ਵਾਰਾਣਸੀ (ਏਜੰਸੀ)- ਰਾਫੇਲ, ਸੁਖੋਈ-30 ਐੱਮਕੇਆਈ, ਤੇਜਸ ਅਤੇ ਮਿਰਾਜ-2000 ਸਮੇਤ ਲੜਾਕੂ ਜਹਾਜ਼ਾਂ ਨੇ ਸ਼ਨੀਵਾਰ ਨੂੰ ਵਾਰਾਣਸੀ ਦੇ ਨਮੋ ਘਾਟ 'ਤੇ ਹਵਾਈ ਕਰਤੱਬ ਦਿਖਾਏ, ਜਿਸ ਨਾਲ ਭਾਰਤੀ ਹਵਾਈ ਫੌਜ ਦੇ 'ਵਿੰਗਜ਼ ਓਵਰ ਗੰਗਾ' ਏਅਰ ਸ਼ੋਅ ਦੌਰਾਨ ਦਰਸ਼ਕਾਂ ਦਾ ਮਨ ਮੋਹ ਲਿਆ। ਇਹ ਪ੍ਰੋਗਰਾਮ ਭਾਰਤੀ ਹਵਾਈ ਫ਼ੌਜ ਦੀ 94ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਤਿੰਨ ਦਿਨਾਂ ਪ੍ਰੋਗਰਾਮ 22, 24 ਅਤੇ 25 ਅਕਤੂਬਰ ਨੂੰ ਤੈਅ ਹੈ।
ਅਧਿਕਾਰੀਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਚੋਣਾਂ ਲਈ ਵੋਟਿੰਗ ਕਾਰਨ 23 ਅਕਤੂਬਰ ਨੂੰ ਸ਼ੋਅ ਨਹੀਂ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਐਤਵਾਰ ਨੂੰ ਆਖਰੀ ਦਿਨ ਦੇ ਸ਼ੋਅ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਨੂੰ 32 ਜ਼ੋਨਾਂ, 50 ਸੈਕਟਰਾਂ ਅਤੇ 80 ਸਬ-ਸੈਕਟਰਾਂ 'ਚ ਵੰਡਿਆ ਗਿਆ ਹੈ ਅਤੇ ਲਗਭਗ 11,900 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਏਅਰ ਸ਼ੋਅ 'ਚ 100 ਜਹਾਜ਼ ਸ਼ਾਮਲ ਹਨ, ਜਿਨ੍ਹਾਂ 'ਚ 52 ਲੜਾਕੂ ਜਹਾਜ਼, 15 ਟਰਾਂਸਪੋਰਟ ਜਹਾਜ਼, 32 ਹੈਲੀਕਾਪਟਰ ਅਤੇ ਇਕ ਹੈਰੀਟੇਜ਼ (ਵਿਰਾਸਤੀ) ਜਹਾਜ਼ ਸ਼ਾਮਲ ਹਨ। ਚਿਨੂਕ ਹੈਲੀਕਾਪਟਰ ਅਤੇ ਸੂਰਿਆ ਕਿਰਨ ਐਰੋਬੈਟਿਕ ਟੀਮ ਦੇ ਕਰਤੱਬ ਇਸ ਸ਼ੋਅ ਦੇ ਮੁੱਖ ਆਕਰਸ਼ਨ ਰਹੇ। 22 ਅਕਤੂਬਰ ਨੂੰ ਪ੍ਰੋਗਰਾਮ ਦੇ ਪਹਿਲੇ ਦਿਨ, ਹਵਾਈ ਕਰਤੱਵ ਦੇਖਣ ਲਈ ਗੰਗਾ ਦੇ ਦੋਵੇਂ ਕਿਨਾਰਿਆਂ 'ਤੇ ਭਾਰੀ ਭੀੜ ਲੱਗ ਗਈ। ਸੂਰਿਆ ਕਿਰਨ ਜਹਾਜ਼ਾਂ ਵਲੋਂ 'ਕਾਸ਼ੀ' ਦਾ ਥੀਮ ਬਣਾਇਆ ਗਿਆ, ਜਦੋਂ ਕਿ Mi-17 ਹੈਲੀਕਾਪਟਰ ਨੇ ਤਿਰੰਗਾ ਬਣਾਇਆ ਅਤੇ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਹੈਲੀਕਾਪਟਰਾਂ ਦੀ ਸਾਂਝੀ ਉਡਾਣ ਨੇ ਭਾਰਤ ਦੀ ਫੌਜੀ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ।
ਸਾਰੰਗ ਹੈਲੀਕਾਪਟਰ ਡਿਸਪਲੇਅ ਟੀਮ ਦੀ ਮੈਂਬਰ, ਸਕੁਐਡਰਨ ਲੀਡਰ ਅੰਕਿਤਾ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਸ ਨੇ ਦੱਸਿਆ ਕਿ ਸਾਰੰਗ ਏਸ਼ੀਆ ਦੀ ਇਕੋ ਇਕ ਟੀਮ ਹੈ ਜਿਸ ਕੋਲ ਪੰਜ ਹੈਲੀਕਾਪਟਰ ਹਨ। ਇਹ ਟੀਮ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਦੁਆਰਾ ਨਿਰਮਿਤ ਅਤਿ-ਆਧੁਨਿਕ ਹਲਕੇ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਆਪਣੇ ਕਰਤੱਵ ਦਿਖਾਉਂਦੀ ਹੈ। ਸਿੰਘ ਨੇ ਕਿਹਾ ਕਿ ਟੀਮ ਦੇ ਪ੍ਰਦਰਸ਼ਨ ਭਾਰਤੀ ਹਵਾਈ ਸੈਨਾ ਦੇ ਸਵਦੇਸ਼ੀ ਹਵਾਬਾਜ਼ੀ ਪਲੇਟਫਾਰਮ ਦੇ ਪੇਸ਼ੇਵਰ ਹੁਨਰ, ਤਾਲਮੇਲ ਅਤੇ ਸਮਰੱਥਾਵਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਟੀਮ ਦਾ ਉਦੇਸ਼ ਨਾ ਸਿਰਫ਼ ਹਵਾਈ ਕਲਾ ਦਾ ਪ੍ਰਦਰਸ਼ਨ ਕਰਨਾ ਸੀ, ਸਗੋਂ ਨੌਜਵਾਨਾਂ ਨੂੰ ਹਥਿਆਰਬੰਦ ਫ਼ੋਰਸਾਂ ਨੂੰ ਕਰੀਅਰ ਵਜੋਂ ਚੁਣਨ ਲਈ ਪ੍ਰੇਰਿਤ ਕਰਨਾ ਵੀ ਸੀ। ਸਕੁਐਡਰਨ ਲੀਡਰ ਗੌਤਮ ਤਿਆਗੀ ਨੇ ਕਿਹਾ ਕਿ ਹਵਾਈ ਫ਼ੌਜ ਦੀ 94ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕਾਸ਼ੀ ਦੇ ਅਸਮਾਨ 'ਚ ਕਰਤੱਬ ਦਿਖਾਉਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ, ਟੀਚੇ ਨਿਰਧਾਰਤ ਕਰਨ ਅਤੇ ਦੇਸ਼ ਦੀ ਸੇਵਾ ਲਈ ਪ੍ਰੇਰਿਤ ਰਹਿਣ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯਮੁਨਾਨਗਰ 'ਚ ਦੀਵਾਲੀ 'ਤੇ 70 ਥਾਵਾਂ 'ਤੇ ਵੇਚੇ ਜਾਣਗੇ ਗ੍ਰੀਨ ਪਟਾਕੇ, ਇਸ ਦਿਨ ਮਿਲੇਗਾ ਲਾਇਸੈਂਸ
NEXT STORY