ਚਕਰੋਹੀ (ਭਾਸ਼ਾ)- ਜੰਮੂ ਕਸ਼ਮੀਰ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ 'ਤਿੰਨ ਪੱਧਰੀ ਬਾੜ' ਅਤੇ 'ਜ਼ੀਰੋ ਰੇਖਾ' ਦਰਮਿਆਨ ਸਥਿਤ 'ਬਫ਼ਰ ਜ਼ੋਨ' 'ਚ 50 ਏਕੜ ਜ਼ਮੀਨ 'ਤੇ ਬੀਜੀ ਗਈਆਂ ਕਣਕ ਦੀਆਂ 13 ਕਿਸਮਾਂ ਦੀ ਫ਼ਸਲ ਦੀ ਵਾਢੀ ਦਾ ਕੰਮ ਜ਼ੋਰਾਂ 'ਤੇ ਹੈ। ਇੱਥੇ 2 ਸਾਲ ਪਹਿਲਾਂ 2021 'ਚ ਦੋਹਾਂ ਦੇਸ਼ਾਂ ਦਰਮਿਆਨ ਜੰਗਬੰਦੀ 'ਤੇ ਸਹਿਮਤੀ ਤੋਂ ਬਾਅਦ ਫ਼ਸਲ ਬੀਜੀ ਗਈ ਸੀ ਪਰ ਪਿਛਲੇ ਸਾਲ ਤੱਕ ਇਹ ਪਾਕਿਸਤਾਨੀ ਗੋਲੀਬਾਰੀ ਕਾਰਨ ਖੇਤੀ ਨਹੀਂ ਹੋ ਸਕੀ। ਖੇਤ ਪ੍ਰਬੰਧਕ ਡਾ. ਰਾਕੇਸ਼ ਖੰਜੁਰੀਆ ਨੇ ਦੱਸਿਆ,''ਪਹਿਲੀ ਵਾਰ ਇਨ੍ਹਾਂ ਖੇਤਾਂ 'ਚ ਕਣਕ ਦੀ ਫ਼ਸਲ ਉਗਾਈ ਗਈ। ਕਟਾਈ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ।''
ਉਨ੍ਹਾਂ ਦੱਸਿਆ ਕਿ ਲਗਭਗ 70 ਫੀਸਦੀ ਖੇਤੀਬਾੜੀ ਜ਼ਮੀਨ 'ਤੇ ਫ਼ਸਲ ਦੀ ਕਟਾਈ ਹੋ ਚੁੱਕੀ ਹੈ। ਜੰਮੂ ਤੋਂ ਲਗਭਗ 40 ਕਿਲੋਮੀਟਰ ਦੂਰ ਚਕਰੋਹੀ-ਜੋਰਾਫਾਰਮ ਪੱਟੀ 'ਚ ਸਰਹੱਦੀ ਬਾੜ ਦੇ ਦੋਵੇਂ ਪਾਸੇ ਕਰੀਬ 1 ਹਜ਼ਾਰ ਏਕੜ ਜ਼ਮੀਨ 'ਤੇ ਖੇਤੀਬਾੜੀ ਵਿਭਾਗ ਦੀ ਬੀਜ ਫਾਰਮ ਫੈਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਭ ਤੋਂ ਵੱਡੇ ਬੀਜ ਫਾਰਮਾਂ 'ਚੋਂ ਇਕ ਹੈ ਅਤੇ ਇੱਥੇ ਕਣਕ, ਬਾਸਮਤੀ, ਤੇਲ, ਚਾਰਾ ਅਤੇ ਸਬਜ਼ੀਆਂ ਦੇ ਸਭ ਤੋਂ ਚੰਗੇ ਬੀਜ ਪੈਦਾ ਕੀਤੇ ਜਾਂਦੇ ਹਨ। ਖੰਜੁਰੀਆ ਨੇ ਕਿਹਾ,''25 ਸਾਲ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜ਼ੀਰੋ ਰੇਖਾ ਤੱਕ ਦੀ ਬਾੜ ਦੇ ਅੱਗੇ ਖ਼ਾਲੀ ਪਈ ਉਪਜਾਊ ਜ਼ਮੀਨ 'ਤੇ ਖੇਤੀ ਕੀਤੀ ਗਈ ਹੈ ਅਤੇ ਸਰਹੱਦੀ ਖੇਤਰਾਂ 'ਚ ਸ਼ਾਂਤੀ ਕਾਰਨ ਚੰਗੀ ਫ਼ਸਲ ਹੋਈ ਹੈ।'' ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਅਤੇ ਸਰਹੱਦੀ ਸੁਰੱਖਿਆ ਫ਼ੋਰਸ ਖੇਤੀ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੇ ਹਨ।
ਭਾਰਤ 2047 ਤੱਕ ਇਕ ਵਿਕਸਿਤ ਰਾਸ਼ਟਰ ਹੋਵੇਗਾ: ਰਾਜਨਾਥ ਸਿੰਘ
NEXT STORY