ਅਹਿਮਦਾਬਾਦ (ਭਾਸ਼ਾ)– ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਹਿੰਮਤਨਗਰ ਕਸਬੇ ’ਚ ਦੋ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਇਕ-ਦੂਜੇ ’ਤੇ ਪੱਥਰਬਾਜ਼ੀ ਕੀਤੀ, ਜਿਸ ਮਗਰੋਂ ਪੁਲਸ ਨੇ 4 ਲੋਕਾਂ ਨੂੰ ਹਿਰਾਸਤ ’ਚ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਬੰਜਾਰਾਵਾਸ ਇਲਾਕੇ ’ਚ ਵਾਪਰੀ।
ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਕੁਝ ਵੀਡੀਓ ’ਚ ਕੁਝ ਲੋਕਾਂ ਨੂੰ ਦੂਜੇ ਇਲਾਕੇ ’ਚ ਪੈਟਰੋਲ ਬੰਬ ਸੁੱਟਦੇ ਵੇਖਿਆ ਜਾ ਸਕਦਾ ਹੈ। ਪੁਲਸ ਇੰਸਪੈਕਟਰ ਵਿਸ਼ਾਲ ਕੁਮਾਰ ਵਘੇਲਾ ਮੁਤਾਬਕ ਇਹ ਮਾਮੂਲੀ ਹਿੰਸਾ ਦੀ ਘਟਨਾ ਸੀ ਅਤੇ ਭੀੜ ਨੂੰ ਤਿਤਰ-ਬਿਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ।
ਪੁਲਸ ਮੁਤਾਬਕ ਹਿੰਸਾ ਦੀ ਸੂਚਨਾ ਮਿਲਣ ’ਤੇ ਅਸੀਂ ਘਟਨਾ ਵਾਲੀ ਥਾਂ ਲਈ ਰਵਾਨਾ ਹੋਏ ਅਤੇ ਹਾਲਾਤ ਨੂੰ ਕਾਬੂ ਕੀਤਾ। ਅਸੀਂ ਘਟਨਾ ਵਾਲੀ ਥਾਂ ਤੋਂ 4 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਇਹ ਮਾਮੂਲੀ ਹਿੰਸਾ ਦੀ ਘਟਨਾ ਸੀ ਅਤੇ ਹਾਲਾਤ ਨੂੰ ਛੇਤੀ ਹੀ ਕਾਬੂ ਕਰ ਲਿਆ ਗਿਆ। ਇਸ ਤੋਂ ਪਹਿਲਾਂ ਵੀ ਗੁਜਰਾਤ ਦੇ ਹਿੰਮਤਨਗਰ ਅਤੇ ਖੰਭਾਤ ਸ਼ਹਿਰਾਂ ’ਚ ਐਤਵਾਰ ਨੂੰ ਰਾਮ ਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਝੜਪ ਹੋਈ ਸੀ।
ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਲਈ ਮੁਆਵਜ਼ਾ ਦੇਣ ਦੀ ਸਮਾਂ ਹੱਦ ਤੈਅ
NEXT STORY