ਨਵੀਂ ਦਿੱਲੀ- ਸਨਾਤਨ ਧਰਮ ਦੇ ਵੇਦ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਜਿਸ ਸਮੇਂ ਦੁਨੀਆ ਦੀ ਰਚਨਾ ਹੋਈ ਤਾਂ ਪਹਿਲਾਂ ਤ੍ਰਿਦੇਵਾਂ ਦਾ ਉਤਪਤੀ ਹੋਈ। ਸ਼੍ਰੀ ਭਗਵਾਨ ਵਿਸ਼ਨੂੰ ਜੀ ਨੇ ਆਪਣੀ ਨਾਭੀ 'ਚੋਂ ਬ੍ਰਹਮਾ ਜੀ ਨੂੰ ਪ੍ਰਗਟ ਕੀਤਾ। ਭਗਵਾਨ ਸ਼੍ਰੀ ਵਿਸ਼ਨੂੰ ਜੀ ਨੇ ਦੁਨੀਆ ਦੇ ਵਿਸਥਾਰ ਦਾ ਕੰਮ ਬ੍ਰਹਮਾ ਜੀ ਨੂੰ ਦਿੱਤਾ। ਬ੍ਰਹਮਾ ਜੀ ਨੇ ਉਨ੍ਹਾਂ ਦੀ ਆਗਿਆ ਨੂੰ ਮੰਨਦੇ ਹੋਏ ਆਪਣੇ ਯੋਗ ਬਲ ਨਾਲ 8 ਸੰਤਾਨਾਂ ਨੂੰ ਪੈਦਾ ਕੀਤਾ। ਜਿਨ੍ਹਾਂ 'ਚੋਂ 7 ਸਪਤਰਿਸ਼ੀ ਕਹਿਲਾਏ ਅਤੇ 8ਵੇਂ ਵਿਸ਼ਨੂੰ ਭਗਤ ਨਾਰਦ ਮੁੰਨੀ ਜੀ।
ਵੇਦਾਂ ਅਨੁਸਾਰ ਇਸ ਦੁਨੀਆ ਦਾ ਨਿਰਮਾਣ ਬ੍ਰਹਮਾ ਜੀ ਨੇ ਕੀਤਾ। ਇਸ ਦੇ ਪਰਿਚਾਲਣ 'ਚ ਦੇਵ, ਰਿਸ਼ੀ ਅਤੇ ਪਿਤਰ ਆਪਣੇ-ਆਪਣਾ ਕੰਮ ਨੂੰ ਪੂਰਾ ਕਰਦੇ ਹਨ। ਹਰ ਮਨੁੱਖ ਦੇ ਅੰਦਰ ਆਪਣੇ ਬਜ਼ੁਰਗਾਂ (ਪਿਤਰਾਂ) ਦੇ ਗੁਣ ਯੋਗ (ਅੰਸ਼) ਹੁੰਦੇ ਹਨ। ਸਾਡੇ ਬਜ਼ੁਰਗਾਂ 'ਚ ਪਹਿਲੇ ਸਰੀਰ ਨਿਰਮਾਤਾ ਪਿਤਾ ਦੇ 26 ਗੁਣ ਫਿਰ ਉਸ ਦੇ ਪਿਤਾ (ਦਾਦਾ) ਦੇ 16 ਗੁਣ ਫਿਰ ਉਸ ਦੇ ਪਿਤਾ (ਪੜਦਾਦਾ) ਦੇ 8 ਗੁਣ ਅਤੇ ਅੰਤਿਮ 8ਵੇਂ ਦਾਦੇ ਦੇ ਗੁਣ ਸਰੀਰ 'ਚ ਮੌਜੂਦ ਹੁੰਦੇ ਹਨ। ਜਦੋਂ ਪਿਤਾ ਦੇ ਸ਼ਕਰਾਣੂਆਂ ਵੱਲੋਂ ਜੀਵ ਮਾਤਾ ਦੇ ਗਰਭ ਜਾਂਦਾ ਹੈ ਤਾਂ ਉਸ ਦੇ 85 ਅੰਸ਼ (ਗੁਣ) ਹੁੰਦੇ ਹਨ, ਜਿਸ 'ਚ 26 ਗੁਣ (ਅੰਸ਼) ਤਾਂ ਸ਼ਕਰਾਣੂ ਪੁਰਸ਼ ਦੇ ਖੁਦ ਦੇ ਭੋਜਨਾਦਿ ਵੱਲੋਂ ਹਾਸਲ ਹੁੰਦੇ ਹਨ। ਬਾਕੀ 58 ਗੁਣ ਪਿਤਰਾਂ ਵੱਲੋਂ ਪ੍ਰਾਪਤ ਹੁੰਦੇ ਹਨ। ਰਿਸ਼ੀ ਪਰਾਸ਼ਰ ਜੀ ਨੇ ਮਨੁੱਖ ਦੀ ਉਮਰ ਕਲਯੁੱਗ 'ਚ ਘੱਟ ਤੋਂ ਘੱਟ 120 ਸਾਲ ਦੱਸੀ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਇਸ਼ਕ 'ਚ ਨਾਕਾਮ ਪ੍ਰੇਮੀ ਜੋੜੇ ਨੇ ਮੌਤ ਨੂੰ ਲਾਇਆ ਗਲ ਪਰ ਮੌਤ ਹੀ ਦੇ ਗਈ ਦਗਾ
NEXT STORY