ਮੁੰਬਈ—ਮੁੰਬਈ ਦੀ ਲਾਈਫਲਾਈਨ ਲੋਕਲ ਟ੍ਰੇਨ (ਵੈਸਟਰਨ ਰੇਲਵੇ) ਦੇ ਯਾਤਰੀਆਂ ਨੂੰ ਅੱਜ ਭਾਵ ਬੁੱਧਵਾਰ ਨੂੰ ਉਸ ਸਮੇਂ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਦੋਂ ਗੋਰੇਗਾਂਵ ਲਾਈਨ 'ਤੇ ਕੁਝ ਤਕਨੀਕੀ ਖਰਾਬੀ ਦੇ ਚੱਲਦਿਆਂ ਟ੍ਰੇਨ ਦਾ ਸਿਗਨਲ ਸਿਸਟਮ ਫੇਲ ਹੋ ਗਿਆ। ਇਸ ਦੌਰਾਨ ਲਾਈਨ ਤੋਂ ਗੁਜ਼ਰਨ ਵਾਲੀਆਂ ਸਾਰੀਆਂ ਟ੍ਰੇਨਾਂ ਪ੍ਰਭਾਵਿਤ ਹੋਈਆਂ। ਮਿਲੀ ਜਾਣਕਾਰੀ ਮੁਤਾਬਕ ਪੱਛਮੀ ਰੇਲਵੇ ਦੇ ਗੋਰੇਗਾਂਵ ਰੇਲਵੇ ਸਟੇਸ਼ਨ 'ਤੇ ਤਕਨੀਕੀ ਖਰਾਬੀ ਦੇ ਚੱਲਦਿਆਂ ਚਰਚਗੇਟ ਵੱਲ ਜਾਣ ਵਾਲੀਆਂ ਸਾਰੀਆਂ ਲੋਕਲ ਟ੍ਰੇਨਾਂ ਰੁਕੀਆਂ ਰਹੀਆਂ। ਕੁਝ ਟ੍ਰੇਨਾਂ ਦੇ ਰੂਟਾਂ 'ਚ ਬਦਲਾਅ ਕਰਕੇ ਚਲਾਇਆ ਗਿਆ। ਇਹ ਖਰਾਬੀ ਸਵੇਰੇ 7.05 ਵਜੇ ਆਈ। ਇਸ ਖਰਾਬੀ ਨੂੰ ਕੁਝ ਸਮੇਂ ਬਾਅਦ ਠੀਕ ਕਰ ਲਿਆ ਗਿਆ ਅਤੇ ਲਗਭਗ 1 ਘੰਟੇ ਬਾਅਦ ਰੇਲ ਆਵਾਜਾਈ ਸੁਚਾਰੂ ਹੋ ਸਕੀ ਪਰ ਇਸ ਦੌਰਾਨ ਆਪਣੇ ਦਫਤਰ ਜਾਂ ਕੰਮ 'ਤੇ ਜਾਣ ਵਾਲੇ ਲੋਕ, ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ RISAT-2B, ਪੁਲਾੜ ਤੋਂ ਰੱਖੇਗਾ ਸਰਹੱਦਾਂ 'ਤੇ ਨਜ਼ਰ
NEXT STORY