ਨਵੀਂ ਦਿੱਲੀ- ਭੋਪਾਲ ਤੋਂ ਆਗਰਾ ਜਾ ਰਹੀ ਵੰਦੇ ਭਾਰਤ ਟਰੇਨ ਦੇ ਇਕ ਯਾਤਰੀ ਨੇ ਖਾਣੇ ਦੀ ਸ਼ਿਕਾਇਤ ਕੀਤੀ ਹੈ। ਯਾਤਰੀ ਦਾ ਦੋਸ਼ ਹੈ ਕਿ ਉਸ ਨੂੰ ਟਰੇਨ ਦੇ ਖਾਣੇ ’ਚ ਮਰਿਆ ਹੋਇਆ ਕਾਕਰੋਚ ਮਿਲਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਰੇਲਵੇ ਨੂੰ ਸ਼ਿਕਾਇਤ ਕੀਤੀ ਹੈ। ਯਾਤਰੀ ਨੇ ਆਪਣੇ ਖਾਣੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ, ਜੋ ਹੁਣ ਵਾਇਰਲ ਹੋ ਗਈ ਹੈ।
ਤਸਵੀਰ ਵਿਚ ਇਕ ਮਰਿਆ ਹੋਇਆ ਕਾਕਰੋਚ ਸਬਜ਼ੀ ਦੀ ਪਲੇਟ ਵਿਚ ਨਜ਼ਰ ਆ ਰਿਹਾ ਹੈ। ਯਾਤਰੀ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਪਣੀ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ 18-06-24 ਨੂੰ, ਮੇਰੇ ਚਾਚਾ ਅਤੇ ਮਾਸੀ ਨੂੰ ਵੰਦੇ ਭਾਰਤ ਦੀ ਯਾਤਰਾ ਦੌਰਾਨ ਆਈ. ਆਰ. ਸੀ. ਟੀ. ਸੀ. ਵਲੋਂ ਪਰੋਸੇ ਗਏ ਭੋਜਨ ਵਿਚ ਕਾਕਰੋਚ ਮਿਲਿਆ।
ਕਿਰਪਾ ਕਰ ਕੇ ਵਿਕਰੇਤਾ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਣ। ਇਸ ਪੋਸਟ ਦੇ ਵਾਇਰਲ ਹੋ ਜਾਣ ਤੋਂ ਬਾਅਦ ਭਾਰਤੀ ਰੇਲਵੇ ਖਾਣ-ਪਾਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਖਾਣਾ ਮੁਹੱਈਆ ਕਰਾਉਣ ਵਾਲੇ ’ਤੇ ਜ਼ੁਰਮਾਨਾ ਲਗਾਇਆ ਹੈ।
ਵੱਡੀ ਖ਼ਬਰ : ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਆਉਣਗੇ ਜੇਲ੍ਹ 'ਚੋਂ ਬਾਹਰ
NEXT STORY