ਨਵੀਂ ਦਿੱਲੀ, (ਏਜੰਸੀਆਂ)- ਉੱਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉੱਪ ਚੋਣਾਂ ’ਚੋਂ !7 ਸੀਟਾਂ ’ਤੇ ‘ਕਮਲ’ ਖਿੜਿਆ ਜਦਕਿ 2 ਸੀਟਾਂ ’ਤੇ ‘ਸਾਈਕਲ ’ ਜਿੱਤ ਦਰਜ ਕਰਨ ’ਚ ਸਫਲ ਰਿਹਾ। ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਨੇ ਆਪਣਾ ਕਿਲਾ ਮਜ਼ਬੂਤ ਕਰਦਿਆਂ ਸਾਰੀਆਂ 6 ਸੀਟਾਂ ’ਤੇ ਜਿੱਤ ਹਾਸਲ ਕੀਤੀ। ਇਨ੍ਹਾਂ 'ਚੋਂ ਸਭ ਤੋਂ ਅਹਿਮ ਮਦਾਰੀਹਾਟ ਸੀਟ ਹੈ ਜੋ ਉਸ ਨੇ ਭਾਜਪਾ ਤੋਂ ਖੋਹ ਲਈ ਹੈ।
ਯੂ. ਪੀ. ’ਚ ਸਪਾ ਨੇ ਕਾਨਪੁਰ ਦੀ ਸਿਸਾਮਊ ਤੇ ਕਰਹਾਲ ਦੀਆਂ ਸੀਟਾਂ ਜਿੱਤੀਆਂ ਹਨ। ਭਾਜਪਾ ਨੇ ਗਾਜ਼ੀਆਬਾਦ, ਖੈਰ, ਫੂਲਪੁਰ, ਕਟੇਹਾਰੀ, ਮਾਝਵਾਨ, ਮੀਰਾਪੁਰ ਤੇ ਕੁੰਡਰਕੀ ਦੀਆਂ ਸੀਟਾਂ ਜਿੱਤੀਆਂ ਹਨ।
ਰਾਸ਼ਟਰੀ ਜਮਹੂਰੀ ਗੱਠਜੋੜ ਦੇ ਉਮੀਦਵਾਰਾਂ ਨੇ ਬਿਹਾਰ ਦੀਆਂ ਸਾਰੀਆਂ 4 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।
ਚੋਣ ਕਮਿਸ਼ਨ ਅਨੁਸਾਰ ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) ਦੀ ਦੀਪਾ ਕੁਮਾਰੀ ਇਮਾਮਗੰਜ ਤੋਂ, ਜੇ. ਡੀ. ਯੂ. ਦੀ ਮਨੋਰਮਾ ਦੇਵੀ ਬੇਲਾਗੰਜ ਤੋਂ, ਭਾਜਪਾ ਦੇ ਅਸ਼ੋਕ ਕੁਮਾਰ ਸਿੰਘ ਰਾਮਗੜ੍ਹ ਤੋਂ ਅਤੇ ਭਾਜਪਾ ਦੇ ਉਮੀਦਵਾਰ ਵਿਸ਼ਾਲ ਪ੍ਰਸ਼ਾਂਤ ਤਰੜੀ ਸੀਟ ਤੋਂ ਜੇਤੂ ਰਹੇ।
ਕਰਨਾਟਕ ਦੀਆਂ ਤਿੰਨੋਂ ਸੀਟਾਂ ਕਾਂਗਰਸ ਦੀ ਝੋਲੀ ’ਚ
ਕਰਨਾਟਕ ਦੀਆਂ ਤਿੰਨਾਂ ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਜਿੱਤ ਦਾ ਝੰਡਾ ਲਹਿਰਾਉਣ ’ਚ ਸਫਲ ਰਹੇ। ਸਿਗਗਾਓਂ ਸੀਟ ਤੋਂ ਕਾਂਗਰਸ ਦੇ ਪਠਾਨ ਯਾਸਿਰ ਅਹਿਮਦ ਖਾਨ, ਸੰਦੂਰ ਸੀਟ ਤੋਂ ਈ. ਅੰਨਪੂਰਨਾ ਤੇ ਚੰਨਾਪਟਨਾ ਸੀਟ ਤੋਂ ਸੀ.ਪੀ. ਯੋਗੇਸ਼ਵਰਾ ਜਿੱਤ ਗਏ।
ਕੇਰਲ ’ਚ ਇਕ ਸੀਟ ਕਾਂਗਰਸ ਦੀ ਅਗਵਾਈ ਵਾਲੀ ਯੂ. ਡੀ. ਐੱਫ. ਨੂੰ, ਇਕ ਸੀਟ ਐੱਨ. ਡੀ. ਐੱਫ. ਨੂੰ
ਕੇਰਲ ’ਚ ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐਫ. ਦੇ ਉਮੀਦਵਾਰ ਰਾਹੁਲ ਨੇ ਪਲੱਕੜ ਵਿਧਾਨ ਸਭਾ ਉਪ ਚੋਣ ਜਿੱਤੀ, ਜਦੋਂ ਕਿ ਸੱਤਾਧਾਰੀ ਐੱਲ. ਡੀ .ਐੱਫ. ਦੇ ਉਮੀਦਵਾਰ ਯੂ. ਆਰ. ਪ੍ਰਦੀਪ ਨੇ ਚੇਲਕਾਰਾ ਸੀਟ ’ਤੇ ਕਬਜ਼ਾ ਕਰ ਲਿਆ।
ਮੇਘਾਲਿਆ ’ਚ ਸੱਤਾਧਾਰੀ ਐੱਨ. ਪੀ. ਪੀ. ਮਜ਼ਬੂਤ
ਮੇਘਾਲਿਆ ’ਚ ਸੱਤਾਧਾਰੀ ਨੈਸ਼ਨਲ ਪੀਪਲਜ਼ ਪਾਰਟੀ (ਐੱਨ. ਪੀ. ਪੀ.) ਨੇ ਮਜ਼ਬੂਤੀ ਹਾਸਲ ਕੀਤੀ ਹੈ । ਮੁੱਖ ਮੰਤਰੀ ਮਹਿਤਾਬ ਦੀ ਪਤਨੀ ਅਗਿਤੋਕ ਸੰਗਮਾ ਨੇ ਗਮਬੇਗਰੇ ਉਪ ਚੋਣ ਜਿੱਤੀ ਹੈ।
ਮੱਧ ਪ੍ਰਦੇਸ਼ ’ਚ ਇਕ-ਇਕ ਸੀਟ ਭਾਜਪਾ ਤੇ ਕਾਂਗਰਸ ਨੂੰ
ਮੱਧ ਪ੍ਰਦੇਸ਼ ਦੀ ਵਿਜੇਪੁਰ ਵਿਧਾਨ ਸਭਾ ਸੀਟ ਕਾਂਗਰਸ ਨੇ ਤੇ ਬੁਧਨੀ ਵਿਧਾਨ ਸਭਾ ਸੀਟ ਭਾਜਪਾ ਉਮੀਦਵਾਰ ਨੇ ਜਿੱਤੀ ਹੈ। ਛੱਤੀਸਗੜ੍ਹ ’ਚ ਭਾਜਪਾ ਦੇ ਉਮੀਦਵਾਰ ਸੁਨੀਲ ਕੁਮਾਰ ਸੋਨੀ ਨੇ ਰਾਏਪੁਰ ਸਿਟੀ ਦੱਖਣੀ ਵਿਧਾਨ ਸਭਾ ਉਪ ਚੋਣ ਜਿੱਤ ਲਈ ਹੈ।
ਗੁਜਰਾਤ ’ਚ ਭਾਜਪਾ ਦੇ ਸਵਰੂਪਜੀ ਠਾਕੋਰ ਨੇ ਵਾਵ ਸੀਟ 2442 ਵੋਟਾਂ ਨਾਲ ਜਿੱਤੀ ਹੈ। ਰਾਜਸਥਾਨ ’ਚ ਭਾਜਪਾ ਨੂੰ 3 ਸੀਟਾਂ ਮਿਲੀਆਂ ਹਨ। ਭਾਰਤ ਆਦਿਵਾਸੀ ਪਾਰਟੀ ਨੇ ਰਾਜਸਥਾਨ ’ਚ ਚੌਰਾਸੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਭਾਜਪਾ ਨੇ ਦਿਓਲੀ ਉਨਿਆਰਾ, ਖਿਨਸਵਾਰ ਤੇ ਸਲੰਬਰ ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ ਇਕ ਸੀਟ ਮਿਲੀ ਹੈ।
ਸੋਨਮਰਗ ਸਮੇਤ ਉੱਚੇ ਪਹਾੜਾਂ ’ਤੇ ਤਾਜ਼ਾ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਹਲਕਾ ਮੀਂਹ
NEXT STORY