ਨਵੀਂ ਦਿੱਲੀ- ਜ਼ਮੀਨੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈ ਕਿ ਜੰਗ ਦੇ ਤਰੀਕੇ ਲਗਾਤਾਰ ਬਦਲ ਰਹੇ ਹਨ । ਹੁਣ ਕੋਈ ਵੀ ਜੰਗ ਆਹਮੋ-ਸਾਹਮਣੇ ਨਹੀਂ ਲੜੀ ਜਾਂਦੀ। ਇਸ ਦਾ ਮੁਕਾਬਲਾ ਕਰਨ ਲਈ ਫੌਜੀ ਤਾਕਤ, ਦਿਮਾਗੀ ਸਮਰੱਥਾ ਤੇ ਢੁਕਵੀਂ ਤਿਆਰੀ ਦੀ ਲੋੜ ਹੈ। ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦਾ 150ਵਾਂ ਜਨਮ ਦਿਨ ਮਨਾਉਣ ਲਈ ਮਾਨੇਕਸ਼ਾ ਸੈਂਟਰ ਵਿਖੇ ਆਯੋਜਿਤ ਇਕ ਸਮਾਗਮ ’ਚ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਥਿੰਕ ਟੈਂਕ, ਲੈਬਾਰਟਰੀਆਂ ਤੇ ਜੰਗ ਦੇ ਮੈਦਾਨਾਂ ਸਮੇਤ ਵੱਖ-ਵੱਖ ਖੇਤਰਾਂ ’ਚ ਭੂਮਿਕਾਵਾਂ ਨਿਭਾਉਣ ਦੀ ਲੋੜ ਹੈ। ਉਨ੍ਹਾਂ ਜੰਗ ਦੇ ਬਦਲਦੇ ਰੁਝਾਨ ਤੇ ਇਸ ਸੰਦਰਭ ’ਚ ਲੋੜੀਂਦੀ ਤਿਆਰੀ 'ਤੇ ਜ਼ੋਰ ਦਿੱਤਾ।
ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਫੌਜ ਤੇ ਰੱਖਿਆ ਥਿੰਕ ਟੈਂਕ, ਸੈਂਟਰ ਫਾਰ ਲੈਂਡ ਵਾਰਫੇਅਰ ਸਟੱਡੀਜ਼ ਵੱਲੋਂ ਆਯੋਜਿਤ ‘ਚਾਣਕਿਆ ਡਿਫੈਂਸ ਡਾਇਲਾਗ : ਯੰਗ ਲੀਡਰਜ਼ ਫੋਰਮ’ ’ਚ ਫੌਜੀ ਅਧਿਕਾਰੀਆਂ, ਵਿਦਿਆਰਥੀਆਂ ਤੇ ਰੱਖਿਆ ਮਾਹਿਰਾਂ ਨੂੰ ਵੀ ਸੰਬੋਧਨ ਕੀਤਾ।
ਕਰਨਲ ਸੋਫੀਆ ਕੁਰੈਸ਼ੀ ਜੋ ਆਪ੍ਰੇਸ਼ਨ ਸਿੰਧੂਰ ਬਾਰੇ ਮੀਡੀਆ ਬ੍ਰੀਫਿੰਗਾਂ ’ਚ ਸ਼ਾਮਲ ਰਹੀ ਹੈ, ਵੀ ਇੱਥੇ ਮੌਜੂਦ ਸੀ। ਇਸ ਸਮਾਗਮ ’ਚ ਐਲਾਨ ਕੀਤਾ ਗਿਆ ਕਿ ਚਾਣਿਕਅਾ ਰੱਖਿਆ ਗੱਲਬਾਤ 27 ਤੇ 28 ਨਵੰਬਰ ਨੂੰ ‘ਸੁਧਾਰਾਂ ਰਾਹੀਂ ਤਬਦੀਲੀ : ਇਕ ਮਜ਼ਬੂਤ ਤੇ ਸੁਰੱਖਿਅਤ ਭਾਰਤ’ ਵਿਸ਼ੇ ’ਤੇ ਆਯੋਜਿਤ ਹੋਵੇਗੀ।
ਚੇਨਈ ’ਚ ED ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
NEXT STORY