ਨੈਸ਼ਨਲ ਡੈਸਕ : ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ 'ਚ ਚਾਰਧਾਮ ਯਾਤਰਾ ਦੇ ਮੁੱਖ ਮਾਰਗ 'ਤੇ ਪੈਂਦੇ ਘਣਸਾਲੀ ਦੇ ਜਖਨਿਆਲੀ ਅਤੇ ਨੌਤਾਦ 'ਚ ਬੱਦਲ ਫਟ ਗਏ। ਇਸ ਕੁਦਰਤੀ ਆਫ਼ਤ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਬੱਦਲ ਫਟਣ ਕਾਰਨ ਪਿੰਡ ਜਖਨਿਆਲੀ ਦੇ ਕਿਸਾਨਾਂ ਦੀ ਕਈ ਏਕੜ ਵਾਹੀਯੋਗ ਜ਼ਮੀਨ ਤਬਾਹ ਹੋਣ ਦਾ ਸਮਾਚਾਰ ਹੈ। ਇਸ ਦੇ ਨਾਲ ਹੀ ਪਿੰਡ ਜਖਨਿਆਲੀ ਦੇ ਤਿੰਨ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ।
ਕੇਦਾਰਨਾਥ ਪੈਦਲ ਮਾਰਗ ਭੀਮ ਬਲੀ ਵਿੱਚ ਵੀ ਬੱਦਲ ਫਟਣ ਦੀ ਖ਼ਬਰ ਹੈ। ਇਸ ਵੱਡੀ ਮਾਤਰਾ 'ਚ ਮਲਬਾ ਵਹਿ ਜਾਣ ਕਾਰਨ ਕਰੀਬ 30 ਮੀਟਰ ਫੁੱਟਪਾਥ ਨੂੰ ਨੁਕਸਾਨ ਪਹੁੰਚਿਆ ਹੈ। ਇਸ ਲਈ ਇੱਥੇ ਪੈਦਲ ਚੱਲਣ ਵਾਲੇ ਰਸਤੇ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਕਰੀਬ 150-200 ਸ਼ਰਧਾਲੂਆਂ ਨੂੰ ਭੀਮ ਬਾਲੀ 'ਚ ਸੁਰੱਖਿਅਤ ਸਥਾਨ 'ਤੇ ਰੋਕ ਦਿੱਤਾ ਹੈ।
ਮੰਦਾਕਿਨੀ ਨਦੀ ਦੇ ਪਾਣੀ ਦਾ ਪੱਧਰ ਵੀ ਕਾਫੀ ਵਧ ਗਿਆ ਹੈ। ਅਜਿਹੇ 'ਚ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਹਰ ਥਾਂ 'ਤੇ ਤਾਇਨਾਤ ਹਨ।
ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਲਰਟ ਅਤੇ ਗੜ੍ਹਵਾਲ ਡਿਵੀਜ਼ਨਲ ਕਮਿਸ਼ਨਰ ਵੱਲੋਂ ਦਿੱਤੀਆਂ ਹਦਾਇਤਾਂ ਤਹਿਤ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ 1 ਅਗਸਤ ਨੂੰ ਸਬੰਧਤ ਜ਼ਿਲ੍ਹੇ ਵਿੱਚ ਪੁੱਜਣ ਵਾਲੇ ਚਾਰਧਾਮ ਸ਼ਰਧਾਲੂਆਂ ਦੀ ਯਾਤਰਾ ਸਬੰਧੀ ਫੈਸਲਾ ਲੈਣਗੇ। ਹਰਿਦੁਆਰ ਅਤੇ ਰਿਸ਼ੀਕੇਸ਼ ਵਿੱਚ ਸਥਿਤ ਰਜਿਸਟ੍ਰੇਸ਼ਨ ਕੇਂਦਰਾਂ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ 1 ਅਗਸਤ ਨੂੰ ਮੁਲਤਵੀ ਕਰ ਦਿੱਤੀ ਜਾਵੇਗੀ।
ਭਾਰੀ ਬਾਰਿਸ਼ ਦੇ ਮੱਦੇਨਜ਼ਰ ਦਿੱਲੀ 'ਚ ਸਾਰੇ ਸਕੂਲ ਰਹਿਣਗੇ ਬੰਦ, ਸਿੱਖਿਆ ਮੰਤਰੀ ਆਤਿਸ਼ੀ ਨੇ ਕੀਤਾ ਐਲਾਨ
NEXT STORY