ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਦੇ ਦੌਰੇ 'ਤੇ ਨਵੀਂ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦੇ ਭਾਰਤ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਟੋਕੋਲ ਤੋੜਦੇ ਹੋਏ ਖੁਦ ਏਅਰਪੋਰਟ ਪਹੁੰਚ ਕੇ ਰਾਸ਼ਟਰਪਤੀ ਪੁਤਿਨ ਦਾ ਗਰਮਜੋਸ਼ੀ ਨਾਲ ਗਲੇ ਲਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਦੋਵੇਂ ਨੇਤਾ ਇੱਕ ਹੀ ਗੱਡੀ ਵਿੱਚ ਬੈਠ ਕੇ ਰਵਾਨਾ ਹੋਏ। ਪੁਤਿਨ ਦੇ ਆਗਮਨ ਨੂੰ ਲੈ ਕੇ ਦਿੱਲੀ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
ਪੁਤਿਨ ਦੇ ਵਿਸ਼ੇਸ਼ ਜਹਾਜ਼ ਦੀ ਚਰਚਾ: 'Россия' ਦਾ ਮਤਲਬ
ਰਾਸ਼ਟਰਪਤੀ ਪੁਤਿਨ ਜਿਸ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਪਹੁੰਚੇ ਹਨ, ਉਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਇਹ ਜਹਾਜ਼ ਰੂਸੀ ਰਾਸ਼ਟਰਪਤੀ ਦੇ ਬੇੜੇ ਦਾ ਮੁੱਖ ਜਹਾਜ਼ ਹੈ, ਜਿਸ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਇਲਿਊਸ਼ਿਨ IL-96 ਹੈ। ਇਸ ਜਹਾਜ਼ 'ਤੇ ਲਾਲ ਰੰਗ ਦੇ ਮੋਟੇ ਅੱਖਰਾਂ ਵਿੱਚ "Россия" ਲਿਖਿਆ ਹੋਇਆ ਹੈ। ਇਹ ਸ਼ਬਦ ਸਿਰਿਲਿਕ ਵਰਣਮਾਲਾ ਤੋਂ ਲਿਆ ਗਿਆ ਹੈ। "Россия" ਦਾ ਅਰਥ ਹੈ "ਰੂਸ"। ਪੁਤਿਨ ਇਸੇ ਵਿਸ਼ੇਸ਼ ਜਹਾਜ਼ 'ਤੇ ਸਵਾਰ ਹੋ ਕੇ ਪਹਿਲਾਂ ਅਲਾਸਕਾ ਵਿੱਚ ਅਮਰੀਕੀ ਰਾਸ਼ਟਰਪਤੀ (ਡੋਨਾਲਡ ਟਰੰਪ) ਨਾਲ ਮੁਲਾਕਾਤ ਕਰਨ ਵੀ ਗਏ ਸਨ।
ਅਤਿ-ਆਧੁਨਿਕ ਸੁਰੱਖਿਆ ਪ੍ਰਬੰਧ
ਪੁਤਿਨ ਦੇ ਦੌਰੇ ਦੌਰਾਨ ਉਹਨਾਂ ਦੀ ਸੁਰੱਖਿਆ ਲਈ ਬਹੁਤ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਤਿਨ ਆਪਣੇ ਨਾਲ 'ਚਲਦਾ-ਫਿਰਦਾ ਕਿਲ੍ਹਾ' ਕਹੀ ਜਾਣ ਵਾਲੀ ਬਖ਼ਤਰਬੰਦ Aurus Senat Limousine ਕਾਰ ਲੈ ਕੇ ਆਏ ਹਨ, ਜੋ ਆਰਮਰ-ਪੀਅਰਸਿੰਗ ਗੋਲੀਆਂ ਅਤੇ ਗ੍ਰੇਨੇਡ ਦੇ ਹਮਲਿਆਂ ਨੂੰ ਰੋਕ ਸਕਦੀ ਹੈ। ਉਨ੍ਹਾਂ ਦੀ ਸੁਰੱਖਿਆ ਵਿੱਚ ਬੁਲੇਟਪਰੂਫ ਸੂਟਕੇਸ/ਛਤਰੀ ਅਤੇ ਹਮਲਿਆਂ ਨੂੰ ਰੋਕਣ ਲਈ ਏਅਰ ਡਿਫੈਂਸ ਸਿਸਟਮ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੀ ਸੁਰੱਖਿਆ ਟੀਮ ਵਿੱਚ KGB ਦੇ ਵਿਸ਼ਵਾਸਪਾਤਰ ਵੀ ਸ਼ਾਮਲ ਹਨ।
ਭਾਰਤ ਪਹੁੰਚੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, PM ਮੋਦੀ ਵੱਲੋਂ ਗਲ਼ੇ ਲੱਗ ਕੇ Welcome
NEXT STORY