ਨਵੀਂ ਦਿੱਲੀ—ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਤੋਂ ਮੌਸਮ ਨੇ ਮਿਜ਼ਾਜ ਬਦਲਿਆ ਹੈ। ਹਿਮਾਲਿਆਂ ਖੇਤਰ 'ਚ ਪੱਛਮੀ ਗੜਬੜੀ ਦੀ ਸਰਗਰਮਤਾ ਨੂੰ ਦੇਖਦੇ ਹੋਏ ਇਸ ਦਾ ਅਸਰ ਦਿੱਲੀ ਸਮੇਤ ਹੋਰ ਮੈਦਾਨੀ ਇਲਾਕਿਆਂ 'ਚ ਬੁੱਧਵਾਰ ਨੂੰ ਦੇਖਣ ਨੂੰ ਮਿਲਣ ਲੱਗਾ ਹੈ। ਮੌਸਮ ਵਿਭਾਗ ਅਨੁਸਾਰ ਮੈਦਾਨੀ ਇਲਾਕਿਆਂ 'ਚ ਅਗਲੇ 24 ਘੰਟਿਆਂ 'ਚ ਹਰਿਆਣਾ, ਦਿੱਲੀ, ਪੰਜਾਬ, ਉੱਤਰੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਬਾਰਿਸ਼ ਦੀ ਸੰਭਾਵਨਾ ਹੈ। ਇਸ਼ ਦੇ ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ , ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉਤਰਾਂਖੰਡ ਦੇ ਕੁਝ ਹਿੱਸਿਆਂ 'ਚ ਥੋੜ੍ਹੀ ਜਿਹੀ ਬਾਰਿਸ਼ ਅਤੇ ਤਾਜ਼ਾ ਬਰਫਬਾਰੀ ਹੋਣ ਦੀ ਵੀ ਸੰਭਾਵਨਾ ਹੈ।
ਹਿਮਾਚਲ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਕੇ ਸੂਬੇ 'ਚ ਹਨੇਰੀਆਂ-ਝੱਖੜ ਝੁੱਲਣ ਦੀ ਵੀ ਸੰਭਾਵਨਾ ਪ੍ਰਗਟਾਈ ਹੈ।ਪੱਛਮੀ ਚੱਕਰਵਾਤ ਕਾਰਣ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ 20-21 ਫਰਵਰੀ ਨੂੰ 30-40 ਕਿਲੋਮੀਟਰ ਦੀ ਰਫਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਅਤੇ 20-22 ਫਰਵਰੀ ਤੱਕ ਬਾਰਸ਼ ਹੋ ਸਕਦੀ ਹੈ ।
ਇਸ ਤੋਂ ਇਲਾਵਾ ਉੱਤਰ-ਪੂਰਬ 'ਚ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਕਈ ਸਥਾਨਾਂ 'ਤੇ ਤੇਜ਼ ਬਾਰਿਸ਼ ਅਤੇ ਮੇਘਾਲਿਆਂ, ਨਾਗਾਲੈਂਡ ਸਮੇਤ ਮਣੀਪੁਰ 'ਚ ਇੱਕ-ਦੋ ਸਥਾਨਾਂ 'ਤੇ ਬਾਰਸ਼ਿ ਹੋਣ ਦੀ ਵੀ ਸੰਭਾਵਨਾ ਜਤਾਈ ਹੈ। ਪਿਛਲੇ ਇਕ ਹਫਤੇ ਤੋਂ ਮੌਸਮ ਖੁਸ਼ਕ ਰਹਿਣ ਕਾਰਨ ਤਾਪਮਾਨ 'ਚ ਵੀ ਵਾਧਾ ਦਰਜ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਹਲਕੀ ਗਰਮੀ ਮਹਿਸੂਸ ਹੋਣ ਲੱਗੀ ਸੀ।
ਜੰਮੂ-ਕਸ਼ਮੀਰ : ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ
NEXT STORY