ਹਮੀਰਪੁਰ– ਮੈਡੀਕਲ ਕਾਲਜ ’ਚ ਚੱਲ ਰਹੇ ਕੋਵਿਡ ਹਸਪਤਾਲ ’ਚ ਦਾਖਲ ਸੀਰੀਅਸ ਕੋਰੋਨਾ ਮਰੀਜ਼ ਅਚਾਨਕ ਆਪਣੇ ਵਾਰਡ ’ਚੋਂ ਨਿਕਲ ਕੇ ਪੂਰੇ ਮੈਡੀਕਲ ਕਾਲਜ ਕੰਪਲੈਕਸ ’ਚ ਘੁੰਮਦਾ ਰਿਹਾ ਪਰ ਕੋਵਿਡ ਵਾਰਡ ’ਚ ਤਾਇਨਾਤ ਡਾਕਟਰਾਂ ਅਤੇ ਹੋਰ ਸਟਾਫ ਨੂੰ ਇਸ ਦੀ ਭਨਕ ਤਕ ਨਹੀਂ ਲੱਗੀ। ਉਥੇ ਹੀ ਜਦੋਂ ਮੈਡੀਕਲ ਕਾਲਜ ਦੇ ਬਾਹਰ ਲੋਕਾਂ ਨੇ ਕੋਵਿਡ ਮਰੀਜ਼ ਨੂੰ ਖੁੱਲ੍ਹੇ ’ਚ ਘੁੰਮਦੇ ਵੇਖਿਆ ਤਾਂ ਉਨ੍ਹਾਂ ਨੇ ਇਸ ਦੀ ਵੀਡੀਓ ਬਣਾ ਲਈ।
ਬਾਅਦ ’ਚ ਜਦੋਂ ਕੋਰੋਨਾ ਮਰੀਜ਼ ਦੀ ਵੀਡੀਓ ਵਾਇਰਲ ਹੋਈ ਤਾਂ ਹਸਪਤਾਲ ਪ੍ਰਸ਼ਾਸਨ ਹਰਕਤ ’ਚ ਆਇਆ ਅਤੇ ਕੋਰੋਨਾ ਮਰੀਜ਼ ਨੂੰ ਫੜ ਕੇ ਹਸਪਤਾਲ ਦੇ ਕਾਮੇਂ ਫਿਰ ਤੋਂ ਕੋਵਿਡ ਵਾਰਡ ’ਚ ਲੈ ਗਏ ਪਰ ਇੰਨੀ ਦੇਰ ’ਚ ਪੂਰੇ ਮੈਡੀਕਲ ਕਾਲਜ ’ਚ ਇਨਫੈਕਸ਼ਨ ਫੈਲਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉਥੇ ਹੀ ਹਸਪਤਾਲ ’ਚ ਦਾਖਲ ਹੋਰ ਮਰੀਜ਼ ਅਤੇ ਡਾਕਟਰ ਵੀ ਇਨਫੈਕਸ਼ਨ ਫੈਲਣ ਦੇ ਡਰ ਕਾਰਨ ਦਹਿਸ਼ਤ ’ਚ ਹਨ। ਓਧਰ, ਮੈਡੀਕਲ ਕਾਲਜ ਦੇ ਐੱਮ.ਐੱਮ. ਡਾ. ਰਮੇਸ਼ ਚੌਹਾਣ ਨੇ ਪੂਰੇ ਮਾਮਲੇ ’ ਸਪੱਸ਼ਟੀਕਰਨ ਤਾਂ ਦੇ ਦਿੱਤਾ ਹੈ ਪਰ ਮੈਡੀਕਲ ਕਾਲਜ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਕੋਰੋਨਾ ਫੈਲਣ ਦਾ ਖ਼ਤਰਾ ਵਧ ਗਿਆ ਹੈ।
300 ਤੋਂ ਵੱਧ ਲੋਕਾਂ ਦਾ ਅੰਤਿਮ ਸੰਸਕਾਰ ਕਰਨ ਵਾਲਾ ਵਿਅਕਤੀ ਕੋਰੋਨਾ ਤੋਂ ਜੰਗ ਹਾਰਿਆ
NEXT STORY