ਨਵੀਂ ਦਿੱਲੀ (ਏਜੰਸੀ) : ਬੰਦੀਆਂ ਦੀ ਕੁੱਟਮਾਰ ਦੇ ਮਾਮਲੇ ਵਿਚ ਜੇਲ੍ਹ ਵਾਰਡਨ ਨੂੰ ਭਵਿੱਖ ਵਿਚ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਕੈਦੀਆਂ ਵਿਰੁੱਧ ਬੇਵਜ੍ਹਾ ਹਿੰਸਾ ਦੀ ਵਰਤੋਂ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਉੱਚ ਅਦਾਲਤ ਨੇ ਤਿਹਾੜ ਜੇਲ੍ਹ ਕੰਪਲੈਕਸ ਦੀ 26 ਜੂਨ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਤੋਂ ਬਾਅਦ ਵਾਰਡਨ ਨੂੰ ਚਿਤਾਵਨੀ ਜਾਰੀ ਕੀਤੀ।
ਇਹ ਵੀ ਪੜ੍ਹੋ : ਹੁਣ ਸੋਸ਼ਲ ਮੀਡੀਆ ਅਕਾਊਂਟ ਨਹੀਂ ਬਣਾ ਸਕਦੇ ਨਾਬਾਲਗ ! ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਇਹ ਹੁਕਮ
ਇਸ ਫੁਟੇਜ ਵਿਚ ਕੁਝ ਕੈਦੀ ਆਪਸ ਵਿਚ ਲੜਦੇ ਹੋਏ ਅਤੇ ਅਧਿਕਾਰੀ ਉਨ੍ਹਾਂ ਨੂੰ ਖਿੰਡਾਉਣ ਲਈ ਮਾਰਦੇ ਹੋਏ ਨਜ਼ਰ ਆ ਰਹੇ ਹਨ। ਕੈਦੀਆਂ ਦੇ ਖਿੰਡਣ ਤੋਂ ਬਾਅਦ ਵਾਰਡਨ ਜੇਲ੍ਹ ਦੇ ਹੋਰ ਕਰਮਚਾਰੀਆਂ ਨਾਲ ਵਾਪਸ ਆਇਆ, ਕੈਦੀਆਂ ਨੂੰ ਉਨ੍ਹਾਂ ਦੀਆਂ ਕੋਠੜੀਆਂ ਵਿਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਮੁੜ ਕੁੱਟਣਾ ਸ਼ੁਰੂ ਕਰ ਦਿੱਤਾ। ਉੱਚ ਅਦਾਲਤ ਨੇ ਇਸ ਨੂੰ ‘ਗ਼ੈਰ-ਜ਼ਰੂਰੀ ਤੇ ਗੈਰ-ਸਵੀਕਾਰਯੋਗ’ ਦੱਸਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਕਤੂਬਰ 'ਚ ਸਕੂਲੀ ਬੱਚਿਆਂ ਦੀ ਬੱਲੇ-ਬੱਲੇ: ਗਾਂਧੀ ਜਯੰਤੀ ਤੋਂ ਲੈ ਕੇ ਦੁਸਹਿਰੇ ਤੱਕ ਛੁੱਟੀਆਂ ਹੀ ਛੁੱਟੀਆਂ, ਦੇਖੋ ਪੂਰੀ ਲਿਸਟ
NEXT STORY