ਨੈਸ਼ਨਲ ਡੈਸਕ : ਉਤਰਾਖੰਡ 'ਚ ਹਿਮਾਚਲ ਪ੍ਰਦੇਸ਼ ਦੇ ਇਕ ਇਲਾਕੇ 'ਚ ਕੁਦਰਤੀ ਆਫਤ ਬੱਦਲ ਫਟਣ ਨਾਲ ਇਕ ਮਹਿਲਾ ਦੀ ਮੌਤ ਹੋ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ 'ਚ ਸ਼ੁੱਕਰਵਾਰ ਨੂੰ ਮੀਂਹ ਤੋਂ ਬਾਅਦ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ। ਉਥੇ ਹੀ ਉੱਤਰਾਖੰਡ 'ਚ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗੇ ਮੋਰੀ ਬਲਾਕ ਦੇ ਦੁਰਾਡੇ ਲਿਵਾੜੀ ਪਿੰਡ ਦੇ ਜੰਗਲ 'ਚ ਬੱਦਲ ਫਟਣ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਇਲਾਜ ਕੀਤਾ ਜਾ ਰਿਹਾ ਹੈ। ਉਥੇ ਹੀ ਹਿਮਾਚਲ, ਦਿੱਲੀ ਤੇ ਪੰਜਾਬ 'ਚ ਧੁੱਪ ਨਿਕਲਣ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਸਾਧਾਰਨ ਤੋਂ 3 ਡਿਗਰੀ ਦਾ ਵਾਧਾ ਦਰਜ ਹੋਇਆ। ਵੀਰਵਾਰ ਨੂੰ ਦਿੱਲੀ ਦਾ ਘੱਟ ਤੋਂ ਘੱਟ ਤਾਪਮਾਨ ਭਾਵੇਂ ਸਾਧਾਰਨ ਤੋਂ 3 ਡਿਗਰੀ ਹੇਠਾਂ 25.4 ਡਿਗਰੀ ਦਰਜ ਕੀਤਾ ਗਿਆ ਪਰ ਵੱਧ ਤੋਂ ਵੱਧ ਤਾਪਮਾਨ 41. 2 ਡਿਗਰੀ 'ਤੇ ਜਾ ਪਹੁੰਚਿਆ। ਉਥੇ ਹੀ ਹਰਿਆਣਾ 'ਚ ਲਗਾਤਾਰ 4-5 ਦਿਨਾਂ ਤੋਂ ਮੀਂਹ ਤੋਂ ਬਾਅਦ ਧੁੱਪ ਨਿਕਲੀ, ਜਦਕਿ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਤਾਪਮਾਨ ਸਾਧਾਰਨ ਤੋਂ ਕਾਫੀ ਹੇਠਾਂ ਰਿਹਾ।
ਗੋਦਾਵਰੀ 'ਤੇ ਦੁਨੀਆ ਦਾ ਸਭ ਤੋਂ ਵੱਡਾ ਸਿੰਚਾਈ ਪ੍ਰਾਜੈਕਟ ਹੋਇਆ ਪੂਰਾ
NEXT STORY