ਛਤਰਪਤੀ ਸੰਭਾਜੀਨਗਰ (ਮਹਾਰਾਸ਼ਟਰ), (ਭਾਸ਼ਾ)– ਮਹਾਰਾਸ਼ਟਰ ਦੇ ਮੰਤਰੀ ਸੰਜੇ ਸ਼ਿਰਸਾਟ ਨੇ ਕਿਹਾ ਹੈ ਕਿ ਜਿਸ ਸ਼ਹਿਰ ਵਿਚ ਮੁਗਲ ਸਮਰਾਟ ਔਰੰਗਜ਼ੇਬ ਦੀ ਕਬਰ ਮੌਜੂਦ ਹੈ, ਉਸ ਦਾ ਨਾਂ ਖੁਲਦਾਬਾਦ ਤੋਂ ਬਦਲ ਕੇ ਰਤਨਾਪੁਰ ਰੱਖਿਆ ਜਾਵੇਗਾ। ਸਮਾਜਿਕ ਨਿਆਂ ਮੰਤਰੀ, ਸੂਬੇ ਦੇ ਕੁਝ ਹੋਰ ਨੇਤਾ ਅਤੇ ਦੱਖਣਪੰਥੀ ਸੰਗਠਨ ਛਤਰਪਤੀ ਸੰਭਾਜੀਨਗਰ ਸ਼ਹਿਰ ਤੋਂ ਲੱਗਭਗ 25 ਕਿਲੋਮੀਟਰ ਦੂਰ ਸਥਿਤ ਖੁਲਦਾਬਾਦ ’ਚੋਂ ਔਰੰਗਜ਼ੇਬ ਦੀ ਕਬਰ ਹਟਾਏ ਜਾਣ ਦੀ ਮੰਗ ਕਰ ਰਹੇ ਹਨ। ਔਰੰਗਜ਼ੇਬ, ਉਸ ਦੇ ਬੇਟੇ ਆਜ਼ਮ ਸ਼ਾਹ, ਨਿਜ਼ਾਮ ਆਸਫ ਜਾਹ ਤੇ ਕਈ ਹੋਰ ਲੋਕਾਂ ਦੀਆਂ ਕਬਰਾਂ ਇਸ ਇਲਾਕੇ ਵਿਚ ਮੌਜੂਦ ਹਨ।
ਸ਼ਿਰਸਾਟ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਛਤਰਪਤੀ ਸੰਭਾਜੀ ਮਹਾਰਾਜ ਦਾ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਮਾਰ ਦੇਣ ਵਾਲੇ ਜ਼ਾਲਮ ਸਮਰਾਟ ਔਰੰਗਜ਼ੇਬ ਦੀ ਕਬਰ ਲਈ ਮਹਾਰਾਸ਼ਟਰ ਵਿਚ ਕੋਈ ਜਗ੍ਹਾ ਨਹੀਂ ਹੈ। ਸ਼ਿਰਸਾਟ ਨੇ ਕਿਹਾ, ‘‘ਅਸੀਂ ਉਨ੍ਹਾਂ ਸਾਰੀਆਂ ਥਾਵਾਂ ਦੇ ਨਾਂ ਬਦਲ ਰਹੇ ਹਾਂ ਜਿਨ੍ਹਾਂ ਦੇ ਨਾਂ ਵਿਚ ‘ਬਾਦ’ (ਜਿਵੇਂ ਔਰੰਗਾ‘ਬਾਦ’) ਹੈ। ਔਰੰਗਜ਼ੇਬ ਦੇ ਰਾਜ ’ਚ ਰਤਨਾਪੁਰ ਦਾ ਨਾਂ ਬਦਲ ਕੇ ਖੁਲਦਾਬਾਦ ਕਰ ਦਿੱਤਾ ਗਿਆ ਸੀ।’’
ਬੰਗਾਲ ਦੇ ਅਧਿਆਪਕਾਂ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕੀਤੀ ਬੇਨਤੀ
NEXT STORY