Cobra : ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਸਾਰੇ ਹੈਰਾਨ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਇਕ ਹੋਰ ਵੀਡੀਓ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਹਾਡਾ ਸਾਹ ਸੁੱਕ ਜਾਵੇਗਾ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਕੋਬਰਾ ਸੱਪ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਬਜ਼ੁਰਗ ਆਦਮੀ ਕੋਬਰਾ ਸੱਪ ਨਾਲ ਗੱਲਬਾਤ ਕਰਦਾ ਹੋਇਆ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ : ਬੈਂਚ 'ਚ ਫਸੇ ਕੁੜੀ ਦੇ ਹੱਥ, ਲੱਗੀ ਭੀੜ, ਸੱਦਣੀ ਪਈ ਰੈਸਕਿਊ ਟੀਮ, ਫਿਰ ਜੋ ਹੋਇਆ...
ਗੱਲਬਾਤ ਕਰਦੇ ਸਮੇਂ ਆਦਮੀ ਕੁਰਸੀ 'ਤੇ ਬੈਠਾ, ਜਦਕਿ ਕੋਬਰਾ ਸੱਪ ਟੇਬਲ ਦੇ ਉੱਤੇ ਬੈਠਾ ਹੈ। ਇਸ ਦੌਰਾਨ ਬਜ਼ੁਰਗ ਆਦਮੀ ਕੋਬਰਾ ਸੱਪ ਦੇ ਹੋਲੀ-ਹੋਲੀ ਨੇੜੇ ਆਉਂਦਾ ਹੈ ਅਤੇ ਉਸ ਨਾਲ ਅੱਖਾਂ ਮਿਲਾ ਕੇ ਗੱਲ਼ਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਇਸ ਦ੍ਰਿਸ਼ ਨੂੰ ਦੇਖ ਕੇ ਉਕਤ ਸਥਾਨ 'ਤੇ ਬੈਠੇ ਲੋਕ ਹੈਰਾਨ ਹੋ ਜਾਂਦੇ ਹਨ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਤਾਂ ਕੋਬਰਾ ਸੱਪ ਸ਼ਾਂਤ ਬੈਠ ਕੇ ਉਸ ਦੀਆਂ ਗੱਲਾਂ ਸੁਣਦਾ ਹੈ ਪਰ ਅਚਾਨਕ ਹੀ ਜਦੋਂ ਬਜ਼ੁਰਗ ਆਦਮੀ ਉਸ ਦੇ ਨੇੜੇ ਆਉਂਦਾ ਹੈ ਤਾਂ ਕੋਬਰਾ ਸੱਪ ਉਸ ਨੂੰ ਉਸ ਦੇ ਮੱਥੇ 'ਤੇ ਡੰਗ ਮਾਰ ਦਿੰਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਕਰਮਚਾਰੀਆਂ ਲਈ ਖ਼ਾਸ ਖ਼ਬਰ : 'ਹੁਣ ਕਰ ਸਕਦੇ ਹੋ ਛੁੱਟੀਆਂ...'
ਵਾਇਰਲ ਹੋ ਰਹੀ ਵੀਡੀਓ ਵਿਚ ਜਦੋਂ ਕੋਬਰਾ ਸੱਪ ਬਜ਼ੁਰਗ ਆਦਮੀ ਨੂੰ ਅਚਾਨਕ ਡੰਗ ਮਾਰਦਾ ਹੈ, ਉਸ ਸਮੇਂ ਦਿਲ ਨੂੰ ਇਕ ਝਟਕਾ ਲੱਗਦਾ ਹੈ, ਜਿਸ ਨਾਲ ਬਹੁਤ ਸਾਰੇ ਲੋਕ ਡਰ ਗਏ। ਬਹੁਤ ਸਾਰੇ ਲੋਕ ਇਸ ਸਬੰਧ ਵਿਚ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋ ਬਾਅਦ ਇਹ ਵੀਡੀਓ ਤੇਜ਼ੀ ਨਾਲ ਫੈਲ ਗਈ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕ੍ਰਿਕਟ ਦੇ ਚਲਦੇ ਮੈਚ ਦੌਰਾਨ ਚੱਲੀਆਂ ਠਾਹ-ਠਾਹ ਗੋਲੀਆਂ, ਖਿਡਾਰੀਆਂ ਤੇ ਲੋਕਾਂ ਨੇ...
NEXT STORY