ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ 3 ਅਗਸਤ ਤੋਂ ਆਪਣੀ ਪ੍ਰਸਿੱਧ Fleets ਸਰਵਿਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਨਾਲ ਹੀ ਟਵਿਟਰ ਵਲੋਂ ਇਕ ਨਵੇਂ ਫੀਚਰ ਨੂੰ ਪੇਸ਼ ਕਰਨ ਦੀ ਗੱਲ ਕਹੀ ਗਈ ਹੈ। ਅਧਿਕਾਰਤ ਟਵਿਟਰ ਹੈਂਡਲ ਤੋਂ ਇਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸਟਵੀਟ ਦੇ ਰਿਪਲਾਈ ’ਚ ਟਵਿਟਰ ਸੁਪੋਰਟ ਹੈਂਡਲ ਤੋਂ ਕੀਤੇ ਗਏ ਟਵੀਟ ਮੁਤਾਬਕ, ਟਵਿਟਰ ਨੂੰ ਉਮੀਦ ਸੀ ਕਿ ਫਲੀਟਸ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗੱਲਬਾਤ ਕਰਨ ਨੂੰ ਲੈ ਕੇ ਉਤਸ਼ਾਹਿਤ ਕਰੇਗਾ ਪਰ ਟਵਿਟਰ ਫਲੀਟਸ ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ’ਚ ਨਾਕਾਮ ਰਿਹਾ। ਅਜਿਹੇ ’ਚ ਟਵਿਟਰ ਨੇ ਫਲੀਟਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਟਵਿਟਰ ਦੀਆਂ ਹੋਰ ਸੇਵਾਵਾਂ ਨੂੰ ਬਿਹਤਰ ਬਣਾਉਣ ’ਤੇ ਧਿਆਨ ਦਿੱਤਾ ਜਾ ਸਕੇਗਾ।
ਇਹ ਵੀ ਪੜ੍ਹੋ– ਬਿਨਾਂ ਡਾਊਨਲੋਡ ਕੀਤੇ ਇੰਝ ਆਨਲਾਈਨ ਖੇਡੋ Free Fire Game
ਦੱਸ ਦੇਈਏ ਕਿ ਟਵਿਟਰ ਨੇ ਫਲੀਟਸ ਫੀਚਰ ਨੂੰ ਪਿਛਲੇ ਸਾਲ 2020 ’ਚ ਜੂਨ ਮਹੀਨੇ ’ਚ ਲਾਂਚ ਕੀਤਾ ਸੀ। ਕੰਪਨੀ ਦਾ ਮੰਨਣਾ ਸੀ ਕਿ ਇਸ ਫੀਚਰ ਨਾਲ ਗੱਲਬਾਤ ਕਰਨ ਦਾ ਨਵਾਂ ਰਸਤਾ ਖੁੱਲ੍ਹੇਗਾ ਪਰ ਇਕ ਸਾਲ ’ਚ ਹੀ ਟਵਿਟਰ ਫਲੀਟਸ ਬੰਦ ਹੋਣ ਜਾ ਰਿਹਾ ਹੈ। ਇਸ ਨੂੰ ਬ੍ਰਾਜ਼ੀਲ ਅਤੇ ਇਟਲੀ ਤੋਂ ਬਾਅਦ ਭਾਰਤ ’ਚ ਲਾਂਚ ਕੀਤਾ ਗਿਆ ਸੀ। ਫਲੀਟਸ ’ਤੇ ਪੋਸਟ ਫੋਟੋਜ਼ ਜਾਂ ਮੈਸੇਜ 24 ਘੰਟਿਆਂ ਤਕ ਉਪਲੱਬਧ ਰਹਿੰਦੇ ਸਨ। ਟਵਿਟਰ ਫਲੀਟਸ ਫੀਚਰ ਨੂੰ ਫੇਸਬੁੱਕ ਦੇ ਸਟੋਰੀ ਫੀਚਰ ਅਤੇ ਵਟਸਐਪ ਸਟੇਟਸ ਦੀ ਟੱਕਰ ’ਚ ਪੇਸ਼ ਕੀਤਾ ਗਿਆ ਸੀ ਪਰ ਟਵਿਟਰ ਦਾ ਫਲੀਟਸ ਫੀਚਰ ਫੇਸਬੁੱਕ ਅਤੇ ਵਟਸਐਪ ਦੀਆਂ ਦੋਵਾਂ ਸੇਵਾਂ ਨੂੰ ਟੱਕਰ ਦੇਣ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਇਸੇ ਕਾਰਨ ਟਵਿਟਰ ਨੇ ਫਲੀਟਸ ਫੀਚਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ– ਨਵੇਂ IT ਮੰਤਰੀ ਦੇ ਆਉਂਦੇ ਹੀ ਠੰਡੇ ਪਏ ਵਟਸਐਪ ਦੇ ਤੇਵਰ, ਦਿੱਲੀ ਹਾਈ ਕੋਰਟ ’ਚ ਕਹੀ ਇਹ ਵੱਡੀ ਗੱਲ
Dolby Atmos ਸਪੋਰਟ ਨਾਲ boAt ਦਾ ਪਹਿਲਾ ਗੇਮਿੰਗ ਹੈੱਡਸੈੱਟ ਲਾਂਚ, ਇੰਨੀ ਹੈ ਕੀਮਤ
NEXT STORY