ਤਿਰੁਅਨੰਤਪੁਰਮ- ਵੈਟਿਕਨ ਨੇ ਚਰਚ ਦੇ ਨਿਯਮਾਂ ਦਾ ਉਲੰਘਣ ਕਰਨ ਵਾਲੀ ਆਪਣੀ ਜੀਵਨ ਸ਼ੈਲੀ ਬਾਰੇ ਸਪੱਸ਼ਟੀਕਰਨ ਨਹੀਂ ਦੇਣ ਲਈ ਫਰਾਂਸਿਸਕਨ ਕਲੈਰਿਸਟ ਕਾਨਗ੍ਰੇਗੇਸ਼ਨ (ਐੱਫ.ਸੀ.ਸੀ.) ਵਲੋਂ ਬਰਖ਼ਾਸਤ ਕੀਤੇ ਜਾਣ ਵਿਰੁੱਧ ਕੇਰਲ ਦੀ ਸਿਸਟਰ ਲੂਸੀ ਕਲੱਪੁਰਾ ਦੀ ਇਕ ਹੋਰ ਅਪੀਲ ਖਾਰਜ ਕਰ ਦਿੱਤੀ ਹੈ। ਚਰਚ ਦੀ ਇਕ ਅੰਦਰੂਨੀ ਚਿੱਠੀ ਅਨੁਸਾਰ, ਕੈਥੋਲਿਕ ਚਰਚਾ ਦੇ ਸੀਨੀਅਰ ਨਿਆਇਕ ਅਥਾਰਟੀ 'ਅਪੋਸਟੇਲੀਕਾ ਸਿਗਨੇਚਰਾ' ਨੇ ਇਕ ਸਦੀ ਪੁਰਾਣੇ ਕਾਨਗ੍ਰੇਗੇਸ਼ਨ ਤੋਂ ਬਰਖ਼ਾਸਤ ਕੀਤੇ ਜਾਣ ਵਿਰੁੱਧ ਨਨ ਦੀ ਤੀਜੀ ਅਪੀਲ ਵੀ ਖਾਰਜ ਕਰ ਦਿੱਤੀ। ਕਾਨਗ੍ਰੇਗੇਸ਼ਨ ਦੀ ਚਿੱਠੀ 'ਚ ਕਿਹਾ ਗਿਆ,''ਲੂਸੀ ਕਲੱਪੁਰਾ ਦੀ ਅਪੀਲ 'ਐਪੋਸਟੇਲਿਕਾ ਸਿਗਨੇਚਰਾ' ਨੇ ਖਾਰਜ ਕਰ ਦਿੱਤੀ ਅਤੇ ਉਨ੍ਹਾਂ ਦੀ ਬਰਖ਼ਾਸਤਗੀ ਦੀ ਪੁਸ਼ਟੀ ਕੀਤੀ ਜਾਂਦੀ ਹੈ।''
ਚਰਚ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਵੈਟਿਕਨ ਨੇ ਨਨ ਦੀ ਇਕ ਅਪੀਲ ਖਾਰਜ ਕਰ ਦਿੱਤੀ। ਹਾਲਾਂਕਿ, ਕਲੱਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੀ ਅਪੀਲ 'ਤੇ ਸੁਣਵਾਈ ਹੋਈ ਅਤੇ ਮੌਜੂਦਾ ਘਟਨਾਕ੍ਰਮ ਉਨ੍ਹਾਂ ਦੇ ਪ੍ਰਤੀ ਨਾਇਨਸਾਫ਼ੀ ਹੈ। ਕਲੱਪੁਰਾ ਨੇ 'ਮਿਸ਼ਨਰੀਜ ਆਫ਼ ਜੀਸਸ ਕਾਨਗ੍ਰੇਗੇਸ਼ਨ' ਨਾਲ ਸੰਬੰਧਤ ਨਨਾਂ ਵਲੋਂ ਬਿਸ਼ਪ ਫਰਾਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਮੁਲੱਕਲ 'ਤੇ ਇਕ ਨਨ ਨਾਲ ਜਬਰ ਜ਼ਨਾਹ ਕਰਨ ਦਾ ਦੋਸ਼ ਲੱਗਾ ਸੀ।
ਕਾਨਗ੍ਰੇਗੇਸ਼ਨ ਨੇ ਆਪਣੇ ਨੋਟਿਸ 'ਚ ਸਿਸਟਰ ਲੂਸੀ 'ਤੇ ਆਪਣੇ ਸੀਨੀਅਰ ਅਧਿਕਾਰੀਆਂ ਦੀ ਮਨਜ਼ੂਰੀ ਦੇ ਬਿਨਾਂ ਡਰਾਈਵਿੰਗ ਲਾਇਸੈਂਸ ਰੱਖਣ, ਕਰਜ਼ ਲੈ ਕੇ ਕਾਰ ਖਰੀਦਣ, ਇਕ ਕਿਤਾਬ ਦਾ ਪ੍ਰਕਾਸ਼ਨ ਕਰਾਉਣ ਅਤੇ ਬਿਨਾਂ ਮਨਜ਼ੂਰੀ ਧਨ ਖਰਚ ਕਰਨ ਨੂੰ ਨਿਯਮਾਂ ਦਾ ਉਲੰਘਣ ਦੱਸਿਆ ਅਤੇ ਵੈਟਿਕਨ ਨੇ ਇਸ ਫ਼ੈਸਲੇ ਨੂੰ ਮਨਜ਼ੂਰ ਕੀਤਾ ਸੀ। ਨਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਨੇ ਕੀਤਾ ਮੁਖੀ ਦੇ ਜਿਉਂਦੇ ਹੋਣ ਦਾ ਕੀਤਾ ਦਾਅਵਾ
NEXT STORY