਧਿਆਣਾ ਤੋਂ ਸੰਗਰੂਰ ਜਾਣ ਵਾਲੀ ਟਰੈਫਿਕ ਮਲੇਰਕੋਟਲਾ-ਅਮਰਗੜ੍ਹ- ਬਾਗੜੀਆ-ਭਲਵਾਨ-ਨਾਨਕਿਆਣਾ ਚੌਂਕ ਰਾਹੀਂ ਸੰਗਰੂਰ ਜਾ ਸਕਣਗੇ। ਸ਼ੇਰਪੁਰ ਤੋਂ ਸੰਗਰੂਰ ਜਾਣ ਵਾਲੀ ਟਰੈਫਿਕ ਓਵਰਬ੍ਰਿਜ ਟੀ-ਪੁਆਇੰਟ ਧੂਰੀ-ਮਲੇਰਕੋਟਲਾ ਬਾਈਪਾਸ- ਬਾਗੜੀਆ ਰੋਡ-ਭਲਵਾਨ-ਨਾਨਕਿਆਣਾ ਚੌਂਕ ਰਾਹੀ ਸੰਗਰੂਰ ਪਹੁੰਚਗੀ।
ਪੰਜਾਬ ਦੇ ਇਨ੍ਹਾਂ ਵੱਡੇ ਅਧਿਕਾਰੀਆਂ 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
NEXT STORY