ਦੇਹਰਾਦੂਨ — ਉੱਤਰਾਖੰਡ 'ਚ ਇਸ ਸੀਜ਼ਨ 'ਚ ਚਾਰਧਾਮ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਮੰਗਲਵਾਰ ਨੂੰ 41 ਲੱਖ ਨੂੰ ਪਾਰ ਕਰ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਾਰਧਾਮ ਯਾਤਰਾ ਪ੍ਰਬੰਧਨ ਅਤੇ ਨਿਯੰਤਰਣ ਸੰਗਠਨ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਕੁੱਲ 41,13081 ਸ਼ਰਧਾਲੂ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਸਮੇਤ ਚਾਰਧਾਮ ਮੰਦਰਾਂ ਦੇ ਦਰਸ਼ਨ ਕਰ ਚੁੱਕੇ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ ਸਰਕਾਰ ਨੇ ਅਗਲੇ ਸਾਲ ਯਾਤਰਾ ਪ੍ਰਬੰਧਾਂ ਵਿੱਚ ਹੋਰ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਸੋਮਵਾਰ ਨੂੰ 23,649 ਸ਼ਰਧਾਲੂਆਂ ਨੇ ਇਨ੍ਹਾਂ ਮੰਦਰਾਂ ਦੇ ਦਰਸ਼ਨ ਕੀਤੇ ਜਦਕਿ ਮੰਗਲਵਾਰ ਨੂੰ ਇਹ ਗਿਣਤੀ 26,726 ਰਹੀ।
ਚਾਰਧਾਮ ਯਾਤਰਾ ਦਾ ਆਖਰੀ ਪੜਾਅ ਸ਼ੁਰੂ ਹੋ ਗਿਆ ਹੈ। ਅੰਤਿਮ ਪੜਾਅ ਤਹਿਤ ਕੇਦਾਰਨਾਥ ਅਤੇ ਯਮੁਨੋਤਰੀ ਦੇ ਦਰਵਾਜ਼ੇ 3 ਨਵੰਬਰ ਨੂੰ, ਗੰਗੋਤਰੀ ਦੇ ਦਰਵਾਜ਼ੇ 2 ਨਵੰਬਰ ਨੂੰ ਅਤੇ ਬਦਰੀਨਾਥ ਦੇ ਦਰਵਾਜ਼ੇ 17 ਨਵੰਬਰ ਨੂੰ ਬੰਦ ਰਹਿਣਗੇ।
ਉਮਰ ਅਬਦੁੱਲਾ ਅੱਜ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ, ਸ਼੍ਰੀਨਗਰ 'ਚ ਦਿਖਾਈ ਦੇਵੇਗੀ ਵਿਰੋਧੀ ਧਿਰ ਦੀ ਤਾਕਤ
NEXT STORY