ਰਾਏਪੁਰ (ਭਾਸ਼ਾ) - ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੰਗਲਵਾਰ ਨੂੰ ਕਿਹਾ ਕਿ ‘ਆਬਾਦੀ ਬਦਲਾਅ’ ਰਾਸ਼ਟਰਵਾਦ ਲਈ ਇਕ ਗੰਭੀਰ ਖ਼ਤਰੇ ਵਜੋਂ ਉੱਭਰ ਰਿਹਾ ਹੈ। ਵਿਦਿਆਰਥੀਆਂ ਨਾਲ ‘ਬਿਹਤਰ ਭਾਰਤ ਦੇ ਨਿਰਮਾਣ ਲਈ ਵਿਚਾਰ’ ਵਿਸ਼ੇ ’ਤੇ ਆਯੋਜਿਤ ਇੰਟਰਐਕਟਿਵ ਸੈਸ਼ਨ ਦੌਰਾਨ ਉਪ ਰਾਸ਼ਟਰਪਤੀ ਨੇ ਗੈਰ-ਕਾਨੂੰਨੀ ਪ੍ਰਵਾਸ ਦੀ ਸਮੱਸਿਆ ਨਾਲ ਨਜਿੱਠਣ ਦੀ ਲੋੜ ’ਤੇ ਜ਼ੋਰ ਦਿੱਤਾ। ਸੂਬੇ ਦੀ ਰਾਜਧਾਨੀ ਦੇ ਪੰਡਿਤ ਦੀਨਦਿਆਲ ਉਪਾਧਿਆਏ ਆਡੀਟੋਰੀਅਮ ’ਚ ਆਯੋਜਿਤ ਸਮਾਗਮ ’ਚ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ.) ਰਾਏਪੁਰ, ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ.) ਰਾਏਪੁਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ.ਟੀ.) ਭਿਲਾਈ ਦੇ ਵਿਦਿਆਰਥੀ ਮੌਜੂਦ ਸਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ, ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ
ਉਨ੍ਹਾਂ ਘੁਸਪੈਠ ਦੇ ਮੁੱਦੇ ਨੂੰ ਉਠਾਇਆ ਅਤੇ ਦੇਸ਼ ’ਚ ਇਸਦੇ ਪ੍ਰਭਾਵ ਨੂੰ ਉਜਾਗਰ ਕੀਤਾ। ਧਨਖੜ ਨੇ ਕਿਹਾ, ''ਅਸੀਂ ਕਰੋੜਾਂ ਦੀ ਆਬਾਦੀ ਵਾਲੇ ਇਸ ਦੇਸ਼ ’ਚ ਘੁਸਪੈਠ ਦਾ ਸਾਹਮਣਾ ਕਰ ਰਹੇ ਹਾਂ। ਜੇ ਅਸੀਂ ਗਿਣਤੀ ਕਰੀਏ ਤਾਂ ਦਿਮਾਗ ਚਕਰਾ ਜਾਂਦਾ ਹੈ।'' ਉਨ੍ਹਾਂ ਕਿਹਾ ਕਿ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀ ਸਾਡੀ ਚੋਣ ਪ੍ਰਣਾਲੀ ਨੂੰ ਅਸਥਿਰ ਕਰਨ ਦੀ ਸਮਰੱਥਾ ਹੈ, ਜਿੱਥੇ ਲੋਕ ਛੋਟੇ ਰਾਜਨੀਤਿਕ ਹਿੱਤਾਂ ਬਾਰੇ ਸੋਚਦੇ ਹਨ ਅਤੇ ਉਨ੍ਹਾਂ ਨੂੰ ਆਸਾਨ ਸਮਰਥਕ ਮਿਲ ਜਾਂਦੇ ਹਨ।
ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਵਿਧਾਨ ਸਭਾ ਚੋਣਾਂ ਦੀ ਦੌੜ ’ਚ 699 ਉਮੀਦਵਾਰ ਸ਼ਾਮਲ
NEXT STORY