Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    9:10:55 PM

  • gujarat won the toss and invited bengaluru to bat

    GT vs RCB : ਗੁਜਰਾਤ ਨੇ ਟਾਸ ਜਿੱਤ ਕੇ ਬੈਂਗਲੁਰੂ...

  • thief who escaped with motorcycle jumps into kali bein sultanpur lodhi

    ਮੋਟਰਸਾਈਕਲ ਚੁੱਕ ਭੱਜੇ ਚੋਰ ਨੇ ਮਾਰ 'ਤੀ ਕਾਲੀ ਵੇਈਂ...

  • five indian origin men charged theft in canada

    ਕੈਨੇਡਾ 'ਚ 5 ਪੰਜਾਬੀ ਨੌਜਵਾਨ ਗ੍ਰਿਫਤਾਰ, 16.5...

  • khalistani module exposed again in punjab big conspiracy behind isi

    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਦੀ ਦੇ ਦੌਰੇ ਨੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ

BLOG News Punjabi(ਬਲਾਗ)

ਮੋਦੀ ਦੇ ਦੌਰੇ ਨੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ

  • Edited By Rakesh,
  • Updated: 03 Mar, 2026 04:14 PM
Blog
modi  s visit took india israel relations to a new level
  • Share
    • Facebook
    • Tumblr
    • Linkedin
    • Twitter
  • Comment

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਹਫ਼ਤੇ ਇਜ਼ਰਾਈਲ ਦੀ 2 ਰੋਜ਼ਾ ਯਾਤਰਾ ਸੰਖੇਪ ਹੋਣ ਦੇ ਨਾਲ-ਨਾਲ ਬੇਹੱਦ ਲਾਹੇਵੰਦ ਵੀ ਰਹੀ, ਜਿਸ ਨੇ ਖੇਤਰੀ ਸਥਿਰਤਾ ਲਈ ਭਾਰਤ-ਇਜ਼ਰਾਈਲ ਸੰਬੰਧਾਂ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਇਹ ਮੋਦੀ ਦੀ 2017 ਤੋਂ ਬਾਅਦ ਦੂਜੀ ਯਾਤਰਾ ਹੈ। ਇਸ ਯਾਤਰਾ ਦੌਰਾਨ ਉਨ੍ਹਾਂ ਨੇ ਸਫ਼ਲਤਾਪੂਰਵਕ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਸਿਆਸੀ ਸੰਬੰਧ ਸਾਲਾਂ ਤੋਂ ਉਤਾਰ-ਚੜ੍ਹਾਅ ਵਾਲੇ ਰਹੇ ਹਨ। ਇਕ ਸਮਾਂ ਸੀ ਜਦੋਂ ਸਾਡੇ ਪਾਸਪੋਰਟ ’ਤੇ ਇਕ ਮੋਹਰ ਲੱਗੀ ਹੁੰਦੀ ਸੀ, ਜਿਸ ’ਤੇ ਲਿਖਿਆ ਹੁੰਦਾ ਸੀ ‘ਇਜ਼ਰਾਈਲ ਅਤੇ ਦੱਖਣੀ ਅਫ਼ਰੀਕਾ ਲਈ ਮਾਨਤਾ ਪ੍ਰਾਪਤ ਨਹੀਂ।’ ਹੁਣ, ਸਾਡੇ ਦੋਵਾਂ ਦੇਸ਼ਾਂ ਦੇ ਨਾਲ ਹਾਂਪੱਖੀ ਸੰਬੰਧ ਹਨ।

ਜਦੋਂ ਦੋਵਾਂ ਨੇਤਾਵਾਂ ਨੇ ਬੁੱਧਵਾਰ ਨੂੰ ਯਰੂਸ਼ਲਮ ’ਚ ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕੀਤਾ, ਤਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਮੋਦੀ ਨੂੰ ਕਿਹਾ, ‘‘ਤੁਸੀਂ ਇਜ਼ਰਾਈਲ ਦੇ ਇਕ ਮਹਾਨ ਮਿੱਤਰ ਹੋ, ਨਰਿੰਦਰ। ਤੁਸੀਂ ਇਕ ਦੋਸਤ ਤੋਂ ਵੱਧ ਕੇ ਹੋ। ਤੁਸੀਂ ਇਕ ਭਰਾ ਹੋ।’’ ਮੋਦੀ ਨੇ ਕਿਹਾ, ‘‘ਆਧੁਨਿਕ ਰਾਜਾਂ ਦੇ ਰੂਪ ’ਚ ਇਕ-ਦੂਜੇ ਨਾਲ ਸੰਬੰਧ ਬਣਾਉਣ ਤੋਂ ਬਹੁਤ ਪਹਿਲਾਂ, ਅਸੀਂ 2000 ਤੋਂ ਵੱਧ ਸਾਲਾਂ ਤੋਂ ਚਲੇ ਆ ਰਹੇ ਸੰਬੰਧਾਂ ਨਾਲ ਜੁੜੇ ਹੋਏ ਹਾਂ।’’ ਮੋਦੀ ਦੀ ਯਾਤਰਾ ਤੋਂ ਪਹਿਲਾਂ ਨੇਤਨਯਾਹੂ ਨੇ ਇਕ ‘ਗੱਠਜੋੜ ਦਾ ਛੇ-ਭੁਜ’ ਪੇਸ਼ ਕੀਤਾ ਸੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਭਾਰਤ, ਗ੍ਰੀਸ, ਸਾਈਪ੍ਰਸ ਅਤੇ ਹੋਰ ਅਣਪਛਾਤੇ ਅਰਬ, ਅਫ਼ਰੀਕੀ ਅਤੇ ਏਸ਼ੀਆਈ ਰਾਜ ਸ਼ਾਮਲ ਹੋਣਗੇ, ਜੋ ਸਮੂਹਿਕ ਤੌਰ ’ਤੇ ਉਨ੍ਹਾਂ ਵੱਲੋਂ ਖੇਤਰ ਵਿਚ ‘ਕੱਟੜਪੰਥੀ’ ਸ਼ੀਆ ਅਤੇ ਸੁੰਨੀ ਮੁਸਲਿਮ ‘ਦੁਸ਼ਮਣਾਂ ਦੀ ਧੁਰੀ’ ਕਹੇ ਜਾਣ ਵਾਲੇ ਦੇ ਵਿਰੁੱਧ ਖੜ੍ਹੇ ਹੋਣਗੇ।

ਨੇਤਨਯਾਹੂ ਮੋਦੀ ਨੂੰ ਯਰੂਸ਼ਲਮ ਵਿਚ ਹੋਲੋਕਾਸਟ ਸਮਾਰਕ, ਯਾਦ ਵਾਸ਼ੇਮ ਦੇ ਦੌਰੇ ’ਤੇ ਲੈ ਗਏ ਅਤੇ ਨੇਸੈੱਟ (ਇਜ਼ਰਾਈਲੀ ਸੰਸਦ) ਨੂੰ ਸੰਬੋਧਨ ਕਰਨ ਤੋਂ ਬਾਅਦ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ, ਜਿੱਥੇ ਮੋਦੀ ਨੂੰ ਸੰਸਦ ਦਾ ਸਰਵਉੱਚ ਸਨਮਾਨ ਮਿਲਿਆ। ਬੁੱਧਵਾਰ ਨੂੰ ਪਹਿਲੀ ਵਾਰ ਸੀ ਜਦੋਂ ਕਿਸੇ ਭਾਰਤੀ ਨੇਤਾ ਨੇ ਨੇਸੈੱਟ ਨੂੰ ਸੰਬੋਧਨ ਕੀਤਾ ਸੀ। ਮੋਦੀ ਨੇ ਇਹ ਐਲਾਨ ਕਰਨ ਤੋਂ ਬਾਅਦ ਖੜ੍ਹੇ ਹੋ ਕੇ ਸਨਮਾਨ ਪ੍ਰਾਪਤ ਕੀਤਾ—‘‘ਭਾਰਤ ਇਸ ਪਲ ਅਤੇ ਉਸ ਤੋਂ ਅੱਗੇ ਪੂਰੇ ਭਰੋਸੇ ਦੇ ਨਾਲ ਇਜ਼ਰਾਈਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।’’

ਇਜ਼ਰਾਈਲ ਅਤੇ ਫਲਸਤੀਨੀਆਂ ਦੇ ਨਾਲ ਭਾਰਤ ਦਾ ਇਕ ਵਿਲੱਖਣ ਸੰਬੰਧ ਰਿਹਾ ਹੈ। ਆਜ਼ਾਦੀ ਲਈ ਆਪਣੇ ਸੰਘਰਸ਼ ਦੌਰਾਨ ਭਾਰਤ ਦੇ ਉਪਨਿਵੇਸ਼ ਵਿਰੋਧੀ ਅੰਦੋਲਨ ਨੇ ਫਲਸਤੀਨੀ ਰਾਸ਼ਟਰਵਾਦੀਆਂ ਦਾ ਸਮਰਥਨ ਕੀਤਾ ਅਤੇ 1947 ’ਚ ਯਹੂਦੀ ਘੱਟ ਗਿਣਤੀਆਂ ਲਈ ਸੁਰੱਖਿਆ ਦੇ ਨਾਲ ਇਕ ਸੁਤੰਤਰ ਸੰਘੀ ਫਲਸਤੀਨ ਦੀ ਯੋਜਨਾ ਪ੍ਰਸਤਾਵਿਤ ਕੀਤੀ। ਇਤਿਹਾਸਕ ਤੌਰ ’ਤੇ ਭਾਰਤ ਨੇ 1988 ਵਿਚ ਫਲਸਤੀਨ ਨੂੰ ਮਾਨਤਾ ਦਿੱਤੀ। ਅਜਿਹਾ ਕਰਨ ਵਾਲਾ ਉਹ ਪਹਿਲਾ ਗ਼ੈਰ-ਅਰਬ ਦੇਸ਼ ਬਣ ਗਿਆ।

1992 ’ਚ ਪੀ.ਵੀ. ਨਰਸਿਮ੍ਹਾ ਰਾਓ ਨੇ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਦੇ ਨੇਤਾ ਅਰਾਫ਼ਾਤ ਨੂੰ ਸੂਚਿਤ ਕਰਨ ਤੋਂ ਬਾਅਦ ਇਜ਼ਰਾਈਲ ਦੇ ਨਾਲ ਸਿਆਸੀ ਸੰਬੰਧ ਸਥਾਪਤ ਕੀਤੇ, ਜੋ ਭਾਰਤ ਦੌਰੇ ’ਤੇ ਸਨ। ਭਾਰਤ ਨੇ 1950 ’ਚ ਇਜ਼ਰਾਈਲ ਨੂੰ ਮਾਨਤਾ ਦਿੱਤੀ ਪਰ ਭਾਰਤੀ ਮੁਸਲਮਾਨਾਂ ਦੀਆਂ ਪ੍ਰਤੀਕਿਰਿਆਵਾਂ ਦੀਆਂ ਚਿੰਤਾਵਾਂ ਕਾਰਨ ਸੀਮਤ ਸੰਪਰਕ ਬਣਾਈ ਰੱਖਿਆ। ਉਪਨਿਵੇਸ਼ਵਾਦ ਦਾ ਵਿਰੋਧ ਕਰਨ ਅਤੇ ਅਰਬ ਰਾਜਾਂ ਦਾ ਸਮਰਥਨ ਕਰਨ ਲਈ ਭਾਰਤ ਨੇ 1974 ’ਚ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਅਤੇ 1988 ’ਚ ਫਲਸਤੀਨ ਰਾਜ ਨੂੰ ਮਾਨਤਾ ਦਿੱਤੀ।

2014 ’ਚ ਪ੍ਰਧਾਨ ਮੰਤਰੀ ਮੋਦੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨੇ ਹਥਿਆਰਾਂ ਦੀ ਖ਼ਰੀਦ ਅਤੇ ਉੱਚ-ਪੱਧਰੀ ਮੀਟਿੰਗਾਂ ਰਾਹੀਂ ਇਜ਼ਰਾਈਲ ਦੇ ਨਾਲ ਆਪਣੇ ਸੰਬੰਧਾਂ ਨੂੰ ਵਧਾਇਆ ਹੈ। ਭਾਰਤ ਅਤੇ ਇਜ਼ਰਾਈਲ ਗ਼ੈਰ-ਰਾਜੀ ਸਮੂਹਾਂ ਤੋਂ ਇਕੋ ਜਿਹੇ ਸੁਰੱਖਿਆ ਖ਼ਤਰਿਆਂ ਨੂੰ ਸਾਂਝਾ ਕਰਦੇ ਹਨ। ਮੋਦੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨੇ ਇਜ਼ਰਾਈਲ ਤੋਂ ਫੌਜੀ ਸਾਜ਼ੋ-ਸਾਮਾਨ ’ਚ ਲਗਭਗ 662 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਦੋਵਾਂ ਦੇਸ਼ਾਂ ਦੇ ਅਮਰੀਕਾ ਵਿਚ ਲਾਬਿੰਗ ਸਮੂਹ ਹਨ, ਜੋ ਅਜਿਹੀਆਂ ਨੀਤੀਆਂ ਦਾ ਸਮਰਥਨ ਕਰਦੇ ਹਨ, ਜੋ ਇਜ਼ਰਾਈਲ ਨੂੰ ਭਾਰਤ ਨੂੰ ਉੱਨਤ ਅਮਰੀਕੀ ਹਥਿਆਰ ਭੇਜਣ ਦੀ ਇਜਾਜ਼ਤ ਦਿੰਦੀਆਂ ਹਨ।

ਐੱਸ. ਆਈ. ਪੀ. ਆਰ.ਆਈ. ਦੇ ਅਨੁਸਾਰ 2026 ਦੀ ਸ਼ੁਰੂਆਤ ਤੱਕ ਭਾਰਤ ਅਤੇ ਇਜ਼ਰਾਈਲ ਦੇ ਵਿਚਾਲੇ ਰੱਖਿਆ ਵਪਾਰ ਲੱਗਭਗ 10 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ, ਜਿਸ ’ਚ ਭਾਰਤ ਇਜ਼ਰਾਈਲ ਦਾ ਸਭ ਤੋਂ ਵੱਡਾ ਰੱਖਿਆ ਖ਼ਰੀਦਦਾਰ ਹੋਵੇਗਾ, ਜੋ 2020 ਤੋਂ 2024 ਤੱਕ ਕੁੱਲ ਵਿਕਰੀ ਦਾ 34 ਫੀਸਦੀ ਹੈ। ਪ੍ਰਮੁੱਖ ਬਰਾਮਦ ਵਸਤਾਂ ’ਚ ਰਤਨ ਅਤੇ ਗਹਿਣੇ, ਇੰਜੀਨੀਅਰਿੰਗ ਦਾ ਸਾਮਾਨ, ਇਲੈਕਟ੍ਰਾਨਿਕਸ ਅਤੇ ਰਸਾਇਣ ਸ਼ਾਮਲ ਹਨ। ਭਾਰਤ ਨੂੰ ਬਾਗ਼ਬਾਨੀ ਮਸ਼ੀਨੀਕਰਨ, ਸੁਰੱਖਿਅਤ ਖੇਤੀ ਅਤੇ ਹੋਰ ਖੇਤੀਬਾੜੀ ਤਕਨੀਕਾਂ ’ਚ ਇਜ਼ਰਾਈਲੀ ਮੁਹਾਰਤ ਤੋਂ ਲਾਭ ਹੋਇਆ ਹੈ। ਵਿਚਾਰਿਕ ਵਿਚਾਰਾਂ ਤੋਂ ਪਰ੍ਹੇ, ਰਣਨੀਤਿਕ ਅਤੇ ਆਰਥਿਕ ਹਿੱਤ ਨਵੀਂ ਦਿੱਲੀ ਦੇ ਇਜ਼ਰਾਈਲ ਨਾਲ ਤਾਲਮੇਲ ਨੂੰ ਪ੍ਰਭਾਵਿਤ ਕਰ ਰਹੇ ਹਨ।

ਹਾਲਾਂਕਿ ਪਿਛਲੀਆਂ ਸਰਕਾਰਾਂ ਨੇ ਮੌਜੂਦਾ ਦੁਵੱਲੇ ਸੰਬੰਧਾਂ ਲਈ ਆਧਾਰ ਤਿਆਰ ਕੀਤਾ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਭਾਈਵਾਲੀ ਦੀ ਰੂਪ-ਰੇਖਾ ਨੂੰ ਉੱਪਰ ਚੁੱਕਿਆ ਹੈ। ਇਜ਼ਰਾਈਲ ਤੋਂ ਭਾਰਤ ਨੂੰ ਹੋਣ ਵਾਲੀਆਂ ਪ੍ਰਮੁੱਖ ਬਰਾਮਦਾਂ ’ਚ ਮੋਤੀ ਅਤੇ ਕੀਮਤੀ ਪੱਥਰ, ਰਸਾਇਣਕ ਅਤੇ ਖਣਿਜ/ਖਾਦ ਉਤਪਾਦ, ਮਸ਼ੀਨਰੀ ਅਤੇ ਬਿਜਲਈ ਯੰਤਰ, ਪੈਟਰੋਲੀਅਮ ਤੇਲ ਅਤੇ ਰੱਖਿਆ, ਮਸ਼ੀਨਰੀ ਤੇ ਆਵਾਜਾਈ ਦੇ ਸਾਧਨ ਸ਼ਾਮਲ ਹਨ। ਭਾਰਤ ਇਜ਼ਰਾਈਲ ਦਾ ਦੂਜਾ ਸਭ ਤੋਂ ਵੱਡਾ ਏਸ਼ੀਆਈ ਵਪਾਰਕ ਭਾਈਵਾਲ ਹੈ। ਸਾਲਾਨਾ ਦੁਵੱਲਾ ਵਪਾਰ ਵਰਤਮਾਨ ’ਚ ਲੱਗਭਗ 5 ਬਿਲੀਅਨ ਡਾਲਰ ਹੈ ਅਤੇ ਇਕ ਮੁਕਤ ਵਪਾਰ ਸਮਝੌਤੇ ’ਤੇ ਚਰਚਾ ਚੱਲ ਰਹੀ ਹੈ, ਜੋ ਨੇੜਲੇ ਭਵਿੱਖ ’ਚ ਇਸ ਅੰਕੜੇ ਨੂੰ ਦੁੱਗਣਾ ਕਰ ਸਕਦਾ ਹੈ।

ਇਸ ਤੋਂ ਇਲਾਵਾ, ਭਾਰਤ ਇਜ਼ਰਾਈਲ ਦੀ ਉੱਨਤ ਹਾਈ-ਟੈਕ ਆਰਥਿਕਤਾ ਦੀ ਨਕਲ ਕਰਨੀ ਚਾਹੁੰਦਾ ਹੈ। ਅਲਪਕਾਲੀ ਵਪਾਰਕ ਉਤਾਰ-ਚੜ੍ਹਾਅ ਦੇ ਬਾਵਜੂਦ ਦੋਵੇਂ ਸਰਕਾਰਾਂ ਆਰਥਿਕ ਜੁੜਾਅ ਦਾ ਵਿਸਥਾਰ ਕਰਨ ਅਤੇ ਸਪਲਾਈ ਚੇਨ ਦੇ ਲਚਕੀਲੇਪਨ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ। ਭਾਰਤ ਅਤੇ ਇਜ਼ਰਾਈਲ ਇਕ ਮਹੱਤਵਪੂਰਨ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਦੇ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਹਨ। ਨਰਿੰਦਰ ਮੋਦੀ ਅਤੇ ਬੈਂਜਾਮਿਨ ਨੇਤਨਯਾਹੂ ਦੋਵਾਂ ਦੇਸ਼ਾਂ ਦੇ ਵਿਚਾਲੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਹੁਲਾਰਾ ਦੇਣ ਲਈ ਇਸ ਪਹਿਲ ਦੀ ਦੇਖ-ਰੇਖ ਕਰਨਗੇ। ਇਜ਼ਰਾਈਲ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੀ 2 ਰੋਜ਼ਾ ਯਾਤਰਾ ਦੇ ਅੰਤ ’ਚ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਰੱਖਿਆ ’ਚ ਸਾਂਝੇ ਵਿਕਾਸ, ਉਤਪਾਦਨ ਅਤੇ ਤਕਨਾਲੋਜੀ ਤਬਾਦਲੇ ਦਾ ਵੀ ਪਿੱਛਾ ਕਰਨਗੇ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਇਕ ਕਾਰਨ ਇਹ ਹੈ ਕਿ ਮੋਦੀ ਨੇ ਪਿਛਲੇ ਭਾਰਤੀ ਨੇਤਾਵਾਂ ਦੇ ਉਲਟ, ਇਜ਼ਰਾਈਲੀ ਪ੍ਰਧਾਨ ਮੰਤਰੀ ਪ੍ਰਤੀ ਇੰਨੀ ਗਰਮਜੋਸ਼ੀ ਦਿਖਾਈ ਹੈ, ਉਹ ਭਾਰਤੀ ਹਿੰਦੂ ਸੱਜੇ-ਪੱਖ ਦਾ ਜ਼ਾਯੋਨੀਵਾਦ ਦੀ ਵਿਚਾਰਧਾਰਾ ਪ੍ਰਤੀ ਉਤਸ਼ਾਹ ਹੈ। ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 7 ਅਕਤੂਬਰ ਦੇ ਹਮਲੇ ਤੋਂ ਬਾਅਦ ਭਾਰਤ ਇਜ਼ਰਾਈਲ ਦੇ ਨਾਲ ‘ਮਜ਼ਬੂਤੀ ਨਾਲ’ ਖੜ੍ਹਾ ਹੈ। ਹਾਲਾਂਕਿ ਮੋਦੀ ਨੇ ਇਜ਼ਰਾਈਲ ਦੇ ਹਮਲੇ ’ਚ ਗਾਜ਼ਾ ’ਚ ਮਾਰੇ ਗਏ ਹਜ਼ਾਰਾਂ ਫਲਸਤੀਨੀਆਂ ਦਾ ਸਪੱਸ਼ਟ ਰੂਪ ’ਚ ਜ਼ਿਕਰ ਨਹੀਂ ਕੀਤਾ, ਪਰ ਉਨ੍ਹਾਂ ਕਿਹਾ ਕਿ ਭਾਰਤ ‘ਉਨ੍ਹਾਂ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ, ਜੋ ਸਦੀਵੀ ਸ਼ਾਂਤੀ ਅਤੇ ਖੇਤਰੀ ਸਥਿਰਤਾ ’ਚ ਯੋਗਦਾਨ ਪਾਉਂਦੇ ਹਨ।’

ਇਜ਼ਰਾਈਲ ਅਤੇ ਭਾਰਤ ਮਹੱਤਵਪੂਰਨ ਸਹਿਯੋਗੀ ਹਨ, ਜੋ ਕਈ ਖੇਤਰਾਂ ’ਚ ਇਕ-ਦੂਜੇ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦੀ ਸਾਂਝੇਦਾਰੀ ਮਜ਼ਬੂਤ ਹੈ ਅਤੇ ਇਸ ਦੇ ਟਿਕੇ ਰਹਿਣ ਦੀ ਸੰਭਾਵਨਾ ਹੈ। ਟਕਰਾਅ ਉਨ੍ਹਾਂ ਦੇ ਰਿਸ਼ਤੇ ਦੀ ਪ੍ਰੀਖਿਆ ਲੈ ਸਕਦੇ ਹਨ ਪਰ ਇਹ ਲਚਕੀਲਾ ਬਣਿਆ ਰਹਿੰਦਾ ਹੈ। ਉਨ੍ਹਾਂ ਦੇ ਸਹਿਯੋਗ ’ਚ ਵਿਕਾਸ ਦੀ ਮਹੱਤਵਪੂਰਨ ਸਮਰੱਥਾ ਹੈ। ਮੋਦੀ ਦੀ ਮੌਜੂਦਾ ਯਾਤਰਾ ਨੇ ਭਾਰਤ ਦੇ ਲੰਮੇ ਸਮੇਂ ਦੇ ਹਿੱਤਾਂ ਨੂੰ ਉਜਾਗਰ ਕੀਤਾ ਅਤੇ ਭਵਿੱਖ ਦੇ ਸਹਿਯੋਗ ਬਾਰੇ ਆਸ਼ਾਵਾਦ ਨੂੰ ਹੁਲਾਰਾ ਦਿੱਤਾ।

ਕਲਿਆਣੀ ਸ਼ੰਕਰ

  • PM Modi
  • India-Israel relations
  • new level

‘ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ’ ਹਰ ਪਾਸੇ ਅਸ਼ਾਂਤੀ ਹੀ ਅਸ਼ਾਂਤੀ!

NEXT STORY

Stories You May Like

  • austrian federal chancellor in india
    ਭਾਰਤ ਦੌਰੇ 'ਤੇ ਆਏ ਆਸਟ੍ਰੀਆ ਦੇ ਫੈਡਰਲ ਚਾਂਸਲਰ, PM ਮੋਦੀ ਨੇ ਜੰਗ ਬਾਰੇ ਦਿੱਤਾ ਵੱਡਾ ਬਿਆਨ
  • delhi visit bihar cm samrat chaudhary
    ਦਿੱਲੀ ਦੌਰੇ 'ਤੇ ਜਾਣਗੇ ਬਿਹਾਰ ਦੇ CM ਸਮਰਾਟ ਚੌਧਰੀ, PM ਮੋਦੀ ਨਾਲ ਹੋ ਸਕਦੀ ਮੁਲਾਕਾਤ
  • dcs transfers  large scale transfers
    ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ, 129 ਡੀ. ਐੱਸ. ਪੀਜ਼. ਬਦਲੇ
  • niti aayog  newly appointed  vice chairman  ashok lahiri  narendra modi
    ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ
  • israel will not attack lebanon  trump makes big announcement on   nuclear dust
    ਇਜ਼ਰਾਈਲ ਨਹੀਂ ਕਰੇਗਾ ਲੇਬਨਾਨ 'ਤੇ ਹਮਲੇ, 'ਨਿਊਕਲੀਅਰ ਡਸਟ' ਨੂੰ ਲੈ ਕੇ ਟਰੰਪ ਦਾ ਵੱਡਾ ਐਲਾਨ
  • bihars new cm samrat chaudhary meets pm modi
    ਬਿਹਾਰ ਦੇ ਨਵੇਂ CM ਸਮਰਾਟ ਚੌਧਰੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, 'ਵਿਕਸਿਤ ਬਿਹਾਰ' ਦੇ ਵਿਜ਼ਨ 'ਤੇ ਚਰਚਾ
  • hezbollah used small sized drones
    ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ ਕੀਤੇ ਹਮਲੇ
  • foreign brands eye india  s luxury market  ralph lauren lanvin  s new strategy
    ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
Trending
Ek Nazar
major rules will change

LPG ਸਿਲੰਡਰ ਤੋਂ ਲੈ ਕੇ UPI ਤੱਕ 1 ਮਈ ਤੋਂ ਬਦਲ ਜਾਣਗੇ ਇਹ ਨਿਯਮ! ਤੁਹਾਡੀ ਜੇਬ...

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +