ਰੁਦਰਪ੍ਰਯਾਗ— ਉਤਰਾਖੰਡ 'ਚ ਇਕ ਵਾਰ ਫਿਰ ਤੋਂ ਮੌਸਮ ਵਿਭਾਗ ਨੇ ਪਹਾੜੀ ਜ਼ਿਲਿਆਂ 'ਚ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਰਾਜ ਦੇ ਪਹਾੜੀ ਇਲਾਕਿਆਂ 'ਚ ਮੌਸਮ ਵਿਭਾਗ ਦੀ ਭਵਿੱਖਬਾÎਣੀ ਸੱਚ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ। ਕਈ ਜਗ੍ਹਾ ਬਾਰਸ਼ ਹੋਣ ਨਾਲ ਮੌਸਮ ਸੁਹਾਵਨਾ ਹੋ ਗਿਆ ਹੈ। ਮੌਸਮ ਵਿਭਾਗ ਨੇ ਰੁਦਰਪ੍ਰਯਾਗ, ਚਮੋਲੀ, ਉਤਰਕਾਸ਼ੀ, ਟਿਹਰੀ, ਪਿਥੌਰਾਗੜ੍ਹ ਆਦਿ ਜਨਪਦਾਂ 'ਚ ਭਾਰੀ ਬਾਰਸ਼ ਹੋਣ ਦੀ ਚੇਤਵਾਨੀ ਦਿੱਤੀ ਸੀ। ਪਿਛਲੇ ਕੁਝ ਸਮੇਂ ਤੋਂ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਸਾਬਤ ਹੋ ਰਹੀ ਹੈ। ਜਦੋਂ ਵੀ ਮੌਸਮ ਵਿਭਾਗ ਬਾਰਸ਼ ਹੋਣ ਦੀ ਭਵਿੱਖਬਾਣੀ ਕਰ ਰਿਹਾ ਹੈ, ਉਦੋਂ-ਉਦੋਂ ਬਾਰਸ਼ ਹੋ ਰਹੀ ਹੈ।
ਚਾਰਧਾਮ ਯਾਤਰਾ ਮਾਰਗਾਂ 'ਤੇ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਹਿਲੇ ਹੋਈ ਬਾਰਸ਼ ਕਾਰਨ ਚਾਰਧਾਮ ਯਾਤਰਾ 'ਤੇ ਆਉਣ ਵਾਲੇ ਤੀਰਥ ਯਾਤਰੀਆਂ ਦੀ ਸੰਖਿਆ ਬਹੁਤ ਘੱਟ ਹੋਣ ਨਾਲ ਯਾਤਰਾ ਹੌਲੀ ਹੋ ਗਈ ਹੈ। ਜੂਨ ਦੇ ਪਹਿਲੇ ਹਫਤੇ ਇੱਕਲੇ ਕੇਦਾਰਨਾਥ ਯਾਤਰਾ 'ਤੇ ਹਰੇਕ ਦਿਨ ਲਗਭਗ 15 ਹਜ਼ਾਰ ਤੱਕ ਯਾਤਰੀ ਆ ਰਹੇ ਸਨ ਪਰ ਇਨੀਂ ਦਿਨੀਂ ਯਾਤਰੀਆਂ ਦੀ ਸੰਖਿਆ ਦੋ ਹਜ਼ਾਰ ਤੱਕ ਰਹਿ ਗਈ ਹੈ। ਇਸ ਵਾਰ ਮੌਸਮ ਵਿਭਾਗ ਨੇ 20 ਜੂਨ ਤੱਕ ਭਾਰੀ ਬਾਰਸ਼ ਹੋਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੀ ਚੇਤਾਵਨੀ ਦੇ ਬਾਅਦ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ। ਮਾਨਸੂਨ ਸੀਜ਼ਨ ਦੀ ਪਹਿਲੀ ਬਾਰਸ਼ ਤੋਂ ਨਿਪਟਣ ਲਈ ਪ੍ਰਸ਼ਾਸਨ ਵੀ ਤਿਆਰ ਹੋ ਗਿਆ ਹੈ ਕਿਉਂਕਿ ਮਾਨਸੂਨ ਦੀ ਬਾਰਸ਼ 'ਚ ਬਹੁਤ ਨੁਕਸਾਨ ਹੁੰਦਾ ਹੈ।
ਬਾਬਾ ਕੇਦਾਰ ਦੀ ਤੀਰਥ ਯਾਤਰਾ 'ਤੇ ਆਉਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਪ੍ਰਸ਼ਾਸਨ ਨੇ ਪੂਰੇ ਇਤਜ਼ਾਮ ਕੀਤੇ ਹਨ। ਕੇਦਾਰਨਾਥ ਹਾਈਵੇਅ 'ਤੇ ਜਗ੍ਹਾ-ਜਗ੍ਹਾ ਜ਼ਮੀਨ ਖਿੱਸਕਣ ਵਾਲੇ ਖੇਤਰਾਂ 'ਚ ਜੇਸੀਬੀ-ਪੋਕਲੈਂਡ ਆਦਿ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਕੇਦਾਰਨਾਥ ਪੈਦਲ ਯਾਤਰਾ ਮਾਰਗ 'ਤੇ ਜਗ੍ਹਾ-ਜਗ੍ਹਾ ਸੈਕਟਰ ਮਜਿਸਟ੍ਰੇਟਾਂ, ਪੁਲਸ, ਐਸ.ਡੀ.ਆਰ.ਐਫ ਅਤੇ ਪੀ.ਆਰ.ਡੀ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਲਾ ਅਧਿਕਾਰੀ ਮੰਗੇਸ਼ ਘਿਲਿਡਆਲ ਨੇ ਦੱਸਿਆ ਕਿ ਮੌਸਮ ਵਿਭਾਗ ਦੀ ਬਾਰਸ਼ ਦੀ ਭਵਿੱਖਬਾਣੀ ਬਾਅਦ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਕੇਦਾਰਨਾਥ ਯਾਤਰਾ 'ਤੇ ਆਉਣ ਵਾਲੇ ਤੀਰਥ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਇਤਜ਼ਾਮ ਕੀਤੇ ਗਏ ਹਨ। ਤੀਰਥ ਯਾਤਰੀਆਂ ਨੂੰ ਮੁਸ਼ਕਲਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ।
ਗਾਇਤਰੀ ਦੇ ਬਾਅਦ ਹੁਣ ਬੁੱਕਲ ਨਵਾਬ ਦੇ ਗੈਰ-ਕਾਨੂੰਨੀ ਇਮਾਰਤ 'ਤੇ ਚੱਲੇਗਾ ਬੁਲਡੌਜ਼ਰ
NEXT STORY