ਨਵੀਂ ਦਿੱਲੀ— ਭਾਰਤੀ ਮੌਸਮ ਵਿਭਾਗ ਨੇ ਦੱਖਣੀ ਰਾਜਾਂ 'ਚ ਭਾਰੀ ਬਾਰਸ਼ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਯਾਨੀ ਮੰਗਲਵਾਰ ਨੂੰ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਆਸਾਮ, ਮੇਘਾਲਿਆ, ਮਹਾਰਾਸ਼ਟਰ ਅਤੇ ਗੋਆ ਦੇ ਵੱਖ-ਵੱਖ ਸਥਾਨਾਂ 'ਤੇ ਵੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ ਉੱਤਰੀ ਭਾਰ ਬਾਰੇ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੇ ਤਾਪਮਾਨ 'ਚ ਭਾਰੀ ਗਿਰਾਵਟ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗੁਜਰਾਤ 'ਚ 'ਹਿਕਾ' ਤੂਫਾਨ ਨੂੰ ਲੈ ਕੇ ਚਿਤਾਵਨੀ ਜਾਰੀ ਕਰਦੇ ਹੋਏ ਮੌਸਮ ਵਿਭਾਗ ਨੇ ਕਿਹਾ ਕਿ ਤੂਫਾਨ ਕਾਰਨ ਗੁਜਰਾਤ ਦੇ ਤੱਟ 'ਤੇ ਪ੍ਰਚੰਡ ਹਵਾ ਚੱਲੇਗੀ। ਖਰਾਬ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਮਛੇਰਿਆ ਨੂੰ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਕਿ ਉਂਝ ਹਿਕਾ ਦੇ ਗੁਜਰਾਤ ਵੱਲ ਆਉਣ ਦਾ ਖਦਸ਼ਾ ਨਹੀਂ ਹੈ ਪਰ ਇਸ ਨਾਲ ਰਾਜ ਦੇ ਤੱਟ 'ਤੇ ਪ੍ਰਚੰਡ ਹਵਾ ਚੱਲੇਗੀ।
ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ 11.30 ਵਜੇ ਹਿਕਾ ਗੁਜਰਾਤ ਦੇ ਵੇਰਾਵਲ ਦੇ ਪੱਛਮ-ਦੱਖਣ ਪੱਛਮ 'ਚ ਕਰੀਬ 490 ਕਿਲੋਮੀਟਰ, ਪਾਕਿਸਤਾਨ ਦੇ ਕਰਾਚੀ ਦੇ ਦੱਖਣ-ਦੱਖਣ ਪੱਛਮ 'ਚ 520 ਕਿਲੋਮੀਟਰ ਅਤੇ ਓਮਾਨ ਦੇ ਮਾਸਿਰਾਹ ਦੇ ਪੂਰਬ-ਦੱਖਣ ਪੂਰਬ 'ਚ 710 ਕਿਲੋਮੀਟਰ ਦੀ ਦੂਰੀ 'ਤੇ ਸੀ। ਮੌਸਮ ਵਿਭਾਗ ਨੇ ਕਿਹਾ,''ਡੂੰਘੇ ਦਬਾਅ ਕਾਰਨ ਬੁੱਧਵਾਰ ਨੂੰ ਤੜਕੇ ਉਸ ਦੇ ਪੱਛਮ ਵੱਲ ਥੋੜ੍ਹਾ ਅੱਗੇ ਵਧਣ ਅਤੇ 19 ਡਿਗਰੀ ਉੱਤਰ ਅਤੇ 20 ਡਿਗਰੀ ਉੱਤਰ ਦਰਮਿਆਨ ਓਮਾਨ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਦੌਰਾਨ ਉਸ ਦੇ ਹੋਰ ਤੇਜ਼ ਹੋਣ ਅਤੇ ਫਿਰ ਕਮਜ਼ੋਰ ਹੋਣ ਦੀ ਸੰਭਾਵਨਾ ਹੈ।'' ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤ ਨਾਲ ਗੁਜਰਾਤ ਤੱਟ 'ਤੇ ਅਗਲੇ 12 ਘੰਟਿਆਂ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟੇ ਨਾਲ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾ ਚੱਲੇਗੀ। ਉਸ ਨੇ ਕਿਹਾ ਕਿ ਸਮੁੰਦਰ 'ਚ ਸਥਿਤੀ ਬਹੁਤ ਖਰਾਬ ਰਹੇਗੀ, ਅਜਿਹੇ 'ਚ ਮਛੇਰਿਆਂ ਨੂੰ ਬੁੱਧਵਾਰ ਤੱਕ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਆਸਾਮ 'ਚ ਉਪ ਚੋਣਾਂ ਤੋਂ ਪਹਿਲਾਂ ਭਾਜਪਾ ਸਰਕਾਰ ਲਈ ਵੱਡੀ ਚੁਣੌਤੀ
NEXT STORY