ਨਵੀਂ ਦਿੱਲੀ- ਵਿਜੇ ਦਿਵਸ 'ਤੇ ਬੁੱਧਵਾਰ ਨੂੰ ਸਿੰਘੂ ਬਾਰਡਰ 'ਤੇ 1971 ਦੇ ਯੁੱਧ 'ਚ ਸ਼ਾਮਲ ਹੋਣ ਵਾਲੇ ਸਾਬਕਾ ਫ਼ੌਜ ਅਧਿਕਾਰੀ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਪਹੁੰਚੇ। 16 ਦਸੰਬਰ 1971 ਨੂੰ ਹੀ ਭਾਰਤੀ ਫ਼ੌਜ ਨੇ ਪਾਕਿਸਤਾਨ 'ਤੇ ਜਿੱਤ ਹਾਸਲ ਕੀਤੀ ਸੀ, ਜਿਸ ਨੂੰ ਭਾਰਤ ਸਰਕਾਰ ਵਿਜੇ ਦਿਵਸ ਦੇ ਰੂਪ 'ਚ ਮਨਾਉਂਦੀ ਹੈ। ਬੁੱਧਵਾਰ ਨੂੰ ਜਿਸ ਸਮੇਂ ਦੇਸ਼ 'ਚ ਜਗ੍ਹਾ-ਜਗ੍ਹਾ ਵਿਜੇ ਦਿਵਸ ਮਨਾਇਆ ਜਾ ਰਿਹਾ ਸੀ। ਉਸ ਸਮੇਂ ਕਾਰਗਿਲ, ਪਾਕਿਸਤਾਨ ਵਿਰੁੱਧ ਯੁੱਧ 'ਚ ਸ਼ਾਮਲ ਹੋਣ ਵਾਲੇ ਸਾਬਕਾ ਫ਼ੌਜੀ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇ ਰਹੇ ਸਨ। ਇਹ ਸਾਰੇ ਸਾਬਕਾ ਫ਼ੌਜੀ ਇੰਡੀਅਨ ਵੇਟਰਾਨ ਆਰਗੇਨਾਈਜੇਸ਼ਨ ਦੇ ਬੈਨਰ ਹੇਠ ਪਹੁੰਚੇ ਸਨ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਤ ਰਾਮ ਸਿੰਘ ਨੇ ਕਿਸਾਨੀ ਹੱਕਾਂ ਲਈ ਦਿੱਤੀ ਜਾਨ
ਕਿਸਾਨ ਅੰਦੋਲਨ 'ਚ ਪਹੁੰਚੇ ਸਾਬਕਾ ਫ਼ੌਜ ਅਧਿਕਾਰੀ ਕੈਪਟਨ ਵਿਰਕ ਸਿੰਘ ਨੇ ਦੱਸਿਆ ਕਿ ਉਹ 1971 'ਚ ਪਾਕਿਸਤਾਨ 1999 'ਚ ਕਾਰਗਿਲ ਦੋਵੇਂ ਯੁੱਧ 'ਚ ਸ਼ਾਮਲ ਰਹੇ ਹਨ। ਇੱਥੇ ਅੱਜ ਕਿਸਾਨਾਂ ਦਾ ਸਮਰਥਨ ਦੇਣ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੁਰੱਖਿਆ ਲਈ ਜਵਾਨ ਜ਼ਰੂਰੀ ਹਨ। ਉਸੇ ਤਰ੍ਹਾਂ ਕਿਸਾਨ ਵੀ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨ ਲਵੇ। ਜਿਸ ਦਿਨ ਸਰਕਾਰ ਕਿਸਾਨਾਂ ਦੀ ਗੱਲ ਮੰਨ ਲਵੇਗੀ, ਉਹੀ ਸਾਡੇ ਲਈ ਅਸਲੀ ਵਿਜੇ ਦਿਵਸ ਹੋਵੇਗਾ। ਵੱਖ-ਵੱਖ ਸੂਬਿਆਂ ਤੋਂ 1500 ਤੋਂ ਵੱਧ ਸਾਬਕਾ ਫ਼ੌਜੀ ਇੱਥੇ ਆਏ ਹਨ। ਉਨ੍ਹਾਂਨੇ ਕਿਹਾ ਕਿ ਅਸੀਂ ਮੀਡੀਆ ਦੇ ਮਾਧਿਅਮ ਨਾਲ ਸੁਣਿਆ ਸੀ ਕਿ ਕਿਸਾਨਾਂ ਨੂੰ ਰਾਜਨੀਤੀ ਨਾਲ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਜੇਕਰ ਅੱਜ ਅਸੀਂ ਖ਼ੁਦ ਦੇਖਿਆ ਕਿ ਇੱਥੇ ਸੱਚਾ ਕਿਸਾਨ ਬੈਠਾ ਹੈ। ਕਿਸਾਨਾਂ ਨੂੰ ਲੈ ਕੇ ਝੂਠ ਫੈਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ
ਚਿੱਲਾ ਸਰਹੱਦ ’ਤੇ ਧਰਨਾ ਦੇ ਰਹੇ ਕਿਸਾਨ ਆਗੂਆਂ ਨੇ ਸੰਤ ਬਾਬਾ ਰਾਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ
NEXT STORY