ਨਵੀਂ ਦਿੱਲੀ- ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਦੇ ਕਾਰਡ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੰਡਣ ਕਾਰ 'ਤੇ ਜਾ ਰਹੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਨੌਜਵਾਨ ਜਦੋਂ ਆਪਣੀ ਕਾਰ 'ਤੇ ਗਾਜ਼ੀਪੁਰ ਇਲਾਕੇ 'ਚ ਪਹੁੰਚਿਆ ਸੀ, ਉਦੋਂ ਉਸ ਦੀ ਵੈਗਨਆਰ ਕਾਰ 'ਚ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਨੌਜਵਾਨ ਦਾ ਵਿਆਹ 14 ਫਰਵਰੀ 2025 ਨੂੰ ਹੋਣਾ ਸੀ, ਜਿਵੇਂ ਹੀ ਉਸ ਦੀ ਕਾਰ ਪੂਰਬੀ ਦਿੱਲੀ ਦੇ ਗਾਜ਼ੀਪੁਰ ਇਲਾਕੇ ਦੇ ਬਾਬਾ ਬੈਂਕੁਇਟ ਹਾਲ ਕੋਲ ਪਹੁੰਚੀ, ਕਾਰ 'ਚ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਭੜਕੀ ਕਿ ਨੌਜਵਾਨ ਕਾਰ 'ਚੋਂ ਬਾਹਰ ਵੀ ਨਹੀਂ ਨਿਕਲ ਸਕਿਆ।
ਇਹ ਵੀ ਪੜ੍ਹੋ : ਵੱਡਾ ਹਾਦਸਾ : ਗੰਗਾ ਨਦੀ 'ਚ ਕਿਸ਼ਤੀ ਪਲਟਣ ਨਾਲ ਤਿੰਨ ਦੀ ਮੌਤ, ਕਈ ਲਾਪਤਾ
ਹਾਦਸਾ ਦਿੱਲੀ ਦੇ ਗਾਜ਼ੀਪੁਰ 'ਚ ਬਾਬਾ ਬੈਂਕੁਇਟ ਹਾਲ ਕੋਲ ਵਾਪਰਿਆ। ਨੌਜਵਾਨ ਦਾ ਨਾਂ ਅਨਿਲ ਸੀ ਅਤੇ ਗ੍ਰੇਟਰ ਨੋਇਡਾ ਦੇ ਨਵਾਦਾ ਦਾ ਰਹਿਣ ਵਾਲਾ ਸੀ। ਹਾਦਸੇ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਉਦੋਂ ਲੱਗੀ, ਜਦੋਂ ਦੇਰ ਰਾਤ ਗਾਜ਼ੀਪੁਰ ਥਾਣਾ ਤੋਂ ਫੋਨ ਆਇਆ। ਦੂਜੇ ਪਾਸੇ ਮ੍ਰਿਤਕ ਦੇ ਲਾਸ਼ ਨੂੰ ਥਾਣਾ ਗਾਜ਼ੀਪੁਰ ਨੇ ਕਬਜ਼ੇ 'ਚ ਲੈ ਲਿਆ ਹੈ। ਨਾਲ ਹੀ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰ ਕਾਰ 'ਚ ਅੱਗ ਕਿਵੇਂ ਲੱਗੀ। ਗਾਜ਼ੀਪੁਰ ਥਾਣਾ ਪੁਲਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕਾਰ 'ਚ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲੱਗ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2024 'ਚ ਚੀਨ ਨੇ ਜੋੜਿਆ 800 ਕਿਲੋਮੀਟਰ ਦਾ ਮੈਟਰੋ ਨੈੱਟਵਰਕ, ਭਾਰਤ ਦਾ ਵੀ ਸ਼ਾਨਦਾਰ ਪ੍ਰਦਰਸ਼ਨ
NEXT STORY