ਚਾਈਬਾਸਾ, (ਭਾਸ਼ਾ)- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲੇ ਵਿਚ ਮੰਗਲਵਾਰ ਨੂੰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਨਕਸਲ ਪ੍ਰਭਾਵਿਤ ਟੋਂਟੋ ਥਾਣਾ ਖੇਤਰ ਦੇ ਹੁਸੀਪੀ ਦੇ ਜੰਗਲਾਂ ਵਿਚ ਤਲਾਸ਼ੀ ਲਈ ਅਤੇ ਇਹ ਹਥਿਆਰ ਬਰਾਮਦ ਕੀਤੇ। ਪੁਲਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਬੰਬ ਨਿਰੋਧਕ ਦਸਤੇ ਨੇ 10-10 ਕਿੱਲੋਗ੍ਰਾਮ ਦੇ 2 ਆਈ. ਈ. ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਨੂੰ ਨਸ਼ਟ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਵਿਚ ਇਕ ਦੇਸੀ ਪਿਸਤੌਲ, ਦੋ ਕਾਰਬਾਈਨਾਂ, ਇਕ ‘ਬੋਲਟ ਐਕਸ਼ਨ ਰਾਈਫਲ’, 303 ਬੋਰ ਦੇ 13 ਕਾਰਤੂਸ, 7.62 ਐੱਮ. ਐੱਮ. ਦੇ 8 ਗੋਲਾ ਬਾਰੂਦ, 58 ਡੈਟੋਨੇਟਰ ਅਤੇ ਹੋਰ ਸਾਮਾਨ ਸ਼ਾਮਲ ਹੈ।
ਹੜਤਾਲ ’ਤੇ ਤਹਿਸੀਲਦਾਰ ਫਿਰ ਵੀ ਹੋਈਆਂ ਰਜਿਸਟ੍ਰੀਆਂ ਤੇ ਕਿਸਾਨਾਂ ਨੂੰ ਚੱਕ ਕੇ ਲੈ ਗਈ ਪੁਲਸ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY