ਖਰਗੋਨ- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਗ਼ਮ 'ਚ ਬਦਲ ਗਈਆਂ ਜਦੋਂ ਮਹਿੰਦੀ ਦੀ ਰਸਮ ਦੌਰਾਨ ਨੱਚਦੇ ਹੋਏ ਇਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਪਤਨੀ ਨਾਲ ਕਰ ਰਹੇ ਸਨ ਡਾਂਸ
ਜਾਣਕਾਰੀ ਅਨੁਸਾਰ ਬੜਵਾਨੀ ਦੇ ਪਿਪਲੂਦ ਪਿੰਡ ਦੇ ਰਹਿਣ ਵਾਲੇ 40 ਸਾਲਾ ਘਨਸ਼ਿਆਮ ਯਾਦਵ ਆਪਣੇ ਭਾਣਜੇ ਅੰਕਿਤ ਦੇ ਵਿਆਹ 'ਚ ਸ਼ਾਮਲ ਹੋਣ ਲਈ ਓਝਰਾ ਪਿੰਡ ਆਏ ਹੋਏ ਸਨ। ਮੰਗਲਵਾਰ ਰਾਤ ਨੂੰ ਮਹਿੰਦੀ ਅਤੇ ਸੰਗੀਤ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਜਦੋਂ ਘਨਸ਼ਿਆਮ ਆਪਣੀ ਪਤਨੀ ਨਾਲ ਖੁਸ਼ੀ-ਖੁਸ਼ੀ ਨੱਚ ਰਹੇ ਸਨ, ਤਾਂ ਅਚਾਨਕ ਉਹ ਨੱਚਦੇ-ਨੱਚਦੇ ਜ਼ਮੀਨ 'ਤੇ ਡਿੱਗ ਪਏ।
ਲੋਕਾਂ ਨੇ ਸੋਚਿਆ ਡਾਂਸ ਸਟੈੱਪ ਹੈ
ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਘਨਸ਼ਿਆਮ ਹੇਠਾਂ ਡਿੱਗੇ ਤਾਂ ਉੱਥੇ ਮੌਜੂਦ ਰਿਸ਼ਤੇਦਾਰਾਂ ਨੂੰ ਲੱਗਿਆ ਕਿ ਸ਼ਾਇਦ ਇਹ ਉਨ੍ਹਾਂ ਦੇ ਡਾਂਸ ਦਾ ਹੀ ਕੋਈ ਸਟੈੱਪ ਹੈ। ਪਰ ਜਦੋਂ ਉਹ ਕਾਫੀ ਦੇਰ ਤੱਕ ਨਹੀਂ ਉੱਠੇ, ਤਾਂ ਪਰਿਵਾਰ ਵਾਲੇ ਚਿੰਤਤ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪਿੱਛੇ ਛੱਡ ਗਏ 8ਵੀਂ 'ਚ ਪੜ੍ਹਦਾ ਪੁੱਤਰ
ਮ੍ਰਿਤਕ ਘਨਸ਼ਿਆਮ ਪੇਸ਼ੇ ਤੋਂ ਕਿਸਾਨ ਸਨ ਅਤੇ ਉਨ੍ਹਾਂ ਕੋਲ ਲਗਭਗ ਅੱਠ ਏਕੜ ਜ਼ਮੀਨ ਸੀ। ਉਨ੍ਹਾਂ ਦਾ ਇਕਲੌਤਾ ਪੁੱਤਰ ਭੋਲਾ ਅਜੇ 8ਵੀਂ ਜਮਾਤ 'ਚ ਪੜ੍ਹਦਾ ਹੈ। ਘਨਸ਼ਿਆਮ ਦੇ ਵੱਡੇ ਭਰਾ ਬਲੀਰਾਮ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਹੁਣ ਵਿਆਹ ਦੀਆਂ ਬਾਕੀ ਰਸਮਾਂ ਬਹੁਤ ਹੀ ਸਾਧਾਰਨ ਤਰੀਕੇ ਨਾਲ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਖਰਗੋਨ 'ਚ ਹੀ ਗਰਬਾ ਖੇਡਦੇ ਸਮੇਂ ਇਕ ਮਹਿਲਾ ਦੀ ਅਤੇ ਵਿਦਿਸ਼ਾ 'ਚ ਇਕ ਮੁਟਿਆਰ ਦੀ ਨੱਚਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਕ ਵਾਰ ਫ਼ਿਰ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ! ਮਾਪਿਆਂ ਤੇ ਦਿੱਲੀ ਪੁਲਸ ਨੂੰ ਪੈ ਗਈਆਂ ਭਾਜੜਾਂ
NEXT STORY