ਨੈਸ਼ਨਲ ਡੈਸਕ- ਵਕਫ਼ ਸੋਧ ਬਿੱਲ ਅੱਜ ਯਾਨੀ 8 ਅਪ੍ਰੈਲ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ ਇੱਕ ਕੈਵੀਏਟ ਦਾਇਰ ਕੀਤੀ ਹੈ। ਇਸ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਕੋਈ ਵੀ ਹੁਕਮ ਦੇਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਵੀ ਸੁਣਿਆ ਜਾਵੇ। ਭਾਰਤ ਸਰਕਾਰ ਦੇ ਕਾਨੂੰਨੀ ਦਸਤਾਵੇਜ਼ਾਂ ਵਿੱਚੋਂ ਇੱਕ ਭਾਰਤ ਦਾ ਗਜ਼ਟ ਹੈ। ਇਸ ਵਿੱਚ ਸਰਕਾਰ ਦੇ ਸਾਰੇ ਹੁਕਮ ਅਤੇ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ।
ਕੇਂਦਰ ਨੇ ਵਕਫ਼ ਕਾਨੂੰਨ ਨੂੰ ਲੈ ਕਲੇ ਜਾਰੀ ਕੀਤੀ ਨੋਟੀਫਿਕੇਸ਼ਨ

ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, 'ਕੇਂਦਰ ਸਰਕਾਰ, ਵਕਫ਼ (ਸੋਧ) ਬਿੱਲ, 2025 (2025 ਦਾ 14) ਦੀ ਉਪ-ਧਾਰਾ (2) ਦੀ ਧਾਰਾ 1 ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, 8 ਅਪ੍ਰੈਲ, 2025 ਨੂੰ ਉਸ ਮਿਤੀ ਵਜੋਂ ਨਿਯੁਕਤ ਕਰਦੀ ਹੈ ਜਿਸ ਦਿਨ ਉਕਤ ਬਿੱਲ ਦੇ ਉਪਬੰਧ ਲਾਗੂ ਹੋਣਗੇ।'
ਔਰੰਗਜ਼ੇਬ ਦੀ ਕਬਰ ਵਾਲੇ ਸ਼ਹਿਰ ਖੁਲਦਾਬਾਦ ਦਾ ਨਾਂ ਬਦਲ ਕੇ ਹੋਵੇਗਾ ਰਤਨਾਪੁਰ
NEXT STORY