ਨਵੀਂ ਦਿੱਲੀ/ ਜੈਪੁਰ (ਨਵੋਦਿਆ ਟਾਈਮਜ਼) : ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਕਾਂਗਰਸ 'ਚ ਚੱਲ ਰਹੀ ਟੁੱਟ-ਫੂਟ ਦਾ ਫਾਇਦਾ ਚੁੱਕ ਕੇ ਭਾਜਪਾ ਦੀ ਸਰਕਾਰ ਬਣਾਉਣ ਦੇ ਪੱਖ 'ਚ ਨਹੀਂ ਹਨ। ਉਨ੍ਹਾਂ ਨੇ ਪਾਰਟੀ ਹਾਈ ਕਮਾਨ ਨਾਲ ਦਿੱਲੀ 'ਚ ਮੁਲਾਕਾਤ ਕਰ ਸੂਬੇ ਦੀ ਰਾਜਨੀਤਕ ਸਥਿਤੀ 'ਤੇ ਚਰਚਾ ਕੀਤੀ, ਜਿਸ 'ਚ ਸਪੱਸ਼ਟ ਕਹਿ ਦਿੱਤਾ ਕਿ ਫਿਲਹਾਲ ਭਾਜਪਾ ਦੀ ਸਰਕਾਰ ਬਣਾਉਣਾ ਸਹੀ ਨਹੀਂ ਹੈ।
ਰਾਜਸਥਾਨ 'ਚ 14 ਅਗਸਤ ਤੋਂ ਵਿਧਾਨ ਸਭਾ ਸੈਸ਼ਨ ਬੁਲਾਇਆ ਜਾ ਰਿਹਾ ਹੈ। ਇਸ ਦੌਰਾਨ ਸੰਕਟਗ੍ਰਸਤ ਅਸ਼ੋਕ ਗਹਿਲੋਤ ਸਰਕਾਰ ਵਿਸ਼ਵਾਸਮਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਚੱਲਦੇ ਰਾਜਸਥਾਨ ਦੀ ਸਿਆਸਤ 'ਚ ਤੇਜ਼ੀ ਨਾਲ ਬਦਲਾਅ ਹੁੰਦਾ ਨਜ਼ਰ ਆ ਰਿਹਾ ਹੈ। ਅਜੇ ਤੱਕ ਜਿੱਥੇ ਕਾਂਗਰਸ ਦੋ-ਫਾੜ ਹੋਈ ਪਈ ਹੈ ਅਤੇ ਦੋਵਾਂ ਖੇਮਿਆਂ ਦੇ ਵਿਧਾਇਕ ਹੋਟਲਾਂ 'ਚ ਬੰਦ ਹਨ, ਉਥੇ ਹੀ ਹੁਣ ਭਾਜਪਾ 'ਚ ਟੁੱਟ-ਫੂਟ ਦੇ ਲੱਛਣ ਨਜ਼ਰ ਆਉਣ ਲੱਗੇ ਹਨ। ਪਾਰਟੀ ਨੇ ਸਾਵਧਾਨੀ ਦੇ ਤੌਰ 'ਤੇ ਵਸੁੰਧਰਾ ਖੇਮੇ ਦੇ 15-16 ਵਿਧਾਇਕਾਂ ਨੂੰ ਗੁਜਰਾਤ ਭੇਜ ਦਿੱਤਾ ਹੈ।
ਉਹ ਅਗਲੇ ਕੁੱਝ ਦਿਨਾਂ ਤੱਕ ਉਥੇ ਹੀ ਗੁਜਰਾਤ ਭਾਜਪਾ ਅਤੇ ਰੁਪਾਣੀ ਸਰਕਾਰ ਦੀ ਨਿਗਰਾਨੀ 'ਚ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕੁੱਝ ਵਿਧਾਇਕ ਭਾਜਪਾ ਦੇ ਇਨ੍ਹਾਂ ਵਿਧਾਇਕਾਂ ਦੇ ਸੰਪਰਕ 'ਚ ਸਨ, ਜਿਸ ਬਾਰੇ ਪੱਤਾ ਲੱਗਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਗੁਜਰਾਤ ਭੇਜ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਆਪਣੇ ਸਮਰਥਕ ਵਿਧਾਇਕਾਂ ਦੀ ਬੰਦੀ ਤੋਂ ਵਸੁੰਧਰਾ ਨਰਾਜ਼ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ 'ਤੇ ਸ਼ੱਕ ਕੀਤਾ ਜਾ ਰਿਹਾ ਹੈ।
ਆਟੋ ਚਾਲਕ ਤੋਂ ਜ਼ਬਰਦਸਤੀ ਕਹਿਲਵਾਇਆ "ਮੋਦੀ ਜ਼ਿੰਦਾਬਾਦ", ਕੀਤੀ ਕੁੱਟਮਾਰ
NEXT STORY