ਨੈਸ਼ਨਲ ਡੈਸਕ - ਦਿੱਲੀ ਵਿਚ ਨੇਤਾਵਾਂ ਲਈ ਅੱਜ ਦੀ ਰਾਤ ਬਹੁਤ ਭਾਰੀ ਹੈ। ਸਟਰਾਂਗ ਰੂਮ ਵਿੱਚ ਰੱਖੀ ਈਵੀਐਮ ਤੋਂ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ ਹਨ। ਸਾਰੀਆਂ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਅਤੇ ਨਤੀਜਿਆਂ ਦੀ ਉਡੀਕ ਕਰ ਰਹੀਆਂ ਹਨ। ਇਹ ਉਡੀਕ ਸ਼ਨੀਵਾਰ ਦੁਪਹਿਰ ਤੱਕ ਖਤਮ ਹੋ ਜਾਵੇਗੀ।
ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ?
ਜਾਣਕਾਰੀ ਮੁਤਾਬਕ ਦਿੱਲੀ ਵਿਧਾਨ ਸਭਾ ਚੋਣਾਂ ਲਈ ਜਨਤਕ ਵੋਟਾਂ ਦੀ ਗਿਣਤੀ ਸ਼ਨੀਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ੁਰੂਆਤੀ ਰੁਝਾਨ ਵੀ ਤੜਕੇ ਤੋਂ ਹੀ ਆਉਣੇ ਸ਼ੁਰੂ ਹੋ ਜਾਣਗੇ। ਚੋਣ ਕਮਿਸ਼ਨ ਮੁਤਾਬਕ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ 60.54 ਫੀਸਦੀ ਵੋਟਾਂ ਪਈਆਂ। ਇਸ ਅੰਕੜੇ ਵਿੱਚ ਕੁਝ ਬਦਲਾਅ ਹੋ ਸਕਦਾ ਹੈ।
ਸੁਰੱਖਿਆ ਪ੍ਰਬੰਧ
ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਐਲਿਸ ਵਾਜ਼ ਨੇ ਦੱਸਿਆ ਕਿ ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਲਈ ਕੁੱਲ 5,000 ਕਰਮਚਾਰੀ ਤਾਇਨਾਤ ਕੀਤੇ ਜਾਣਗੇ। 19 ਮਤਗਣਨਾ ਕੇਂਦਰਾਂ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਅਤੇ ਦਿੱਲੀ ਪੁਲਸ ਦੇ ਜਵਾਨ ਸ਼ਾਮਲ ਹਨ। ਮਤਗਣਨਾ ਕੇਂਦਰਾਂ ਦੇ ਅੰਦਰ ਸਿਰਫ਼ ਅਧਿਕਾਰਤ ਕਰਮਚਾਰੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ, ਜਿੱਥੇ ਮੋਬਾਈਲ ਫ਼ੋਨ ਦੀ ਵਰਤੋਂ ਦੀ ਸਖ਼ਤ ਮਨਾਹੀ ਹੋਵੇਗੀ।
5 ਫਰਵਰੀ ਨੂੰ ਹੋਈ ਸੀ ਵੋਟਿੰਗ
70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਲਈ 5 ਫਰਵਰੀ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ। ਇਸ ਵਿੱਚ 60.54 ਫੀਸਦੀ ਵੋਟਾਂ ਪਈਆਂ। ਇਸ ਚੋਣ ਵਿੱਚ 699 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਸਿਆਸੀ ਮੁਕਾਬਲੇ ਦੀ ਗੱਲ ਕਰੀਏ ਤਾਂ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਕਰੀਬੀ ਮੁਕਾਬਲਾ ਹੈ। ਪਿਛਲੀਆਂ ਦੋ ਚੋਣਾਂ 'ਚ ਸਿਫ਼ਰ 'ਤੇ ਸਿਮਟਣ ਵਾਲੀ ਕਾਂਗਰਸ ਇਸ ਵਾਰ ਵੀ ਪੂਰੀ ਤਾਕਤ ਨਾਲ ਚੋਣਾਂ 'ਚ ਉਤਰੀ | ਮੁਕਾਬਲਾ ਭਾਵੇਂ ਤਿਕੋਣਾ ਨਹੀਂ ਸੀ ਪਰ ਕਾਂਗਰਸ ਦੀ ਜ਼ੋਰਦਾਰ ਮੁਹਿੰਮ ਕਾਰਨ ਇਹ ਜ਼ਰੂਰ ਦਿਲਚਸਪ ਸੀ।
ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਸੀਟਾਂ 'ਤੇ ਹਨ
ਭਾਵੇਂ ਕਿਸੇ ਵੀ ਚੋਣ ਵਿੱਚ ਹਰ ਸੀਟ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਹਰ ਕਿਸੇ ਦਾ ਵੀਆਈਪੀ ਸੀਟਾਂ ਉੱਤੇ ਖਾਸ ਧਿਆਨ ਹੁੰਦਾ ਹੈ। ਦਿੱਲੀ 'ਚ ਕਈ ਅਜਿਹੀਆਂ ਸੀਟਾਂ ਹਨ, ਜਿਨ੍ਹਾਂ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਵਿੱਚ ਪਹਿਲੀ ਸੀਟ ਨਵੀਂ ਦਿੱਲੀ ਵਿਧਾਨ ਸਭਾ ਸੀਟ ਹੈ। ਇੱਥੋਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੇ ਸਾਹਮਣੇ ਭਾਜਪਾ ਨੇ ਪਰਵੇਸ਼ ਵਰਮਾ ਅਤੇ ਕਾਂਗਰਸ ਨੇ ਸੰਦੀਪ ਦੀਕਸ਼ਿਤ ਨੂੰ ਮੈਦਾਨ 'ਚ ਉਤਾਰਿਆ ਹੈ।
Fact Check : ਲੁਧਿਆਣਾ 'ਚ ਗੱਡੀ ਨਾਲ ਟਕਰਾਇਆ ਹਵਾਈ ਜਹਾਜ਼ ! ਇਹ ਹੈ ਵਾਇਰਲ ਵੀਡੀਓ ਦਾ ਸੱਚ
NEXT STORY