ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਆਤਮਨਿਰਭਰ ਭਾਰਤ ਨੇ ਭਾਰਤ ਮੁਹਿੰਮ ਤਹਿਤ ਨਿਰਮਾਤਾਵਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਸ਼ਰਤ ਇੰਨੀ ਹੈ ਕਿ 'ਇੱਥੇ ਜੋ ਕੁਝ ਵਿਕੇਗਾ, ਉਹ ਇੱਥੇ ਹੀ ਬਣੇਗਾ' ਅਤੇ ਇਸ ਮੰਤਰ 'ਤੇ ਚੱਲਦੇ ਹੋਏ ਆਉਣ ਵਾਲੇ ਸਮੇਂ 'ਚ ਹੋਏ ਮੰਤਰਭਾਰਤ ਦੁਨੀਆ ਦਾ ਸਭ ਤੋਂ ਮਜ਼ਬੂਤ ਦੇਸ਼ ਬਣ ਕੇ ਉਭਰੇਗਾ। ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਪ੍ਰੋਗਰਾਮ 'ਚ ਕਿਹਾ,''ਅੱਜ ਭਾਰਤ 'ਗਲੋਬਲ ਉਮੀਦ' ਦਾ ਕੇਂਦਰ ਹੈ, ਕਿਉਂਕਿ ਇਸ ਦੇਸ਼ 'ਚ ਮੌਕਿਆਂ ਦਾ ਭੰਡਾਰ, ਵਿਕਲਪਾਂ ਦੀ ਭਰਮਾਰ ਅਤੇ ਖੁੱਲ੍ਹੇਪਨ ਦਾ ਵਿਸਥਾਰ ਹੈ। ਭਾਰਤ 'ਚ ਜਨ, ਮਨ ਅਤੇ ਸਾਰਾ ਤੰਤਰ ਖੁੱਲ੍ਹੇਪਨ ਦਾ ਪ੍ਰਤੀਕ ਹੈ। ਆਤਮਨਿਰਭਰ ਭਾਰਤ ਖੁੱਲ੍ਹੇ ਮਨ ਨਾਲ ਨਵੇਂ ਦਰਵਾਜ਼ੇ ਖੋਲ੍ਹਣ ਦਾ ਨਾਮ ਹੈ। ਸਾਡੇ ਦਰਵਾਜ਼ੇ ਬੰਦ ਨਹੀਂ ਹੋ ਰਹੇ ਸਗੋਂ ਹੋਰ ਖੁੱਲ੍ਹ ਰਹੇ ਹਨ, ਬਸ ਸ਼ਰਤ ਇੰਨੀ ਹੈ ਕਿ ਨਿਰਮਾਣ ਸਾਡੇ ਘਰ ਹੀ ਕਰੋ।''
ਭਾਰਤ ਦੇ ਵੱਡੇ ਬਜ਼ਾਰ ਵਜੋਂ ਉਭਰਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ,''ਇੱਥੇ ਜੋ ਮੌਕਾ ਹੈ, ਉਹ ਕਿਤੇ ਹੋਰ ਨਹੀਂ ਹੈ। ਸਾਡੀ ਸਿਰਫ਼ ਇੰਨੀ ਹੀ ਅਪੀਲ ਹੈ ਕਿ ਸਾਡੇ ਲਈ ਬਣਾਉਣਾ ਹੈ ਤਾਂ ਇਸੇ ਦੇਸ਼ 'ਚ ਬਣਾਓ। ਸਿੱਧੇ ਸ਼ਬਦਾਂ 'ਚ ਕਿਹਾ ਜਾਵੇ ਤਾਂ 'ਭਾਰਤ 'ਚ ਜੋ ਵਿਕੇਗਾ, ਉਹ ਇੱਥੇ ਬਣੇਗਾ।'' ਉਨ੍ਹਾਂ ਕਿਹਾ,''ਪਿਛਲੇ ਲਗਭਗ ਸਾਢੇ 8 ਸਾਲਾਂ 'ਚ ਭਾਰਤ ਨੇ ਵਿਸ਼ਵ 'ਚ ਜੋ ਮਾਣ ਅਤੇ ਸਨਮਾਨ ਕਮਾਇਆ ਹੈ ਉਹ ਅਨਮੋਲ ਹੈ। ਮੈਨੂੰ ਭਰੋਸਾ ਹੈ ਕਿ ਅਗਲੇ 10 ਸਾਲਾਂ 'ਚ ਭਾਰਤ ਜਾਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਮੈਂ ਤਾਂ ਇੱਥੋਂ ਤੱਕ ਮੰਨਦਾ ਹਾਂ ਕਿ ਅਗਲੇ 25 ਸਾਲਾਂ 'ਚ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਹੋਵੇਗਾ। ਭਾਰਤ ਅਜਿਹੀ ਮਹਾਸ਼ਕਤੀ ਬਣੇਗਾ, ਜਿੱਥੇ ਧਨ ਵੀ ਹੋਵੇਗਾ ਅਤੇ ਬੁੱਧੀ ਵੀ ਹੋਵੇਗੀ।''
ਕੇਂਦਰ ’ਚ ਸੱਤਾ ’ਚ ਆਏ ਤਾਂ ਪੱਛੜੇ ਸੂਬਿਆਂ ਨੂੰ ਦੇਵਾਂਗੇ ਵਿਸ਼ੇਸ਼ ਦਰਜਾ : ਨਿਤੀਸ਼
NEXT STORY