ਨਵੀਂ ਦਿੱਲੀ - ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਭਾਰਤ ਵਿੱਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਵੇਰੀਐਂਟ ਨੂੰ ਡੈਲਟਾ ਵੇਰੀਐਂਟ ਦੇ ਨਾਮ ਨਾਲ ਜਾਣਾ ਜਾਵੇਗਾ। ਇਸ ਨੂੰ ਡਬਲ ਮਿਊਟੈਂਟ ਵਾਇਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। WHO ਦਾ ਇਹ ਫੈਸਲਾ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਇਸ ਵੇਰੀਐਂਟ ਨੂੰ ਇੰਡੀਅਨ ਕਹੇ ਜਾਣ 'ਤੇ ਵਿਵਾਦ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਨੇ ਇਸ 'ਤੇ ਸਖ਼ਤ ਇਤਰਾਜ ਸਾਫ਼ ਕੀਤੀ ਸੀ ।
ਡਬਲ ਮਿਊਟੈਂਟ ਜਾਂ ਡੈਲਟਾ ਵੇਰੀਐਂਟ B.1.617 ਨੂੰ ਭਾਰਤ ਵਿੱਚ ਇਨਫੈਕਸ਼ਨ ਦੀ ਦੂਜੀ ਲਹਿਰ ਲਈ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ। ਵਾਇਰਸ ਦਾ ਇਹ ਰੂਪ ਮੂਲ ਵਾਇਰਸ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਪਾਇਆ ਗਿਆ ਹੈ। ਭਾਰਤ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਦੀ ਹਾਜ਼ਰੀ ਪਾਈ ਗਈ ਹੈ ਅਤੇ WHO ਇਸ ਨੂੰ ਚਿੰਤਾ ਵਧਾਉਣ ਵਾਲਾ ਵੇਰੀਐਂਟ ਦੱਸ ਚੁੱਕਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
NEXT STORY