ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਮੁੱਖ ਹੈੱਡਕੁਆਰਟਰ ਤੋਂ ਗੈਰ-ਹਾਜ਼ਰੀ ਅਤੇ ਉਨ੍ਹਾਂ ਦਾ ਲਗਾਤਾਰ ਨਾ ਦੇਖਿਆ ਜਾਣਾ ਸਵਾਲ ਖੜ੍ਹੇ ਕਰ ਰਿਹਾ ਹੈ। ਨੱਡਾ ਪਿਛਲੀ ਵਾਰ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ 'ਤੇ ਆਪਣੇ 7-ਮੋਤੀ ਲਾਲ ਨਹਿਰੂ ਆਵਾਸ 'ਤੇ ਰੁੱਖ ਲਗਾਉਂਦੇ ਹੋਏ ਦਿਖੇ ਸਨ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਵੀਡੀਓ ਵੀ ਟਵਿੱਟਰ 'ਤੇ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਆਪਣੀ ਪਤਨੀ ਦੇ ਨਾਲ ਰੁੱਖ ਲਾ ਰਹੇ ਹਨ। 5 ਜੂਨ ਤੋਂ ਬਾਅਦ ਨੱਡਾ ਦਾ ਟਵਿੱਟਰ ਹੈਂਡਲ ਸ਼ਾਂਤ ਜਿਹਾ ਪੈ ਗਿਆ ਹੈ ਅਤੇ ਉਸ 'ਤੇ ਕੋਈ ਟੀਕਾ-ਟਿੱਪਣੀ ਨਹੀਂ ਕੀਤੀ ਜਾ ਰਹੀ ਹੈ। ਉਂਝ ਆਮ ਤੌਰ 'ਤੇ ਨੱਡਾ ਸਾਰਾ ਸਮਾਂ ਟਵਿੱਟਰ 'ਤੇ ਰਹਿੰਦੇ ਹਨ ਅਤੇ ਇਸ ਜਾਂ ਉਸ ਮੁੱਦੇ 'ਤੇ ਆਪਣੀ ਸਲਾਹ ਦਿੰਦੇ ਰਹਿੰਦੇ ਹਨ। ਉਹ 10 ਤੋਂ 12 ਪੋਸਟਾਂ ਆਪਣੇ ਟਵਿੱਟਰ ਹੈਂਡਲ 'ਤੇ ਪਾਉਂਦੇ ਰਹਿੰਦੇ ਹਨ ਪਰ ਪਿਛਲੇ 5-6 ਦਿਨਾਂ ਤੋਂ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ ਕੋਈ ਹਲਚਲ ਹੀਂ ਨਹੀਂ ਹੈ। ਕੋਈ ਗੱਲ ਤਾਂ ਹੈ।
ਸਿਆਸੀ ਹਲਕਿਆਂ ਵਿਚ ਉਸ ਵੇਲੇ ਚਰਚਾ ਗਰਮ ਹੋ ਗਈ, ਜਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 7 ਜੂਨ ਨੂੰ ਬਿਹਾਰ ਜਨਸੰਵਾਦ ਰੈਲੀ ਦਾ ਸ਼੍ਰੀਗਣੇਸ਼ ਕਰਨ ਭਾਜਪਾ ਦੇ ਮੁੱਖ ਹੈੱਡਕੁਆਰਟਰ ਪਹੁੰਚੇ। ਉਥੇ ਪਾਰਟੀ ਨੇਤਾਵਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ, ਪਰ ਉਨਾਂ ਨੇਤਾਵਾਂ ਵਿਚ ਨੱਡਾ ਨਹੀਂ ਨਜ਼ਰ ਆਏ। ਅਜਿਹਾ ਹੀ 9 ਜੂਨ ਨੂੰ ਵੀ ਹੋਇਆ, ਜਦ ਅਮਿਤ ਸ਼ਾਹ ਪੱਛਮੀ ਬੰਗਾਲ ਵਿਚ ਵਰਚੂਅਲ ਰੈਲੀ ਦੀ ਸ਼ੁਰੂਆਤ ਕਰਨ ਭਾਜਪਾ ਦੇ ਮੁੱਖ ਹੈੱਡਕੁਆਰਟਰ ਪਹੁੰਚੇ।
ਪਾਰਟੀ ਦੇ ਕੁਝ ਅੰਦਰ ਦੇ ਲੋਕਾਂ ਨੇ ਇਹ ਦਾਅਵਾ ਕੀਤਾ ਕਿ ਨੱਡਾ ਹੋਮ ਕੁਆਰੰਟੀਨ ਹਨ। ਇਸ ਸਬੰਧ ਵਿਚ ਕੋਈ ਕਾਰਨ ਜਾਂ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਪਾਰਟੀ ਵਿਚੋਂ ਵੀ ਕੋਈ ਇਸ ਦੇ ਬਾਰੇ ਵਿਚ ਕੁਝ ਬੋਲਣ ਨੂੰ ਤਿਆਰ ਹੋਇਆ। ਸੂਤਰਾਂ ਨੇ ਇੰਨਾ ਜ਼ਰੂਰ ਦੱਸਿਆ ਕਿ ਨੱਡਾ ਠੀਕ ਹਨ, ਪਰ ਉਹ ਜਨ ਸੰਪਰਕ ਤੋਂ ਬਚ ਰਹੇ ਹਨ। ਗੱਲ ਜਿਹੜੀ ਵੀ ਹੈ, ਪਰ ਬਿਹਾਰ ਨਾਲ ਉਨ੍ਹਾਂ ਦੇ ਲਿੰਕ ਜ਼ਿਆਦਾ ਮਜ਼ਬੂਤ ਹੋਣ ਦੇ ਮੱਦੇਨਜ਼ਰ ਉਨ੍ਹਾਂ ਦਾ ਬਿਹਾਰ ਸੰਵਾਦ ਰੈਲੀ ਦੀ ਸ਼ੁਰੂਆਤ 'ਤੇ ਹੈੱਡਕੁਆਰਟਰ ਨਾ ਪਹੁੰਚਣਾ ਹੈਰਾਨ ਕਰਨ ਵਾਲਾ ਹੈ।
ਭਗੌੜੇ ਮਾਲਿਆ ਨੂੰ ਸ਼ਰਨ ਨਾ ਦੇਵੇ ਬ੍ਰਿਟੇਨ: ਭਾਰਤ
NEXT STORY