ਨਵੀਂ ਦਿੱਲੀ - ਅਕਸਰ ਘਰਾਂ ਵਿੱਚ ਵਰਤੇ ਜਾਣ ਵਾਲੇ ਕੈਰੋਸੀਨ ਨੂੰ ਪੰਜਾਬੀ ਵਿੱਚ “ਮਿੱਟੀ ਦਾ ਤੇਲ” ਕਿਹਾ ਜਾਂਦਾ ਹੈ, ਪਰ ਕਦੇ ਤੁਸੀਂ ਸੋਚਿਆ ਹੈ ਕਿ ਇਸਦਾ ਇਹ ਨਾਮ ਕਿਉਂ ਪਿਆ? ਦਰਅਸਲ, ਇਸਦੇ ਨਾਮ ਦੇ ਪਿੱਛੇ ਇਕ ਸਧਾਰਣ ਪਰ ਦਿਲਚਸਪ ਕਾਰਨ ਲੁਕਿਆ ਹੋਇਆ ਹੈ।
ਕੈਰੋਸੀਨ ਪੈਟਰੋਲਿਅਮ ਤੋਂ ਬਣਦਾ ਹੈ, ਜੋ ਧਰਤੀ ਦੇ ਅੰਦਰੋਂ ਕੱਢਿਆ ਜਾਂਦਾ ਕੱਚਾ ਤੇਲ ਹੁੰਦਾ ਹੈ। ਇਸ ਕੱਚੇ ਤੇਲ ਨੂੰ ਰਿਫਾਈਨ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਵੱਖ-ਵੱਖ ਕਿਸਮਾਂ ਦੇ ਤੇਲ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਕਿਰੋਸਿਨ ਵੀ ਹੈ। ਕਿਉਂਕਿ ਇਹ ਸਿੱਧੇ ਤੌਰ ‘ਤੇ ਮਿੱਟੀ (ਧਰਤੀ) ਵਿਚੋਂ ਮਿਲਣ ਵਾਲੇ ਪਦਾਰਥ ਤੋਂ ਬਣਦਾ ਹੈ, ਇਸ ਲਈ ਲੋਕ ਇਸਨੂੰ “ਮਿੱਟੀ ਦਾ ਤੇਲ” ਕਹਿਣ ਲੱਗ ਪਏ।
ਪੁਰਾਣੇ ਸਮਿਆਂ ਵਿੱਚ ਕਿਰੋਸਿਨ ਦੀ ਵਰਤੋਂ ਦੀਵੇ ਅਤੇ ਲੈਂਪ ਜਲਾਉਣ ਲਈ ਵੱਡੇ ਪੱਧਰ ‘ਤੇ ਹੁੰਦੀ ਸੀ। ਇਸ ਕਰਕੇ ਇਹ ਨਾਮ ਆਮ ਲੋਕਾਂ ਵਿੱਚ ਹੋਰ ਵੀ ਪ੍ਰਚਲਿਤ ਹੋ ਗਿਆ। ਅੱਜ ਵੀ ਪਿੰਡਾਂ ਵਿੱਚ ਅਤੇ ਕੁਝ ਘਰਾਂ ਵਿੱਚ ਇਸਦਾ ਇਹੀ ਨਾਮ ਵਰਤਿਆ ਜਾਂਦਾ ਹੈ।
ਇਸ ਤਰ੍ਹਾਂ, “ਮਿੱਟੀ ਦਾ ਤੇਲ” ਸਿਰਫ਼ ਇੱਕ ਨਾਮ ਹੀ ਨਹੀਂ, ਸਗੋਂ ਇਸਦੀ ਉਤਪੱਤੀ ਅਤੇ ਇਤਿਹਾਸ ਨਾਲ ਜੁੜਿਆ ਇੱਕ ਰੋਚਕ ਤੱਥ ਵੀ ਹੈ।
ਨੀਤੀਸ਼ ਕੁਮਾਰ ਭਲਕੇ ਦੇਣਗੇ ਅਸਤੀਫ਼ਾ, ਜਾਣੋ ਕੌਣ ਹੋਵੇਗਾ ਅਗਲਾ ਮੁੱਖ ਮੰਤਰੀ?
NEXT STORY