ਕੋਲਕਾਤਾ (ਵਾਰਤਾ)— ਪੱਛਮੀ ਬੰਗਾਲ 'ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੀੜਤ ਹੋਣ ਕਾਰਨ ਹੱਡੀਆਂ ਦੇ ਰੋਗਾਂ ਦੇ ਸੀਨੀਅਰ ਡਾਕਟਰ ਐੱਸ. ਕੁਮਾਰ ਮੰਡਲ ਦੀ ਮੌਤ ਹੋ ਗਈ। ਸੂਬੇ ਵਿਚ ਇਸ ਵਾਇਰਸ ਦੀ ਲਪੇਟ 'ਚ ਆਉਣ ਨਾਲ ਇਹ ਦੂਜੇ ਸਿਹਤ ਕਰਮਚਾਰੀ ਦੀ ਮੌਤ ਹੈ। ਪੱਛਮੀ ਬੰਗਾਲ ਆਰਥੋਪੈਡਿਕ ਸੰਘ (ਡਬਲਿਊ. ਬੀ. ਓ. ਏ.) ਨੇ ਕਿਹਾ ਕਿ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਸੀਨੀਅਰ ਸਰਜਨ ਡਾ. ਐੱਸ. ਮੰਡਲ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਉੱਚ ਸਰਕਾਰੀ ਸਨਮਾਨ ਦੀ ਮੰਗ ਕਰਦੇ ਹਾਂ। ਓਧਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਸੀਨੀਅਰ ਡਾ. ਐੱਸ. ਮੰਡਲ ਦੇ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਲੱਗਾ। ਪਰਿਵਾਰ ਦੇ ਮੈਂਬਰਾਂ ਅਤੇ ਸਹਿਯੋਗੀਆਂ ਪ੍ਰਤੀ ਮੇਰੀ ਹਮਦਰਦੀ। ਪਰਮਾਤਮਾ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਤੋਂ ਉੱਭਰਨ ਦੀ ਸ਼ਕਤੀ ਦੇਣ।
ਕੇਂਦਰੀ ਮੰਤਰੀ ਬਾਬੂ ਸੁਪ੍ਰਿਓ ਨੇ ਵੀ ਡਾ. ਐੱਸ. ਮੰਡਲ ਦੀ ਮੌਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਇਸ ਦਰਮਿਆਨ ਡਬਲਿਊ. ਬੀ. ਓ. ਏ. ਨੇ 69 ਸਾਲਾ ਡਾਕਟਰ ਦੀ ਮੌਤ ਨੂੰ ਲੈ ਕੇ ਸਾਰੇ ਲੋਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਆਪਣੇ-ਆਪਣੇ ਘਰਾਂ ਵਿਚ 2 ਮਿੰਟ ਦਾ ਮੌਨ ਰੱਖਣ ਦੀ ਅਪੀਲ ਕੀਤੀ ਹੈ। ਸੂਬੇ ਵਿਚ ਇਸ ਤੋਂ ਪਹਿਲਾਂ ਕੇਂਦਰੀ ਮੈਡੀਕਲ ਸਟੋਰ ਦੇ ਐਡੀਸ਼ਨਲ ਡਾਇਰੈਕਟਰ ਵਿਪਲਵ ਦਾਸਗੁਪਤਾ ਦੀ ਬੀਤੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ।
ਕੋਰੋਨਾ ਦੇ ਸੰਕਟ ਕਾਰਨ ਯੂ.ਪੀ. ਤੋਂ ਬਾਅਦ ਹੁਣ ਹਰਿਆਣਾ ਬਾਰਡਰ ਵੀ ਸੀਲ
NEXT STORY