ਆਂਧਰਾ ਪ੍ਰਦੇਸ਼— ਵਿਸ਼ਾਖਾਪਟਨਮ ਪੁਲਸ ਹਮੇਸ਼ਾ ਤੋਂ ਅਨੁਸ਼ਾਸਨ ਦੇ ਮਾਮਲੇ 'ਚ ਅੱਗੇ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਟੀਮ 'ਚ ਇਕ ਨਵੇਂ ਮੈਂਬਰ ਨੂੰ ਥਾਂ ਦਿੱਤੀ ਹੈ, ਜੋ ਮਜ਼ਬੂਤੀ ਬਣ ਕੇ ਉਨ੍ਹਾਂ ਦਾ ਸਾਥ ਦੇਵੇਗਾ। ਪੁਲਸ ਨੇ 'ਸਾਈਬਾਰਾ' ਸਾਈਬਰ ਸੁਰੱਖਿਆ ਇੰਟਰੈਕਟਿਵ ਰੋਬਟਿਕ ਏਜੰਟ ਨਾਮੀ ਇਕ ਰੋਬੋਟ ਨੂੰ ਆਪਣੀ ਸਾਈਬਰ ਟੀਮ 'ਚ ਸ਼ਾਮਲ ਕੀਤਾ ਹੈ। ਇਹ ਰੋਬੋਟ ਪੁਲਸ ਨੂੰ ਇਕ ਕੁਸ਼ਲ ਤਰੀਕੇ ਨਾਲ ਸ਼ਿਕਾਇਤਾਂ ਦੇ ਰਜਿਸਟਰਡ ਅਤੇ ਉਸ ਦੇ ਨਿਪਟਾਰੇ 'ਚ ਮਦਦ ਕਰੇਗਾ। ਫਿਲਹਾਲ ਇਹ ਰੋਬੋਟ ਮਹਾਰਾਨੀਪੇਟਾ ਪੁਲਸ ਸਟੇਸ਼ਨ 'ਚ ਤਾਇਨਾਤ ਹੈ।
ਰੋਬੋਟ ਡਿਜ਼ਾਈਨ ਕਰਨ ਵਾਲੀ ਕੰਪਨੀ ਰੋਬੋ ਕਪਲਰ ਪ੍ਰਾਈਵੇਟ ਲਿਮਟਿਡ ਦੇ ਮੈਂਬਰ ਡੀ. ਕੇ. ਇਰਾਵਤ ਨੇ ਇਸ ਦੀ ਖਾਸੀਅਤ ਦੱਸਦੇ ਹੋਏ ਕਿਹਾ ਕਿ ਇਹ ਰੋਬੋਟ ਪਹਿਲਾਂ ਸ਼ਿਕਾਇਤਾਂ ਲੈਂਦਾ ਹੈ ਅਤੇ ਫਿਰ ਸਵੈਚਾਲਿਤ ਰੂਪ ਨਾਲ ਇਸ ਨੂੰ ਵਿਭਾਗ ਤਕ ਪਹੁੰਚਾਉਂਦਾ ਹੈ। ਜੇਕਰ ਤੈਅ ਸਮੇਂ ਸੀਮਾ 'ਚ ਸ਼ਿਕਾਇਤ ਹੱਲ ਨਹੀਂ ਹੁੰਦੀ ਤਾਂ ਇਹ ਰੋਬੋਟ ਇਕ ਅਲਾਰਮ ਜ਼ਰੀਏ ਸ਼ਿਕਾਇਤਕਰਤਾ ਨੂੰ ਸੂਚਿਤ ਵੀ ਕਰਨ 'ਚ ਸਮਰੱਥ ਹੈ। ਡੀ. ਕੇ. ਇਰਾਵਤ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਸ਼ਿਕਾਇਤ ਦਾ ਹੱਲ ਨਹੀਂ ਨਿਕਲੇਗਾ ਤਾਂ ਇਹ ਰੋਬੋਟ ਉਕਤ ਸ਼ਿਕਾਇਤ ਨੂੰ ਉੱਚ ਅਧਿਕਾਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੇਗਾ। ਜੇਕਰ ਉੱਥੇ ਵੀ ਇਸ ਦਾ ਹੱਲ ਨਹੀਂ ਹੁੰਦਾ ਹੈ ਤਾਂ ਰੋਬੋਟ ਸ਼ਿਕਾਇਤ ਨੂੰ ਮੁੱਖ ਮੰਤਰੀ ਦਫਤਰ (ਸੀ. ਐੱਮ. ਓ.) ਤਕ ਪਹੁੰਚਾਏਗਾ।
ਰਿਸ਼ਵਤ ਦੇਣ ਵਾਲਿਆਂ ਤੋਂ ਪਰੇਸ਼ਾਨ ਅਫ਼ਸਰ ਨੇ ਦਫ਼ਤਰ 'ਚ ਲਿਖਵਾਇਆ- 'ਮੈਂ ਈਮਾਨਦਾਰ ਹਾਂ'
NEXT STORY