ਮੁੰਬਈ - ਬੁੱਧਵਾਰ ਨੂੰ ਦਾਦਰ ਇਲਾਕੇ ਵਿੱਚ ਸ਼ਿਵਸੈਨਾ ਅਤੇ ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚਾ ਦੇ ਕਰਮਚਾਰੀਆਂ ਵਿਚਾਲੇ ਝੜਪ ਹੋ ਗਈ ਸੀ। ਇਸ ਝੜਪ 'ਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਦੀ ਪ੍ਰਤੀਕਿਰਿਆ ਵੀ ਆਈ ਹੈ। ਸੰਜੇ ਰਾਉਤ ਨੇ ਕਿਹਾ ਹੈ ਕਿ 'ਗੁੰਡਾ ਹੋਣ ਦਾ ਸਰਟੀਫਿਕੇਟ ਸਾਨੂੰ ਕਿਸੇ ਤੋਂ ਨਹੀਂ ਚਾਹੀਦਾ ਹੈ। ਅਸੀ ਪ੍ਰਮਾਣਿਤ ਹਾਂ।' ਇਸ ਤੋਂ ਬਾਅਦ ਸੰਜੇ ਰਾਉਤ ਨੇ ਕਿਹਾ ਕਿ ਜਦੋਂ ਗੱਲ ਮਰਾਠੀ ਮਾਣ ਅਤੇ ਹਿੰਦੁਤਵ ਦੀ ਆਉਂਦੀ ਹੈ ਉਦੋਂ ਅਸੀਂ ਪ੍ਰਮਾਣਿਤ ਗੁੰਡੇ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਦਾ ਦਫ਼ਤਰ ਸੂਬਾ ਅਤੇ ਇੱਥੇ ਦੇ ਲੋਕਾਂ ਦਾ ਪ੍ਰਤੀਕ ਹੈ। ਸੰਜੇ ਰਾਉਤ ਨੇ ਅੱਗੇ ਕਿਹਾ ਕਿ 'ਬਾਲਾਸਾਹਿਬ ਠਾਕਰੇ ਸ਼ਿਵ ਸੈਨਾ ਭਵਨ ਵਿੱਚ ਬੈਠਦੇ ਸਨ। ਜੇਕਰ ਕੋਈ ਸ਼ਿਵਸੈਨਾ ਭਵਨ ਨੂੰ ਟਾਰਗੇਟ ਕਰੇਗਾ ਤਾਂ ਅਸੀ ਜਵਾਬ ਦਿਆਂਗੇ, ਜੇਕਰ ਇਹ ਗੁੰਡਾਗਰਦੀ ਹੈ ਤਾਂ ਅਸੀਂ ਗੁੰਡੇ ਹਾਂ।'
ਦੱਸ ਦਈਏ ਕਿ ਅਯੁੱਧਿਆ ਵਿੱਚ ਜ਼ਮੀਨ ਖਰੀਦ ਦੇ ਵਿਵਾਦ ਨੂੰ ਲੈ ਕੇ ਸ਼ਿਵ ਸੈਨਾ ਦੇ ਮੁੱਖ ਪੱਤਰ ਸਮਾਣਾ ਵਿੱਚ ਇੱਕ ਲੇਖ ਪ੍ਰਕਾਸ਼ਤ ਹੋਇਆ ਸੀ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਯੂਵਾ ਇਕਾਈ ਦੇ ਮੈਂਬਰ ਬੁੱਧਵਾਰ ਨੂੰ ਸ਼ਿਵ ਸੈਨਾ ਭਵਨ ਦੇ ਕੋਲ ਪ੍ਰਦਰਸ਼ਨ ਕਰਣ ਪੁੱਜੇ ਸਨ। ਬੀਜੇਪੀ ਯੂਵਾ ਇਕਾਈ ਦੇ ਮੈਬਰਾਂ ਨੇ ਸ਼ਿਵਸੈਨਾ 'ਤੇ ਗੁੰਡਾਗਰਦੀ ਕਰਣ ਅਤੇ ਪਾਰਟੀ ਦੀ ਇੱਕ ਮਹਿਲਾ ਮੈਂਬਰ ਦੇ ਨਾਲ ਬਦਸਲੂਕੀ ਕਰਣ ਦਾ ਦੋਸ਼ ਵੀ ਲਗਾਇਆ ਸੀ।
ਇਸ ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਅਤੇ ਬੀਜੇਪੀ ਕਰਮਚਾਰੀਆਂ ਵਿਚਾਲੇ ਝੜਪ ਹੋ ਗਈ ਸੀ। ਸ਼ਿਵਸੈਨਾ ਦੇ ਵਿਧਾਇਕ ਸਦਾ ਸਾਰਵੰਕਰ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਿਊਜ਼ ਏਜੰਸੀ PTI ਨੂੰ ਕਿਹਾ ਸੀ ਕਿ ਸਾਨੂੰ ਪਹਿਲਾਂ ਪਤਾ ਲੱਗਾ ਸੀ ਕਿ ਬੀਜੇਪੀ ਕਰਮਚਾਰੀ ਇੱਥੇ ਪ੍ਰਦਰਸ਼ਨ ਕਰਣ ਲਈ ਆ ਰਹੇ ਹਨ, ਬਾਅਦ ਵਿੱਚ ਇਹ ਜਾਣਕਾਰੀ ਮਿਲੀ ਕਿ ਉਹ ਸੈਨਾ ਭਵਨ ਵਿੱਚ ਭੰਨ੍ਹ-ਤੋੜ ਕਰਨ ਲਈ ਆ ਰਹੇ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਸੈਨਾ ਭਵਨ ਦੇ ਨਜ਼ਦੀਕ ਆਉਣ ਤੋਂ ਰੋਕਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਐਵਰੈਸਟ ਫਤਿਹ ਕਰਨ ਵਾਲੇ ਪਹਿਲੇ ਕਸ਼ਮੀਰੀ ਨਾਗਰਿਕ ਬਣੇ ਮਹਿਫੂਜ਼ ਇਲਾਹੀ
NEXT STORY