ਗੁਰੂਗ੍ਰਾਮ : ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੇ ਵਿਵਾਦਤ ਵੀਡੀਓ ਮਾਮਲੇ ਵਿਚ ਗੁਰੂਗ੍ਰਾਮ ਪੁਲਸ ਦੇ ਏਸੀਪੀ ਕ੍ਰਾਈਮ ਨਵੀਨ ਸ਼ਰਮਾ ਦਾ ਬਿਆਨ ਸਾਹਮਣੇ ਆ ਗਿਆ ਹੈ। ਇਸ ਦੌਰਾਨ ਏਸੀਪੀ ਨੇ ਵੀਡੀਓ ਨੂੰ ਕਥਿਤ ਤੌਰ 'ਤੇ ਫਰਜ਼ੀ ਦੱਸਣ ਲਈ ਗਲਤ ਫੋਰੈਂਸਿਕ ਰਿਪੋਰਟ ਤਿਆਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ।
ਇਸ ਦੌਰਾਨ ਏਸੀਪੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵੀਡੀਓ ਨੂੰ ਫਰਜ਼ੀ ਸਾਬਤ ਕਰਨ ਲਈ ਗੁਰੂਗ੍ਰਾਮ ਦੀ ਇੱਕ ਲੈਬ ਨਾਲ 10 ਲੱਖ ਰੁਪਏ ਵਿਚ ਸੌਦਾ ਤੈਅ ਹੋਇਆ ਸੀ। ਏਸੀਪੀ ਕ੍ਰਾਈਮ ਦੇ ਅਧੀਨ ਆਉਂਦੀ ਸੈਕਟਰ-29 ਥਾਣਾ ਪੁਲਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਹੁਣ ਤੱਕ ਜੀਂਦ ਦੇ ਅੰਕਿਤ ਅਤੇ ਸਿਰਸਾ ਦੇ ਅਰੁਣ ਮਹਿੰਦਰੂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਏਸੀਪੀ ਨੇ ਕਿਹਾ ਕਿ ਇਹ ਮਾਮਲਾ ਜਸਪ੍ਰੀਤ ਉਰਫ਼ ਜੱਸੀ ਨਾਮ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ ਹੋਇਆ ਹੈ। ਇਸ ਦੌਰਾਨ ਏਸੀਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਵਾਇਰਲ ਹੋ ਰਹੀ ਵੀਡੀਓ ਦਾ ਆਮ ਆਮਦੀ ਪਾਰਟੀ ਆਗੂਆਂ ਵੱਲੋਂ ਲਗਾਤਾਰ ਖੰਡਨ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਗ ਦੀਆਂ ਧਮਕੀਆਂ ਨਾਲ PoK ਦੀਆਂ ਨਾਕਾਮੀਆਂ ਨਹੀਂ ਲੁਕਣਗੀਆਂ! ਭਾਰਤ ਦਾ ਪਾਕਿ ਨੂੰ ਕਰਾਰਾ ਜਵਾਬ
NEXT STORY