ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਦੇ ਰਾਵਲਾਕੋਟ, ਮੀਰਪੁਰ ਅਤੇ ਕੋਟਲੀ ਵਰਗੇ ਖੇਤਰਾਂ ਵਿੱਚ ਚੋਣਾਂ ਦੀ ਆੜ ਹੇਠ ਇੱਕ ਗੰਭੀਰ ਸੰਵਿਧਾਨਕ ਅਤੇ ਮਾਨਵਤਾਵਾਦੀ ਸੰਕਟ ਪੈਦਾ ਹੋ ਗਿਆ ਹੈ। ਸਥਾਨਕ ਨਾਗਰਿਕਾਂ 'ਤੇ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿੱਚ ਦਰਜਨਾਂ ਆਮ ਨਾਗਰਿਕ ਮਾਰੇ ਗਏ ਹਨ। ਇਸ ਜ਼ੁਲਮ ਨੂੰ ਛੁਪਾਉਣ ਲਈ ਪਾਕਿਸਤਾਨੀ ਹਕੂਮਤ ਨੇ ਇਲਾਕੇ ਵਿੱਚ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ 'ਤੇ ਪੂਰੀ ਤਰ੍ਹਾਂ ਬੈਨ ਲਗਾ ਕੇ ਜਾਣਕਾਰੀ 'ਤੇ ਸੈਂਸਰਸ਼ਿਪ ਲਗਾ ਦਿੱਤੀ ਹੈ।
ਐਮਨੈਸਟੀ ਇੰਟਰਨੈਸ਼ਨਲ ਦੀ ਚੇਤਾਵਨੀ ਅਤੇ ਮੰਗਾਂ
ਮਾਨਵ ਅਧਿਕਾਰ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਇਸ ਬਰਬਰਤਾ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਤੁਰੰਤ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਸੰਸਥਾ ਨੇ ਆਪਣੇ ਬਿਆਨ ਵਿੱਚ ਕਿਹਾ:
"ਰਾਵਲਾਕੋਟ ਤੋਂ ਆ ਰਹੀਆਂ ਚਿੰਤਾਜਨਕ ਰਿਪੋਰਟਾਂ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਪ੍ਰਦਰਸ਼ਨਕਾਰੀਆਂ 'ਤੇ ਕੀਤੇ ਜਾਂਦੇ ਗੈਰ-ਕਾਨੂੰਨੀ ਜ਼ੁਲਮਾਂ ਦੀ ਪੁਰਾਣੀ ਹਿਸਟਰੀ ਦਾ ਹੀ ਹਿੱਸਾ ਹਨ। ਇੰਟਰਨੈੱਟ ਅਤੇ ਮੋਬਾਈਲ ਬਲੈਕਆਊਟ ਜ਼ਮੀਨੀ ਹਕੀਕਤ ਦਾ ਪਤਾ ਲਗਾਉਣ ਵਿੱਚ ਵੱਡੀ ਰੁਕਾਵਟ ਹੈ। ਪਾਕਿਸਤਾਨੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਸੰਚਾਰ ਸੇਵਾਵਾਂ ਬਹਾਲ ਕਰੇ, ਮੀਡੀਆ ਨੂੰ ਖੇਤਰ ਵਿੱਚ ਆਉਣ ਦੀ ਇਜਾਜ਼ਤ ਦੇਵੇ ਅਤੇ 'ਜੰਮੂ-ਕਸ਼ਮੀਰ ਜੋਇੰਟ ਅਵਾਮੀ ਐਕਸ਼ਨ ਕਮੇਟੀ' 'ਤੇ ਲਗਾਇਆ ਗੈਰ-ਕਾਨੂੰਨੀ ਬੈਨ ਤੁਰੰਤ ਹਟਾਵੇ।"
ਪ੍ਰਦਰਸ਼ਨਾਂ ਦਾ ਮੁੱਖ ਕਾਰਨ : ਮਹਿੰਗਾਈ ਅਤੇ ਅਧਿਕਾਰਾਂ ਦੀ ਮੰਗ
PoK ਵਿੱਚ ਜੋਇੰਟ ਅਵਾਮੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਪਿਛਲੇ ਕੁਝ ਮਹੀਨਿਆਂ ਤੋਂ ਆਟੇ 'ਤੇ ਸਬਸਿਡੀ, ਬਿਜਲੀ ਦੇ ਵਧੇ ਹੋਏ ਬਿਲਾਂ ਅਤੇ ਬੁਨਿਆਦੀ ਨਾਗਰਿਕ ਅਧਿਕਾਰਾਂ ਨੂੰ ਲੈ ਕੇ ਸ਼ਾਂਤਮਈ ਅੰਦੋਲਨ ਚੱਲ ਰਿਹਾ ਸੀ। ਹਾਲਾਂਕਿ, ਪਾਕਿਸਤਾਨੀ ਰਿਆਸਤ ਨੇ ਨਿਹੱਥੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਅੰਦੋਲਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਖੂਨੀ ਕਾਰਵਾਈ ਅੰਜਾਮ ਦਿੱਤੀ।
ਪੱਛਮੀ ਮੀਡੀਆ ਦੀ ਚੁੱਪ ਅਤੇ ਗੁੰਮਰਾਹਕੁਨ ਰਿਪੋਰਟਿੰਗ
ਇਸ ਵੱਡੇ ਮਾਨਵੀ ਸੰਕਟ ਦੌਰਾਨ ਪੱਛਮੀ ਮੀਡੀਆ (ਜਿਵੇਂ ਕਿ ਬੀਬੀਸੀ ਤੇ ਨਿਊ ਯਾਰਕ ਟਾਈਮਸ) ਦਾ ਰਵੱਈਆ ਬੇਹੱਦ ਨਿਰਾਸ਼ਾਜਨਕ ਅਤੇ ਪੱਖਪਾਤੀ ਰਿਹਾ ਹੈ। ਬੀ.ਬੀ.ਸੀ. ਨੇ ਪੂਰੇ ਮਹੀਨੇ ਵਿੱਚ ਇਸ ਹਿੰਸਾ 'ਤੇ ਸਿਰਫ਼ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ਦੀ ਸੁਰਖੀ ਵਿੱਚ ਵੀ ਪਾਕਿਸਤਾਨੀ ਰਿਆਸਤ ਨੂੰ ਦੋਸ਼ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਉਲਟ, ਬੀ.ਬੀ.ਸੀ. ਨੇ ਪਾਕਿਸਤਾਨ ਅਤੇ ਵੈਸਟਇੰਡੀਜ਼ ਦੇ ਕ੍ਰਿਕਟ ਮੈਚ ਦੀਆਂ ਖ਼ਬਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ। NYT ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ "ਚੋਣਾਂ ਦੌਰਾਨ ਝੜਪਾਂ ਵਿੱਚ ਲੋਕ ਮਾਰੇ ਗਏ", ਜਿਵੇਂ ਕਿ ਨਾਗਰਿਕ ਆਪਣੇ ਆਪ ਮਰ ਰਹੇ ਹੋਣ ਜਾਂ ਇਹ ਦੋ ਬਰਾਬਰ ਦੀਆਂ ਧਿਰਾਂ ਵਿਚਕਾਰ ਜੰਗ ਹੋਵੇ। ਸੋਸ਼ਲ ਮੀਡੀਆ 'ਤੇ ਮੌਜੂਦ ਵੀਡੀਓ ਸਬੂਤਾਂ ਦੇ ਬਾਵਜੂਦ, ਪੁਲਿਸ ਗੋਲੀਬਾਰੀ ਵਿੱਚ ਹੋਈਆਂ ਮੌਤਾਂ ਦੇ ਦਾਅਵਿਆਂ 'ਤੇ ਸ਼ੱਕ ਜਤਾਇਆ ਗਿਆ।
ਇਹ ਪੱਖਪਾਤੀ ਰਵੱਈਆ ਭਾਰਤ ਵਿੱਚ ਹੋਣ ਵਾਲੇ ਛੋਟੇ ਤੋਂ ਛੋਟੇ ਪ੍ਰਦਰਸ਼ਨਾਂ (ਜਿਵੇਂ NEET ਪ੍ਰਦਰਸ਼ਨ) 'ਤੇ ਪੱਛਮੀ ਮੀਡੀਆ ਵੱਲੋਂ ਕੀਤੀ ਜਾਂਦੀ ਦਿਨ-ਰਾਤ ਦੀ ਕਵਰੇਜ ਦੇ ਬਿਲਕੁਲ ਉਲਟ ਹੈ, ਜੋ ਇਹ ਦਰਸਾਉਂਦਾ ਹੈ ਕਿ ਪੱਛਮੀ ਪ੍ਰੈੱਸ ਲਈ PoK ਦੇ ਨਾਗਰਿਕਾਂ ਦੀ ਜਾਨ ਦੀ ਕੋਈ ਅਹਿਮੀਅਤ ਨਹੀਂ ਹੈ।
ਅਮਰੀਕਾ ਨੇ 43 ਹੋਰ ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ, ਸੂਚੀ 'ਚ 187 ਹੋਈਆਂ ਸੰਸਥਾਵਾਂ
NEXT STORY