ਵੈਨਕੂਵਰ (ਮਲਕੀਤ ਸਿੰਘ) – ਨਾਸਾ ਦੇ ਇਤਿਹਾਸਕ ‘ਆਰਟੇਮਿਸ-2’ ਮਿਸ਼ਨ ਨਾਲ ਜੁੜੇ ਪੁਲਾੜ ਯਾਤਰੀਆਂ ਨੇ ਚੰਦਰਮਾ ਦੇ ਆਲੇ ਦੁਆਲੇ ਕੀਤੇ ਆਪਣੇ ਸਫ਼ਰ ਤੋਂ ਬਾਅਦ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਇਸ ਯਾਤਰਾ ਨੂੰ ਮਨੁੱਖਤਾ ਲਈ ਇਕ ਵੱਡੀ ਉਪਲਬਧੀ ਕਰਾਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਕੈਨੇਡਾ ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਕਿਹਾ ਕਿ ਇਸ ਮਿਸ਼ਨ ਨੇ ਉਨ੍ਹਾਂ ਨੂੰ “ਭਵਿੱਖ ਲਈ ਉਮੀਦ” ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੰਦਰਮਾ ਦੇ ਨੇੜੇ ਤੋਂ ਧਰਤੀ ਨੂੰ ਦੇਖਣਾ ਇਕ ਅਦਭੁੱਤ ਅਤੇ ਭਾਵੁਕ ਅਨੁਭਵ ਸੀ, ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬਿਜਲੀ ਸੰਕਟ ਕਾਰਨ ਹਨੇਰੇ 'ਚ ਡੁੱਬੇ ਸ਼ਹਿਰ, 7-7 ਘੰਟੇ ਦੇ ਲੱਗ ਰਹੇ ਕੱਟ; ਪਾਕਿਸਤਾਨ 'ਚ ਬੁਰੇ ਹਾਲ
ਮਿਸ਼ਨ ਦੀ ਟੀਮ ਵਿੱਚ ਰੀਡ ਵਾਈਜ਼ਮੈਨ, ਵਿਕਟਰ ਗਲੋਵਰ, ਕ੍ਰਿਸਟੀਨਾ ਕੋਚ ਅਤੇ ਜੇਰੇਮੀ ਹੈਨਸਨ ਸ਼ਾਮਲ ਸਨ, ਜਿਨ੍ਹਾਂ ਨੇ ਚੰਦਰਮਾ ਦੀ ਪ੍ਰਕਰਮਾ ਕਰਕੇ ਮਨੁੱਖੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਹੈ। ਪੁਲਾੜ ਯਾਤਰੀਆਂ ਨੇ ਦੱਸਿਆ ਕਿ ਇਹ ਮਿਸ਼ਨ ਭਵਿੱਖ ਵਿੱਚ ਚੰਦਰਮਾ ‘ਤੇ ਮਨੁੱਖੀ ਬਸਤੀ ਬਣਾਉਣ ਅਤੇ ਅਗਲੇ ਮੰਗਲ ਮਿਸ਼ਨਾਂ ਲਈ ਰਸਤਾ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਨਾਸਾ ਦੇ ਅਧਿਕਾਰੀਆਂ ਮੁਤਾਬਕ ‘ਆਰਟੇਮਿਸ’ ਪ੍ਰੋਗਰਾਮ ਦਾ ਮੁੱਖ ਮਕਸਦ ਮਨੁੱਖਾਂ ਨੂੰ ਦੁਬਾਰਾ ਚੰਦਰਮਾ ‘ਤੇ ਲੈ ਜਾਣਾ ਅਤੇ ਲੰਬੇ ਸਮੇਂ ਲਈ ਉੱਥੇ ਟਿਕਾਊ ਮਿਸ਼ਨ ਸਥਾਪਿਤ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਿਜਲੀ ਸੰਕਟ ਕਾਰਨ ਹਨੇਰੇ 'ਚ ਡੁੱਬੇ ਸ਼ਹਿਰ, 7-7 ਘੰਟੇ ਦੇ ਲੱਗ ਰਹੇ ਕੱਟ; ਪਾਕਿਸਤਾਨ 'ਚ ਬੁਰੇ ਹਾਲ
NEXT STORY