ਆਗਰਾ— ਪ੍ਰੇਮਿਕਾ ਦੇ ਲਈ ਦੋ ਪ੍ਰੇਮੀ ਆਪਸ 'ਚ ਲੜਨ ਲੱਗ ਪਏ ਜਦਕਿ ਲੜਕੀ ਇਕ ਪ੍ਰੇਮੀ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਬੈਠੀ ਮਿਲੀ। ਜਿਸ ਤਰ੍ਹਾਂ ਹੀ ਦੂਜੇ ਆਸ਼ਿਕ ਨੇ ਦੇਖਿਆ ਤਾਂ ਦੋਵਾਂ ਦਰਮਿਆਨ ਬਹੁਤ ਕੁੱਟਮਾਰ ਹੋਈ। ਪ੍ਰੇਮਿਕਾ ਦੋਵਾਂ ਦੀਆਂ ਲੜਾਈ ਛਡਾਉਂਦੀ ਰਹੀ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਵੀਡੀਓ ਬਣਾ ਲਈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਇਕ ਵਿਅਕਤੀ ਦੇ ਨਾਲ ਕਾਫੀ ਪੀਣ ਟੀ.ਡੀ.ਆਈ ਮਾਲ ਆਈ ਸੀ। ਦੋਵਾਂ ਨੇ ਬਾਹਾਂ 'ਚ ਬਾਹਾਂ ਪਾ ਰੱਖੀਆਂ ਸਨ। ਦੂਜੇ ਵਿਅਕਤੀ ਨੇ ਦੋਵਾਂ ਨੂੰ ਦੇਖਿਆ, ਉਹ ਖੁਦ ਨੂੰ ਪ੍ਰੇਮੀ ਦੱਸ ਦੇ ਹੋਏ ਲੜਕੀ ਨਾਲ ਕੁੱਟਮਾਰ ਕਰਨ ਲੱਗਾ। ਪਹਿਲੇ ਪ੍ਰੇਮੀ ਨੇ ਕਿਹਾ ਕਿ ਤੂੰ ਲੜਕੀ(ਪ੍ਰੇਮਿਕਾ) ਨੂੰ ਕਿਸ ਤਰ੍ਹਾਂ ਛੁਹਿਆ ਹੈ। ਇਸ ਤੋਂ ਬਾਅਦ ਦੋਵੇਂ ਗੁੱਸੇ 'ਚ ਆ ਗਏ। ਦੋਵਾਂ ਦਰਮਿਆਨ ਕੁੱਟਮਾਰ ਹੋਈ। ਇਸ ਦੌਰਾਨ ਪ੍ਰੇਮਿਕਾ ਦੋਵਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਦੋਵੇਂ ਪ੍ਰੇਮੀ ਮੰਨਣ ਨੂੰ ਤਿਆਰ ਨਹੀਂ ਸਨ। ਵਿਅਕਤੀਆਂ ਨੇ ਪ੍ਰੇਮਿਕਾ ਨੂੰ ਬਹੁਤ ਬੁਰਾ ਬੋਲਿਆ। ਬਹੁਤ ਦੇਰ ਬਾਅਦ ਮਾਮਲਾ ਸ਼ਾਂਤ ਹੋਇਆ।
ਡੰਗ ਮਾਰਨ ਤੋਂ ਬਾਅਦ ਸੱਪ ਹੋ ਜਾਂਦਾ ਹੈ ਗਾਇਬ, 35 ਵਾਰ ਮਾਰ ਚੁੱਕਿਆ ਹੈ ਡੰਗ, ਜਾਣੋ ਪੂਰਾ ਮਾਮਲਾ
NEXT STORY