ਨਵੀਂ ਦਿੱਲੀ, (ਭਾਸ਼ਾ)– ਰੇਲਵੇ ਬੋਰਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੰਦੇ ਭਾਰਤ ਟਰੇਨ ਦੇ ਯਾਤਰੀ ਟਿਕਟ ਬੁਕਿੰਗ ਦੌਰਾਨ ਜੇਕਰ ਭੋਜਨ ਦਾ ਕੋਈ ਬਦਲ ਨਹੀਂ ਚੁਣਦੇ ਹਨ ਤਾਂ ਉਹ ਰੇਲ ਗੱਡੀ ਵਿਚ ਵੀ ਇਸ ਨੂੰ ਖਰੀਦ ਸਕਦੇ ਹਨ।
ਰੇਲਵੇ ਬੋਰਡ ਨੇ ਸ਼ੁੱਕਰਵਾਰ ਨੂੰ ਭਾਰਤੀ ਰੇਲਵੇ ਖਾਨਪਾਨ ਅਤੇ ਸੈਰ-ਸਪਾਟਾ ਨਿਗਮ ਆਈ. ਆਰ. ਸੀ. ਟੀ. ਸੀ.) ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੂੰ ਜਾਰੀ ਇਕ ਫਾਰਮ ਵਿਚ ਕਿਹਾ ਕਿ ਵੰਦੇ ਭਾਰਤ ਰੇਲ ਗੱਡੀਆਂ ਵਿਚ ਕਰੰਟ ਬੁਕਿੰਗ (ਚਾਰਟ ਬਣਨ ਤੋਂ ਬਾਅਦ ਅਤੇ ਟਰੇਨ ਰਵਾਨਾ ਹੋਣ ਤੋਂ ਪਹਿਲਾਂ ਹੋਣ ਵਾਲੀ) ਅਤੇ (ਭੋਜਨ ਦਾ) ਬਦਲ ਨਾ ਚੁਣਨ ਵਾਲੇ ਯਾਤਰੀਆਂ ਨੂੰ ਬਦਲ ਅਤੇ ਲੋੜੀਂਦੀਆਂ ਖਾਣ-ਪੀਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਨ੍ਹਾਂ ਟਰੇਨਾਂ ਵਿਚ ਖਾਣ ਵਾਲੇ ਪਦਾਰਥਾਂ ਦੀ ਵਿਕਰੀ ਅਤੇ ਸੇਵਾ ਆਈ. ਆਰ. ਸੀ. ਟੀ. ਸੀ. ਵਲੋਂ ਮੁੜ ਬਹਾਲ ਕੀਤੀ ਜਾ ਸਕਦੀ ਹੈ।
ਫਾਰਮ ਵਿਚ ਕਿਹਾ ਗਿਆ ਹੈ ਕਿ ਕਰੰਟ ਬੁਕਿੰਗ ਅਤੇ (ਭੋਜਨ ਦਾ) ਬਦਲ ਨਾ ਚੁਣਨ ਵਾਲੇ ਯਾਤਰੀਆਂ ਲਈ ਪਕਿਆ ਹੋਇਆ ਭੋਜਨ (ਜੇਕਰ ਮੁਹੱਈਆ ਹੋਵੇ) ਦਾ ਬਦਲ ਬਹਾਲ ਕੀਤਾ ਜਾ ਸਕਦਾ ਹੈ, ਜੋ ਰੈਡੀ ਟੂ ਇਟ ਭੋਜਨ ਦੇ ਬਦਲ ਤੋਂ ਇਲਾਵਾ ਹੋਵੇਗਾ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਕਾਫੀ ਗਿਣਤੀ ਵਿਚ ਯਾਤਰੀ ਅਕਸਰ ਸ਼ਿਕਾਇਤ ਕਰਦੇ ਸਨ ਕਿ ਆਈ. ਆਰ. ਸੀ. ਟੀ. ਸੀ. ਕਰਮਚਾਰੀ ਉਨ੍ਹਾਂ ਨੂੰ ਭੋਜਨ ਮੁਹੱਈਆ ਨਹੀਂ ਕਰਵਾਉਂਦੇ ਹਨ ਭਾਵੇਂ ਹੀ ਉਹ ਭੁਗਤਾਨ ਕਰਨਾ ਚਾਹੁੰਦੇ ਹੋਣ। ਇਸ ਦਾ ਕਾਰਨ ਇਹ ਦੱਸਿਆ ਜਾਂਦਾ ਸੀ ਕਿ ਟਿਕਟ ਬੁਕਿੰਗ ਦੌਰਾਨ ਉਨ੍ਹਾਂ ਇਹ ਬਦਲ ਨਹੀਂ ਚੁਣਿਆ ਸੀ।
BJP ਜਾਂ AAP... ਕੌਣ ਕਰੇਗਾ ਦਿੱਲੀ ਦੇ ਦਿਲ 'ਤੇ ਰਾਜ? ਅੱਜ ਹੋਵੇਗਾ ਨਤੀਜੇ ਦਾ ਐਲਾਨ
NEXT STORY