ਬਾਗਪਤ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ’ਚ ਇਕ ਵਿਆਹ ਸਮਾਰੋਹ ਦੌਰਾਨ ਹੋਏ ਮਾਮੂਲੀ ਝਗੜੇ ਨੇ ਘਾਤਕ ਰੂਪ ਧਾਰਨ ਕਰ ਲਿਆ। ਖੇਖੜਾ ਥਾਣਾ ਖੇਤਰ ਦੇ ਸ਼ਾਮਲਾ ਫਾਰਮ ਹਾਊਸ ’ਚ ਆਯੋਜਿਤ ਉਕਤ ਵਿਆਹ ਸਮਾਰੋਹ ਦੌਰਾਨ ਇਕ ਨੌਜਵਾਨ ਨੇ ਗੁੱਸੇ ਵਿਚ ਆ ਕੇ ਇੰਜੀਨੀਅਰ ਮੋਹਿਤ ਯਾਦਵ (29) ਨੂੰ ਕਾਰ ਹੇਠ ਕੁਚਲ ਦਿੱਤਾ। ਇਸ ਘਟਨਾ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਉਸ ਦਾ ਦੋਸਤ ਲੱਕੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : Cobra Viral Video : ਬਾਬਾ ਨਹੀਂ ਡਰਦਾ! ਕੋਬਰਾ ਸੱਪ ਅੱਗੇ ਖੜ੍ਹ ਗਿਆ ਡਟ ਕੇ ਤੇ ਫਿਰ...
ਦੱਸ ਦੇਈਏ ਕਿ ਇਹ ਘਟਨਾ 19 ਤੇ 20 ਮਈ ਦੀ ਰਾਤ ਨੂੰ ਵਾਪਰੀ ਹੈ। ਪੁਲਸ ਨੇ ਦੱਸਿਆ ਕਿ ਵਿਆਹ ਸਮਾਰੋਹ ਦੌਰਾਨ ਨੱਚਦੇ ਹੋਏ ਮੋਹਿਤ ਨੇ ਲਾੜੇ ਦੇ ਇਕ ਰਿਸ਼ਤੇਦਾਰ ਨੂੰ ਥੋੜ੍ਹਾ ਜਿਹਾ ਧੱਕਾ ਮਾਰ ਦਿੱਤਾ ਸੀ। ਧੱਕਾ ਮਾਰਨ ਕਾਰਨ ਉਹਨਾਂ ਵਿਚਕਾਰ ਬਹਿਸ ਹੋਣੀ ਸ਼ੁਰੂ ਹੋ ਗਈ, ਜੋ ਹੌਲੀ-ਹੌਲੀ ਲੜਾਈ ਤੱਕ ਵਧ ਗਈ। ਝਗੜੇ ਤੋਂ ਕੁਝ ਸਮੇਂ ਬਾਅਦ ਮੋਹਿਤ ਜਦੋਂ ਆਪਣੇ ਦੋਸਤਾਂ ਨਾਲ ਕਾਰ ’ਚ ਵਾਪਸ ਜਾਣ ਲੱਗਾ ਤਾਂ ਮੁਲਜ਼ਮ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਦੋਂ ਮੋਹਿਤ ਤੇ ਹੋਰ ਵਿਅਕਤੀ ਕਾਰ ’ਚੋਂ ਬਾਹਰ ਆਏ ਤਾਂ ਪ੍ਰਿੰਸ ਨੇ ਅਚਾਨਕ ਕਾਰ ਮੋੜ ਲਈ ਤੇ ਮੋਹਿਤ ਤੇ ਉਸ ਦੇ ਦੋਸਤ ਲੱਕੀ ਨੂੰ ਕੁਚਲ ਦਿੱਤਾ। ਇਸ ਨਾਲ ਮੋਹਿਤ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
PM ਤੇ ਪਾਕਿਸਤਾਨ ਬਾਰੇ ਪੋਸਟ ਕੀਤੇ ਗਲਤ ਕੁਮੈਂਟ ਵਾਲੇ ਕਾਰਟੂਨ, ਕਾਰਟੂਨਿਸਟ ਖਿਲਾਫ ਮਾਮਲਾ ਦਰਜ
NEXT STORY