ਕੋਲਕਾਤਾ— ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੀ ਰੇਜ ਜੋਨ ਵਾਲੇ ਇਲਾਕੇ 'ਚ ਲਾਕਡਾਊਨ ਦੀ ਪਾਲਣਾ ਕਰਨ ਦੇ ਯਤਨ 'ਚ ਲੱਗੇ ਪੁਲਸ ਕਰਮਚਾਰੀਆਂ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਪੁਲਸ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕਰ ਰਹੀ ਸੀ। ਇਸ ਘਟਨਾ 'ਚ 2 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਉੱਥੇ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਬਾਅਦ 'ਚ ਰੈਪਿਡ ਐਕਸ਼ਨ ਫੋਰਸ ਨੂੰ ਬਲਾਉਣਾ ਪਿਆ।
ਸਮਾਚਾਰ ਏਜੰਸੀ ਏ. ਐੱਨ. ਆਈ. ਨੇ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਲੋਕਾਂ ਦੀ ਭੀੜ ਪੁਲਸ 'ਤੇ ਪੱਥਰਾਂ ਨਾਲ ਹਮਲਾ ਕਰ ਰਹੀ ਹੈ। ਏ. ਐੱਨ. ਆਈ. ਦੇ ਅਨੁਸਾਰ ਇਹ ਘਟਨਾ ਹਾਵੜਾ ਦੇ ਟਿਕਿਆਪਾਰਾ ਇਲਾਕੇ ਦੀ ਹੈ। ਹਾਲਾਤ ਖਰਾਬ ਦੇਖ ਪਸ਼ਾਸਨ ਨੇ ਰੈਪਿਡ ਐਕਸ਼ਨ ਫੋਰਸ ਨੂੰ ਮੌਕੇ 'ਤੇ ਭੇਜਿਆ।

ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ
NEXT STORY