ਮਊ (ਏਜੰਸੀ)- ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਦੱਖਣ ਟੋਲਾ ਖੇਤਰ 'ਚ ਸੋਮਵਾਰ ਨੂੰ ਇਕ ਵਿਆਹ ਸਮਾਰੋਹ ਲਈ ਟੈਂਟ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਲਾੜੇ ਦੇ ਛੋਟੇ ਭਰਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਦੱਖਣ ਟੋਲਾ ਥਾਣਾ ਖੇਤਰ ਦੇ ਡੋਮਨਪੁਰਾ ਇਸਲਾਮਾਬਾਦ ਮੁਹੱਲੇ 'ਚ ਸੋਮਵਾਰ ਨੂੰ ਵਲੀਮੇ ਦੀ ਦਾਵਤ ਲਈ ਟੈਂਟ ਲਗਾਉਂਦੇ ਸਮੇਂ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਲਾਈਨ ਦੇ ਕਰੰਟ ਦੀ ਲਪੇਟ 'ਚ ਆਉਣ ਨਾਲ ਟੈਂਟ ਕਰਮਚਾਰੀ ਕਾਮਿਲ (25), ਇਰਫਾਨ (28) ਅਤੇ ਲਾੜੇ ਦੇ ਛੋਟੇ ਭਰਾ ਮਹਿਮੂਦ (18) ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਹਾਦੇਸ 'ਚ 2 ਹੋਰ ਲੋਕ ਵੀ ਕਰੰਟ ਲੱਗਣ ਨਾਲ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਖੇਤਰ ਅਧਿਕਾਰੀ ਨਗਰ ਨਿਤੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਬੁਲ ਹਸਨ ਦੇ ਘਰ 'ਚ ਵੱਡੇ ਬੇਟੇ ਦੇ ਨਿਕਾਹ ਦੀ ਰਸਮ ਸੋਮਵਾਰ ਸਵੇਰੇ ਇਸਲਾਮਾਬਾਦ ਸਥਿਤ ਮਸਜਿਦ 'ਚ ਸੰਪੰਨ ਹੋਈ ਸੀ ਅਤੇ ਮੰਗਲਵਾਰ ਨੂੰ ਦਾਵਤ-ਏ-ਵਲੀਮਾ ਦਾ ਪ੍ਰੋਗਰਾਮ ਤੈਅ ਸੀ।
ਇਸ ਨੂੰ ਲੈ ਕੇ ਘਰ 'ਤੇ ਟੈਂਟ, ਸ਼ਾਮਿਆਨਾ ਅਤੇ ਖਾਣ-ਪੀਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਉਦੋਂ ਛੱਤ 'ਤੇ ਟੈਂਟ ਲਗਾਉਂਦੇ ਸਮੇਂ ਇਹ ਲੋਕ ਲੋਹੇ ਦੀ ਪਾਈਪ ਕੋਲੋਂ ਲੰਘ ਰਹੀ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਬਿਜਲੀ ਦੀ ਲਾਈਨ ਦੇ ਸੰਪਰਕ 'ਚ ਆ ਗਏ। ਉਨ੍ਹਾਂ ਦੱਸਿਆ ਕਿ ਕਰੰਟ ਦੀ ਲਪੇਟ 'ਚ ਕਾਮਿਲ, ਇਰਫਾਨ ਅਤੇ ਲਾੜੇ ਦਾ ਛੋਟਾ ਭਰਾ ਮਹਿਮੂਦ ਆ ਗਏ। ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ ਚਿਹਾੜਾ ਪੈ ਗਿਆ ਅਤੇ ਸੂਚਨਾ ਮਿਲਦੇ ਹੀ ਬਿਜਲੀ ਸਪਲਾਈ ਬੰਦ ਕਰਵਾਈ ਗਈ ਅਤੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਿਆਨਕ ਹਾਦਸਾ: ਗੋਦਾਮ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗੀ ਲਿਫਟ, 19 ਸਾਲਾ ਨੌਜਵਾਨ ਦੀ ਮੌਤ
NEXT STORY