ਨਵੀਂ ਦਿੱਲੀ - ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਕੋਵਿਸ਼ੀਲਡ ਵੈਕਸੀਨ ਦੇ ਪ੍ਰੋਡਕਸ਼ਨ ਅਤੇ ਡਿਸਟ੍ਰਿਬਿਊਸ਼ਨ ਲਈ 10,000 ਕਰੋੜ ਰੁਪਏ ਖਰਚ ਕੀਤੇ ਹਨ। ਪੂਨਾਵਾਲਾ ਨੇ ਇਹ ਵੀ ਕਿਹਾ ਕਿ ਜਨਤਕ ਪੜਤਾਲ ਅਤੇ ਜਵਾਬਦੇਹੀ ਨੂੰ ਸੰਭਾਲਣਾ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਸੀ। ਪੂਨਾਵਾਲਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕੰਪਨੀ ਇੱਕ ਹੋਰ ਕੋਵਿਡ -19 ਟੀਕਾ, ਕੋਵੋਵੈਕਸ ਤਿਆਰ ਕਰ ਰਹੀ ਹੈ, ਜਿਸ ਨੂੰ ਬੱਚਿਆਂ ਲਈ ਵੱਖ-ਵੱਖ ਕਾਰਨਾਂ ਕਰਕੇ ਚੁਣਿਆ ਗਿਆ ਸੀ ਅਤੇ ਅਗਲੇ ਸਾਲ ਫਰਵਰੀ ਤੱਕ ਮਨਜ਼ੂਰੀ ਮਿਲ ਸਕਦੀ ਹੈ।
ਇਹ ਵੀ ਪੜ੍ਹੋ - ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ
ਪੂਨਾਵਾਲਾ ਨੇ ਕਿਹਾ, “ਅਸੀਂ ਐਸਟਰਾਜ਼ੇਨੇਕਾ ਨਾਲ ਸਾਂਝੇਦਾਰੀ 'ਤੇ ਦਾਅ ਲਗਾਇਆ ਸੀ। ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਕਿਹੜਾ ਟੀਕਾ ਕੰਮ ਕਰੇਗਾ। ਅਸੀਂ ਹੋਰ ਨਿਰਮਾਤਾਵਾਂ ਨਾਲ ਵੱਡੇ ਪੱਧਰ 'ਤੇ ਮੁੱਦਿਆਂ ਨੂੰ ਵੇਖਿਆ ਹੈ.. ਐਸਟਰਾਜ਼ੇਨੇਕਾ-ਆਕਸਫੋਰਡ ਦੇ ਨਾਲ ਸਾਡਾ ਕੰਮ ਵਧੀਆ ਰਿਹਾ। ਅਸੀਂ ਕੁੱਝ ਕੰਪਨੀਆਂ ਨਾਲ ਫਿਲ ਐਂਡ ਫਿਨਿਸ਼ ਲਈ ਗੱਲ ਕਰ ਰਹੇ ਹਾਂ। ਕਈ ਭਾਗੀਦਾਰਾਂ ਨਾਲ ਫਿਲ-ਫਿਨਿਸ਼ ਕੀਤਾ ਜਾ ਸਕਦਾ ਹੈ। ਕੋਵੋਵੈਕਸ ਨੂੰ ਬਾਇਓਕੌਨ ਜਾਂ ਸਾਡੀ ਫੈਸਿਲਿਟੀ ਵਿੱਚ ਭਰਿਆ ਜਾ ਸਕਦਾ ਹੈ।”
ਕੇਂਦਰ ਸਰਕਾਰ ਦੇ ਹੁਕਮ ਦੀ ਉਡੀਕ
ਪੂਨਾਵਾਲਾ ਨੇ ਕਿਹਾ ਕਿ ਦੁਨੀਆ ਭਰ ਵਿੱਚ ਕੋਵਿਡ ਵੈਕਸੀਨ ਦੇ ਨਿਰਯਾਤ ਲਈ ਉਨ੍ਹਾਂ ਦੀ ਫਰਮ ਕੇਂਦਰ ਸਰਕਾਰ ਦੇ ਹੁਕਮ ਦੀ ਉਡੀਕ ਕਰ ਰਹੀ ਹੈ। ਪੂਨਾਵਾਲਾ ਨੇ ਕਿਹਾ “ਸਰਕਾਰ ਨੇ ਦਸੰਬਰ ਤੱਕ ਹਰ ਮਹੀਨੇ ਲਈ ਕੋਵਿਸ਼ੀਲਡ ਦੀ 20 ਕਰੋੜ ਖੁਰਾਕ ਦਾ ਆਰਡਰ ਦਿੱਤਾ ਹੈ। ਅਕਤੂਬਰ ਦੇ ਅੰਤ ਤੱਕ, ਅਸੀਂ ਕੁੱਝ ਨਿਰਯਾਤ ਦੀ ਮੁੜ ਸ਼ੁਰੂਆਤ ਕਰ ਸਕਦੇ ਹਾਂ। ਅਸੀਂ ਫਿਲਹਾਲ ਸਟਾਕਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੇ ਇੰਤਜ਼ਾਰ ਵਿੱਚ ਹਾਂ।”
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਸਾਮ ਕਾਂਗਰਸ ਦਾ ਮਹਿੰਗਾਈ ਖ਼ਿਲਾਫ਼ ਰਾਜ ਵਿਆਪੀ ਪ੍ਰਦਰਸ਼ਨ
NEXT STORY