Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    10:42:14 PM

  • supreme court takes strict stance on unpaid challans

    ਚਲਾਨ ਨਾ ਭਰਨ ਵਾਲਿਆਂ 'ਤੇ ਸੁਪਰੀਮ ਕੋਰਟ ਸਖ਼ਤ,...

  • punjab police sho

    ਵੱਡੀ ਖ਼ਬਰ: ਪੰਜਾਬ ਪੁਲਸ ਦੀ SHO ਬਰਖ਼ਾਸਤ! ਜਾਣੋ...

  • manpreet ayali raises questions delay in registration of akali dal waris punjab

    'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਰਜਿਸਟ੍ਰੇਸ਼ਨ...

  • three accused arrested in lpu protest case

    LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ

NATIONAL News Punjabi(ਦੇਸ਼)

ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ

  • Edited By Rakesh,
  • Updated: 20 Jul, 2021 12:56 PM
National
what is pegasus spyware and how does it hack phones
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਐਤਵਾਰ ਦੀ ਰਾਤ ਤੋਂ ਦੇਸ਼ ’ਚ ਇਕ ਰਿਪੋਰਟ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਦਿ ਗਾਰਡੀਅਨ ਅਤੇ ਵਾਸ਼ਿੰਗਟਨ ਪੋਸਟ ਸਮੇਤ 16 ਮੀਡੀਆ ਸੰਸਥਾਵਾਂ ਦੀ ਇਕ ਸਾਂਝੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ 2017 ਤੋਂ 2019 ਦੌਰਾਨ ਕਰੀਬ 300 ਭਾਰਤੀ ਮੋਬਾਇਲ ਨੰਬਰਾਂ ਦੀ ਜਾਸੂਸੀ ਕੀਤੀ ਹੈ। ਇਨ੍ਹਾਂ ਲੋਕਾਂ ’ਚ ਪੱਤਰਕਾਰ, ਵਕੀਲ, ਸਮਾਜਿਕ ਵਰਕਰ, ਵਿਰੋਧੀ ਧਿਰ ਦੇ ਨੇਤਾ ਅਤੇ ਵਪਾਰੀ ਸ਼ਾਮਲ ਹਨ। ਸਰਕਾਰ ਨੇ ਪੇਗਾਸਸ ਸਪਾਈਵੇਅਰ ਰਾਹੀਂ ਇਨ੍ਹਾਂ ਲੋਕਾਂ ਦੇ ਫੋਨ ਹੈਕ ਕੀਤੇ ਸਨ। ਇਸ ਰਿਪੋਰਟ ਤੋਂ ਬਾਅਦ ਸਰਕਾਰ ਨੇ ਸਫਾਈ ਦਿੰਦੇ ਹੋਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਪੇਗਾਸਸ ਨੂੰ ਤਿਆਰ ਕਰਨ ਵਾਲੀ ਕੰਪਨੀ ਨੇ ਵੀ ਇਸ ਰਿਪੋਰਟ ਨੂੰ ਗਲਤ ਦੱਸਿਆ ਹੈ। ਜਿਸ ਪੇਗਾਸਸ ਸਾਫਟਵੇਅਰ ਨੂੰ ਲੈ ਕੇ ਇੰਨਾ ਹੰਗਾਮਾ ਮਚਿਆ ਹੋਇਆ ਹੈ ਉਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਪੇਗਾਸਸ ਆਖਿਰ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ? ਆਓ ਜਾਣਦੇ ਹਾਂ ਪੇਗਾਸਸ ਨਾਲ ਜੁੜੇ ਸਵਾਲ ਅਤੇ ਉਨ੍ਹਾਂ ਦੇ ਜਵਾਬ।

ਇਹ ਵੀ ਪੜ੍ਹੋ– ਸੈਕਿੰਡ ਹੈਂਡ ਫੋਨ ਖ਼ਰੀਦਣ ਤੋਂ ਪਹਿਲਾਂ ਨਹੀਂ ਕੀਤਾ ਇਹ ਕੰਮ ਤਾਂ ਹੋ ਸਕਦੈ ਵੱਡਾ ਨੁਕਸਾਨ

ਸਵਾਲ- ਪੇਗਾਸਸ ਕੀ ਹੈ?
ਜਵਾਬ-
ਇਹ ਇਕ ਸਰਵਿਲਾਂਸ ਸਾਫਟਵੇਅਰ ਹੈ ਜਿਸ ਨੂੰ ਇਜ਼ਰਾਇਲ ਦੀ ਸੁਰੱਖਿਆ ਕੰਪਨੀ ਐੱਨ.ਐੱਸ.ਓ. ਗਰੁੱਪ ਨੇ ਬਣਾਇਆ ਹੈ। ਇਸ ਰਾਹੀਂ ਕਿਸੇ ਵਿਅਕਤੀ ਦਾ ਫੋਨ ਹੈਕ ਕਰਕੇ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਨੂੰ ਟਾਰਗੇਟ ਦੇ ਫੋਨ ’ਚ ਇੰਸਟਾਲ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੇ ਫੋਨ ਦਾ ਰਿਮੋਟ ਕੰਟਰੋਲ ਲੈ ਲਿਆ ਜਾਂਦਾ ਹੈ। ਇਹ ਰਿਮੋਟ ਐਕਸੈਸ ਟ੍ਰੋਜ਼ਨ ਦੀ ਤਰ੍ਹਾਂ ਕੰਮ ਕਰਦਾ ਹੈ। 

ਯੇਰੂਸ਼ਲਮ ਸਥਿਤ ਦਿ ਇੰਸਟੀਚਿਊਟ ਫਾਰ ਨੈਸ਼ਨਲ ਸਕਿਓਰਿਟੀ ਸਟਡੀਜ਼ ਨਾਲ ਜੁੜੇ ਸਾਈਬਰ ਸੁਰੱਖਿਆ ਮਾਹਿਰ ਕਰਨਲ ਗਾਬੀ ਸਿਬੋਨੀ ਮੁਤਾਬਕ, ਇਹ ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ। ਇਹ ਇਕ ਬੇਹੱਦ ਉੱਨਤ ਸਾਫਟਵੇਅਰ ਹੈ ਜਿਸ ਨੂੰ ਐੱਨ.ਐੱਸ.ਓ. ਨੇ ਤਿਆਰ ਕੀਤਾ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਗਠਨ 2009 ’ਚ ਹੋਇਆ ਸੀ ਅਤੇ ਇਹ ਅਤਿ ਉੱਨਤ ਨਿਗਰਾਨੀ ਟੂਲ ਬਣਾਉਂਦੀ ਹੈ। ਦੁਨੀਆ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਇਸ ਦੀਆਂ ਗਾਹਕ ਹਨ। 

ਇਹ ਵੀ ਪੜ੍ਹੋ– ‘ਗੂਗਲ ਮੀਟ’ ’ਤੇ ਵੀਡੀਓ ਕਾਲਿੰਗ ਲਈ ਲੱਗਣਗੇ ਪੈਸੇ, ਹੁਣ ਸਿਰਫ਼ ਇੰਨੀ ਦੇਰ ਹੋਵੇਗੀ ਮੁਫ਼ਤ ਗੱਲ

PunjabKesari

ਸਵਾਲ- ਇਸ ਨੂੰ ਕੌਣ ਖਰੀਦ ਸਕਦਾ ਹੈ?
ਜਵਾਬ-
ਐੱਨ.ਐੱਸ.ਓ. ਦਾ ਦਾਅਵਾ ਹੈ ਕਿ ਇਹ ਸਾਫਟਵੇਅਰ ਸਿਰਫ ਸਰਕਾਰਾਂ ਜਾਂ ਸਰਕਾਰੀ ਏਜੰਸੀਆਂ ਨੂੰ ਹੀ ਦਿੱਤਾ ਜਾਂਦਾ ਹੈ। ਜਨਤਕ ਜਾਣਕਾਰੀ ਮੁਤਾਬਕ, ਪਨਾਮਾ ਅਤੇ ਮੈਕਸੀਕੋ ਦੀ ਸਰਕਾਰ ਇਸ ਦਾ ਇਸਤੇਮਾਲ ਕਰਦੀ ਹੈ। ਕੰਪਨੀ ਮੁਤਾਬਕ, ਇਸ ਨੂੰ ਇਸਤੇਮਾਲਕਰਨ ਵਾਲਿਆਂ ’ਚ 51 ਫੀਸਦੀ ਸਰਕਾਰੀ ਖੂਫੀਆ ਏਜੰਸੀਆਂ ਹਨ ਅਤੇ 38 ਫੀਸਦੀ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਹਨ ਜਦਕਿ 11 ਫੀਸਦੀ ਫੌਜ ਇਸ ਦਾ ਇਸਤੇਮਾਲ ਕਰਦੀ ਹੈ। ਐੱਨ.ਐੱਸ.ਓ. ਮੁਤਾਬਕ, ਇਸ ਨੂੰ ਅੱਤਵਾਦੀਆਂ ’ਤੇ ਨਜ਼ਰ ਰੱਖਣ ਅਤੇ ਅੱਤਵਾਦੀ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਭਾਰਤ ਸਰਕਾਰ ਇਸ ਦੀ ਗਾਹਕ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਹੋਈ। 

ਇਹ ਵੀ ਪੜ੍ਹੋ– 3 ਅਗਸਤ ਤੋਂ ਬੰਦ ਹੋ ਜਾਵੇਗੀ ਟਵਿਟਰ ਦੀ ਇਹ ਸੇਵਾ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫੈਸਲਾ

ਸਵਾਹ- ਕਿਸੇ ਫੋਨ ’ਚ ਕਿਵੇਂ ਪਹੁੰਚਦਾ ਹੈ ਪੇਗਾਸਸ?
ਜਵਾਬ-
ਪੇਗਾਸਸ ਨੂੰ ਕਿਸੇ ਦੇ ਫੋਨ ਜਾਂ ਕਿਸੇ ਹੋਰ ਡਿਵਾਈਸ ’ਚ ਰਿਮੋਟਲੀ ਇੰਸਟਾਲ ਕੀਤਾ ਜਾ ਸਕਦਾ ਹੈ। ਸਿਰਫ ਇਕ ਮਿਸਡ ਕਾਲ ਕਰਕੇ ਵੀ ਤੁਹਾਨੂੰ ਫੋਨ ’ਚ ਪੇਗਾਸਸ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਟਸਐਪ ਮੈਸੇਜ, ਟੈਕਸਟ ਮੈਸੇਜ, ਐੱਮ.ਏ.ਐੱਸ. ਅਤੇ ਸੋਸ਼ਲ ਮੀਡੀਆ ਰਾਹੀਂ ਵੀ ਇਹ ਤੁਹਾਨੂੰ ਫੋਨ ’ਚ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਐਪਲ ਦੀ ਧਮਾਕੇਦਾਰ ਪੇਸ਼ਕਸ਼, ਮੁਫ਼ਤ ’ਚ ਦੇ ਰਹੀ ਹੈ AirPods

ਸਵਾਲ- ਕਿਵੇਂ ਪਤਾ ਚੱਲੇਗਾ ਕਿ ਤੁਹਾਨੂੰ ਫੋਨ ਨੂੰ ਪੇਗਾਸਸ ਰਾਹੀਂ ਟ੍ਰੈਕ ਕੀਤਾ ਜਾ ਰਿਹਾ ਹੈ?
ਜਵਾਬ-
ਜੇਕਰ ਤੁਹਾਨੂੰ ਫੋਨ ’ਚ ਕੁਝ ਅਜਿਹੀਆਂ ਹਰਕਤਾਂ ਹੋ ਰਹੀਆਂ ਹਨ ਜੋ ਥੋੜ੍ਹੀਆਂ ਅਜੀਬ ਹਨ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਤੁਹਾਡੇ ਫੋਨ ਦੇ ਪ੍ਰੋਸੈਸਰ ਨੂੰ ਮਾਨਿਟਰ ਕਰਕੇ ਵੀ ਇਸ ਵਾਇਰਸ ਦਾ ਪਤਾ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਇਹ ਕੰਮ ਤੁਸੀਂ ਖੁਦ ਨਹੀਂ ਕਰ ਸਕਦੇ। ਇਸ ਲਈ ਤੁਹਾਨੂੰ ਕਿਸੇ ਲੈਬ ਦੀ ਮਦਦ ਲੈਣੀ ਹੋਵੇਗੀ। ਪ੍ਰੋਸੈਸਰ ਮਾਨਿਟਰਿੰਗ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਨੂੰ ਫੋਨ ਦਾ ਟ੍ਰੈਫਿਕ ਕਿੰਨਾ ਹੈ ਅਤੇ ਡਾਟਾ ਕਿੱਥੇ ਟਰਾਂਸਫਰ ਹੋ ਰਿਹਾਹੈ। ਫੋਨ ’ਚ ਪੇਗਾਸਸ ਦੇ ਹੋਣ ਦੀ ਜਾਣਕਾਰੀ ਪ੍ਰੋਸੈਸਰ ਮਾਨਿਟਰਿੰਗ ਰਾਹੀਂ ਹੀ ਸੰਭਵ ਹੈ ਜਾਂ ਫਿਰ ਫੋਰੈਂਸਿਕ ਲੈਬ ਤੁਹਾਡੀ ਮਦਦ ਕਰ ਸਕਦੇ ਹਨ ਕਿਉਂਕਿ ਇਹ ਸਾਫਟਵੇਅਰ ਬੜੀ ਹੀ ਚਲਾਕੀ ਨਾਲ ਜਾਸੂਸੀ ਕਰਦਾ ਹੈ। ਪ੍ਰੋਸੈਸਰ ਮਾਨਿਟਰਿੰਗ ਦਾ ਮਤਲਬ ਫੋਨ ਦੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਮਾਨਿਟਰ ਕਰਨਾ ਹੈ। ਪ੍ਰੋਸੈਸਰ ਮਾਨਿਟਿੰਗ ਰਾਹੀਂ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੇ ਫੋਨ ’ਚ ਅਜਿਹਾ ਕੀ ਹੋ ਰਿਹਾ ਹੈ ਜਿਸ ਨੂੰ ਤੁਸੀਂ ਨਹੀਂ ਕਰ ਰਹੇ ਹੋ। 

ਇਹ ਵੀ ਪੜ੍ਹੋ– Apple ਲਾਂਚ ਕਰੇਗੀ ਸਭ ਤੋਂ ਸਸਤਾ 5ਜੀ iPhone, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ: ਰਿਪੋਰਟ

PunjabKesari

ਸਵਾਲ- ਫੋਨ ’ਚ ਕੀ-ਕੀ ਕਰਦਾ ਹੈ ਪੇਗਾਸਸ?
ਜਵਾਬ-
ਪੇਗਾਸਸ ਤੁਹਾਡੇ ਫੋਨ ’ਚ ਉਹ ਸਾਰੇ ਕੰਮ ਕਰ ਸਕਦਾ ਹੈ ਜੋ ਕਿ ਤੁਸੀਂ ਕਰਦੇ ਹੋ। ਇਹ ਤੁਹਾਡੇ ਕੈਮਰੇ ਨੂੰ ਓਪਨ ਕਰਕੇ ਫੋਟੋ ਕਲਿੱਕ ਕਰ ਸਕਦਾ ਹੈ। ਮੈਸੇਜ ਭੇਜ ਸਕਦਾ ਹੈ, ਕਲੰਡਰ ਚੈੱਕ ਕਰ ਸਕਦਾ ਹੈ। ਈ-ਮੇਲ ਤੋਂ ਲੈ ਕੇ ਬੈਂਕ ਐਪ ਤਕ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ। ਇਹ ਮਾਈਕ੍ਰੋਫੋਨ ਨੂੰ ਆਰਾਮ ਨਾਲ ਐਕਸੈਸ ਕਰ ਸਕਦਾ ਹੈ। ਇਹ ਵਟਸਐਪ ਅਤੇ ਆਈਮੈਸੰਜਰ ਵਰਗੇ ਐਨਕ੍ਰਿਪਟਿਡ ਐਪ ਦੀ ਚੈਟ ਵੀ ਪੜ੍ਹ ਸਕਦਾ ਹੈ। ਇਹ ਆਪਣਾ ਕੰਮ ਇੰਨੀ ਸਫਾਈ ਨਾਲ ਕਰਦਾ ਹੈ ਕਿ ਪ੍ਰੋਸੈਸ ਮਾਨਿਟਰਿੰਗ ਜਾਂ ਫੋਰੈਂਸਿਕ ਲੈਬ ਦੀ ਮਦਦ ਤੋਂ ਬਿਨਾਂ ਇਸ ਦਾ ਪਤਾ ਹੀ ਨਹੀਂ ਲਗਾਇਆ ਜਾ ਸਕਦਾ। 

ਇਹ ਵੀ ਪੜ੍ਹੋ– ਐਪਲ ਨੂੰ ਪਛਾੜ Xiaomi ਬਣੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ

ਸਵਾਲ- ਪੇਗਾਸਸ ਤੋਂ ਬਚਣ ਦਾ ਤਰੀਕਾ ਕੀ ਹੈ?
ਜਵਾਬ-
ਇਸ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਹੈ। ਇਸ ਨੂੰ ਸਿਰਫ ਫਰਮਵੇਅਰ ਅਪਡੇਟ ਰਾਹੀਂ ਹੀ ਮਾਰਿਆ ਜਾ ਸਕਦਾ ਹੈ। ਇਸ ਲਈ ਐਪ ਅਤੇ ਡਿਵਾਈਸ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਵੀ ਕੋਈ ਅਪਡੇਟ ਆਏ ਤਾਂ ਫੋਨ ਨੂੰ ਅਪਡੇਟ ਜ਼ਰੂਰ ਕਰੋ, ਸਕਿਓਰਿਟੀ ਪੈਚ ਨੂੰ ਅਪਡੇਟ ਕਰੋ, ਅਣਜਾਣ ਨੰਬਰ ਤੋਂ ਆਉਣ ਵਾਲੇ ਲਿੰਕ, ਮੈਸੇਜ ਆਦਿ ਨੂੰ ਨਾ ਓਪਨ ਕਰੋ, ਵਿਦੇਸ਼ੀ ਨੰਬਰ ਤੋਂ ਆਉਣ ਵਾਲੀ ਕਾਲ ਦਾ ਜਵਾਬ ਨਾ ਦਿਓ, ਕਾਲ ਰਿਸੀਵ ਨਾ ਕਰੋ ਅਤੇ ਨਾਲ ਹੀ ਬੈਕ ਕਾਲ ਕਰੋ। ਸੋਸ਼ਲ ਮੀਡੀਆ ’ਤੇ ਆਉਣ ਵਾਲੇ ਸ਼ੱਕੀ ਮੈਸੇਜ ਤੋਂ ਦੂਰ ਰਹੋ। ਵਧੀਆ ਐਂਟੀਵਾਇਰਸ ਰੱਖੋ ਜੋ ਕਿ ਫੋਨ ਦੇ ਪ੍ਰੋਸੈਸਰ ਨੂੰ ਮਾਨਿਟਰ ਕਰ ਸਕੇ।

  • Pegasus
  • spyware
  • What is Pegasus
  • hack
  • phones
  • Israeli tech firm
  • NSO Group

ਲੱਦਾਖ ਦੇ ਕੋਲ ਫਾਈਟਰ ਏਅਰਬੇਸ ਬਣਾ ਰਿਹਾ ਚੀਨ, ਭਾਰਤ ਨੇ ਲੇਹ ਪਹੁੰਚਾਏ ਜੈੱਟ

NEXT STORY

Stories You May Like

  • horoscope
    ਜਾਣੋ ਕੀ ਕਹਿੰਦੀ ਹੈ ਤੁਹਾਡੀ ਅੱਜ ਦੀ ਰਾਸ਼ੀ
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • goldman sachs   prediction on gold prices  how much increase
    ਸੋਨੇ ਦੀਆਂ ਕੀਮਤਾਂ 'ਤੇ ਗੋਲਡਮੈਨ ਸਾਕਸ ਦੀ ਵੱਡੀ ਭਵਿੱਖਬਾਣੀ, ਜਾਣੋ ਕੀਮਤ ਕਿੰਨੀ ਵੱਧ ਸਕਦੀ ਹੈ?
  • habit of prolonged sitting can harm your kidneys
    ਲਗਾਤਾਰ ਬੈਠੇ ਰਹਿਣ ਦੀ ਆਦਤ ਨਾਲ ਖਰਾਬ ਹੋ ਸਕਦੀ ਹੈ ਕਿਡਨੀ, ਜਾਣੋ ਕਿਵੇਂ ਵਧਦਾ ਹੈ ਖਤਰਾ
  • a discount is available on a fantastic redmi phone
    Redmi ਦੇ ਸ਼ਾਨਦਾਰ ਫੋਨ 'ਤੇ ਮਿਲ ਰਿਹੈ 15,000 ਰੁਪਏ ਦਾ ਡਿਸਕਾਉਂਟ ! ਜਾਣੋ ਕੀ ਹੈ ਪੂਰੀ ਡੀਲ
  • method for making punjabi style besan kadhi
    ਪੰਜਾਬੀ ਸਟਾਈਲ 'ਚ ਵੇਸਣ ਦੀ ਕੜੀ ਬਣਾਉਣ ਦਾ ਤਰੀਕਾ ! ਜਾਣੋ ਕੀ ਹੈ ਸਮੱਗਰੀ
  • drugs problem in punjab
    ਪੰਜਾਬ ਨਸ਼ੇ ਦੀ ਸਮੱਸਿਆ ’ਤੇ ਕਿਵੇਂ ਕਾਬੂ ਪਾ ਸਕਦਾ ਹੈ?
  • ice accumulating in the fridge could be the cause of your financial ruin
    Fridge 'ਚ ਜੰਮ ਰਹੀ ਬਰਫ਼ ਬਣ ਸਕਦੀ ਹੈ ਤੁਹਾਡੀ ਕੰਗਾਲੀ ਦਾ ਕਾਰਨ ! ਤੁਰੰਤ ਕਰੋ ਇਹ ਉਪਾਅ
  • temperatures in districts bordering hilly areas
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ...
  • three accused arrested in lpu protest case
    LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ...
  • new cctv footage of the looting at the lpu shopping center has surfaced
    LPU 'ਚ ਕੀਤੀ ਲੁੱਟ ਦੀ ਨਵੀਂ ਵੀਡੀਓ ਆਈ ਸਾਹਮਣੇ! CCTV 'ਚ ਵੱਡਾ ਖ਼ੁਲਾਸਾ
  • hooliganism in jalandhar  dispute over dogs
    ਜਲੰਧਰ 'ਚ ਗੁੰਡਾਗਰਦੀ! ਕੁੱਤਿਆਂ ਕਾਰਨ ਹੋਇਆ ਵਿਵਾਦ, ਘਰ 'ਤੇ ਚੱਲੇ ਇੱਟਾਂ-ਪੱਥਰ
  • swine flu cases on the rise in jalandhar
    ਜਲੰਧਰ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ! ਮਰੀਜ਼ਾਂ ਦਾ ਵਧਿਆ ਅੰਕੜਾ, ਰਹੋ ਸਾਵਧਾਨ
  • man deadbody found outside jalandhar city station
    ਜਲੰਧਰ ਸਿਟੀ ਸਟੇਸ਼ਨ ਦੇ ਬਾਹਰ ਮਿਲੀ ਅਣਪਛਾਤੇ ਦੀ ਲਾਸ਼
  • boy arresred with heroin
    10 ਰੁਪਏ ਦੇ ਨੋਟ ਦੀ ਪਾਈਪ ਬਣਾ ਕੇ ਹੈਰੋਇਨ ਪੀ ਰਿਹਾ ਨੌਜਵਾਨ ਫੜਿਆ
  • the doors to an alliance with the akali dal have not closed
    ਅਕਾਲੀ ਦਲ ਨਾਲ ਗਠਜੋੜ ਦੇ ਰਾਹ ਬੰਦ ਨਹੀਂ ਹੋਏ! ਅਮਿਤ ਸ਼ਾਹ ਦੀ ਰੈਲੀ 'ਚ ਮਿਲੇ...
Trending
Ek Nazar
these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

hegseth announcement

ਜਨਰਲਾਂ ਦੀ ਗਿਣਤੀ 'ਚ ਹੋਵੇਗੀ 20 ਪ੍ਰਤੀਸ਼ਤ ਕਟੌਤੀ ! ਹੇਗਸੇਥ ਨੇ ਕਰ'ਤਾ ਐਲਾਨ

big action by us

ਅਮਰੀਕਾ ਦੀ ਵੱਡੀ ਕਾਰਵਾਈ; ਪਾਕਿ ਰੱਖਿਆ ਅਧਿਕਾਰੀ ਅਤੇ 3 ਕੰਪਨੀਆਂ 'ਤੇ ਲਗਾਈਆਂ...

chinese institution uk

ਚੀਨ ਦੀ ਸੰਸਥਾ ਨਾਲ ਖ਼ਤਮ ਕਰੋ ਸਹਿਯੋਗ ! ਯੂਕੇ ਨੇ ਸਿੱਖਿਆ ਸ਼ਾਸਤਰੀਆਂ ਨੂੰ ਦਿੱਤੇ...

parmish verma wishes daughter sadaa

'ਤੂੰ ਸਭ ਤੋਂ ਵੱਡਾ ਤੋਹਫ਼ਾ..!', ਧੀ ਸਦਾ ਦੇ ਜਨਮਦਿਨ 'ਤੇ ਪਰਮੀਸ਼ ਵਰਮਾ ਨੇ...

tents set up  against housing crisis

ਮੈਡ੍ਰਿਡ 'ਚ ਰਿਹਾਇਸ਼ੀ ਸੰਕਟ ਦਾ ਵਿਰੋਧ,  ਲਗਾਏ ਗਏ 1,000 ਤੋਂ ਵੱਧ ਤੰਬੂ

plumber in flydubai flight

'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ-...

isha rikhi pens emotional note after bigg boss 20 journey

Bigg Boss 'ਚੋਂ Evict ਹੋਣ ਮਗਰੋਂ ਪਹਿਲੀ ਵਾਰ ਬੋਲੀ ਈਸ਼ਾ ਰਿੱਖੀ ! ਸ਼ੇਅਰ ਕੀਤੀ...

airstrikes in afghanistan

ਮਾਰ'ਤੇ 22 ਅੱਤਵਾਦੀ : ਪਾਕਿਸਤਾਨ ਦਾ ਵੱਡਾ ਬਿਆਨ

historic nehru park

ਪਾਕਿਸਤਾਨ 'ਚ ਇਤਿਹਾਸਕ 'ਨਹਿਰੂ ਪਾਰਕ' ਦੇ ਨਵੀਨੀਕਰਨ ਦਾ ਕੰਮ ਸ਼ੁਰੂ

incident in bus

ਸੀਰੀਆ 'ਚ ਹਮਲਾਵਰਾਂ ਨੇ ਯਾਤਰੀ ਬੱਸ 'ਤੇ ਚਲਾ'ਤੀਆਂ ਗੋਲੀਆਂ,  7 ਮੌਤਾਂ

narendra modi  smit machchhar   family  conversation  phone

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਦੇ ਪਰਿਵਾਰ ਨਾਲ PM ਮੋਦੀ ਨੇ...

rubio ordered iranian delegation

ਈਰਾਨੀ ਵਫਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ ! ਰੂਬੀਓ ਨੇ ਦੇ'ਤਾ ਹੁਕਮ

hc discharges ex boyfriend from abetment case

ਮਸ਼ਹੂਰ ਅਦਾਕਾਰਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ ! Ex-BF ਨੂੰ...

danced at parties for free food  this actor rules millions of hearts today

ਢਿੱਡ ਭਰਨ ਲਈ ਪਾਰਟੀਆਂ 'ਚ ਕੀਤਾ ਡਾਂਸ ! ਫੁੱਟਪਾਥ 'ਤੇ ਕੱਟੀਆਂ ਰਾਤਾਂ, ਅੱਜ...

before investing in fd  know the new rules  big change

FD 'ਚ ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ ਲਓ ਨਵੇਂ ਨਿਯਮ; ਕੱਲ੍ਹ ਤੋਂ ਹੋਵੇਗਾ ਵੱਡਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • students drown at diveagar beach
      ਪਿਕਨਿਕ 'ਤੇ ਗਏ 8 ਵਿਦਿਆਰਥੀਆਂ ਨਾਲ ਵਾਪਰ ਗਿਆ ਭਾਣਾ, ਬੀਚ 'ਚ ਨਹਾਉਣ ਗਏ ਨਹੀਂ...
    • setback for mamata banerjee tmc from the supreme court
      ਸੁਪਰੀਮ ਕੋਰਟ ਤੋਂ ਮਮਤਾ ਬੈਨਰਜੀ ਦੀ TMC ਨੂੰ ਝਟਕਾ, 4 ਬੈਂਕ ਖਾਤਿਆਂ ਨੂੰ ਚਲਾਉਣ...
    • now banks will work for only 5 days notification going viral
      ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ...
    • rp singh targets aap government over another suicide case
      ਇਕ ਹੋਰ ਖੁਦਕੁਸ਼ੀ ਮਾਮਲੇ 'ਚ RP ਸਿੰਘ ਨੇ ਆਪ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ,...
    • bisleri international receives   mahatma award 2026
      Bisleri International ਨੂੰ ਦੂਜੀ ਵਾਰ ਮਿਲਿਆ CSR ਐਕਸੀਲੈਂਸ ਲਈ 'ਮਹਾਤਮਾ...
    • government  sugar hoarding in view of festive season  new rules
      ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ,...
    • nitin nabin  sri lanka  jvp delegation  meeting
      ਨਿਤਿਨ ਨਬੀਨ ਨੇ ਸ਼੍ਰੀਲੰਕਾ ਦੀ ਸੱਤਾਧਾਰੀ ਪਾਰਟੀ ਜੇਵੀਪੀ ਦੇ ਵਫ਼ਦ ਨਾਲ ਕੀਤੀ...
    • banned firecrackers seized in delhi  three arrested
      ਦਿੱਲੀ 'ਚ 683 ਕਿਲੋਗ੍ਰਾਮ ਪਾਬੰਦੀਸ਼ੁਦਾ ਪਟਾਕੇ ਬਰਾਮਦ, 3 ਵਿਅਕਤੀਆਂ ਗ੍ਰਿਫ਼ਤਾਰ
    • ins trishul france
      ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ...
    • government employees  da  government  1 january  pension
      ਸਰਕਾਰੀ ਕਰਮਚਾਰੀਆਂ ਦੇ DA 'ਚ ਹੋ ਗਿਆ ਵਾਧਾ ! ਪੈਨਸ਼ਨਰਾਂ ਦਾ DR ਵੀ ਵਧਿਆ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +