ਹਿਸਾਰ (ਹਰਿਆਣਾ)- ਕੋਰੋਨਾ ਵਾਇਰਸ ਮਹਾਮਾਰੀ ਫ਼ੈਲਣ ਦੇ ਬਾਅਦ ਤੋਂ ਕੋਰੋਨਾ ਦੇ 300 ਤੋਂ ਵੱਧ ਮ੍ਰਿਤਕ ਮਰੀਜ਼ਾਂ ਦਾ ਸਨਮਾਨਜਨਕ ਅੰਤਿਮ ਸੰਸਕਾਰ ਕਰਨ ਵਾਲੇ ਹਿਸਾਰ ਨਗਰ ਨਿਗਮ ਦੇ ਇਕ ਅਧਿਕਾਰੀ ਦੀ ਕੋਵਿਡ ਪਾਜ਼ੇਟਿਵ ਹੋਣ ਦੇ ਸਿਰਫ਼ 2 ਦਿਨਾਂ ਬਾਅਦ ਮੌਤ ਹੋ ਗਈ। ਨਗਰ ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਵੀਨ ਕੁਮਾਰ (43) ਦੀ ਸੋਮਵਾਰ ਰਾਤ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਉਹ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਨਿਗਮ ਵਲੋਂ ਬਣਾਈ ਗਈ ਇਕ ਟੀਮ ਦੇ ਮੁਖੀ ਸਨ।
ਇਹ ਵੀ ਪੜ੍ਹੋ : ਦੁਖਦਾਇਕ ! ਜੌੜੇ ਭਰਾਵਾਂ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਕੋਰੋਨਾ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ
ਬੁਲਾਰੇ ਨੇ ਕਿਹਾ,''ਉਨ੍ਹਾਂ ਨੇ ਪਿਛਲੇ ਸਾਲ ਤੋਂ ਹੁਣ ਤੱਕ 300 ਤੋਂ ਵੱਧ ਕੋਵਿਡ ਨਾਲ ਮਰੇ ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਸੀ। ਉਹ 2 ਦਿਨ ਪਹਿਲਾਂ ਹੀ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਆਕਸੀਜਨ ਪੱਧਰ ਡਿੱਗਦਾ ਚੱਲਾ ਗਿਆ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ।'' ਕੁਮਾਰ ਇੱਥੇ ਨਗਰ ਨਿਗਮ ਸਫ਼ਾਈ ਕਰਮੀ ਯੂਨੀਅਨ ਦੇ ਪ੍ਰਧਾਨ ਵੀ ਸਨ। ਮੰਗਲਵਾਰ ਨੂੰ ਇੱਥੇ ਰਿਸ਼ੀ ਨਗਰ ਸਥਿਤ ਸ਼ਮਸ਼ਾਨ ਘਾਟ 'ਤੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਦੌਰਾਨ 269 ਡਾਕਟਰਾਂ ਦੀ ਗਈ ਜਾਨ, ਸਭ ਤੋਂ ਵੱਧ ਬਿਹਾਰ 'ਚ ਹੋਈਆਂ ਮੌਤਾਂ
ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਭਿਆਨਕ ਤਸਵੀਰਾਂ, ਗੰਗਾ ਕੰਢੇ ਰੇਤ ’ਚ ਦੱਬੀਆਂ ਲਾਸ਼ਾਂ
NEXT STORY