ਇੰਟਰਨੈਸ਼ਨਲ ਡੈਸਕ: ਮੱਧ ਪੂਰਬ ਵਿੱਚ ਜੰਗ ਦੇ ਬੱਦਲ ਇੱਕ ਵਾਰ ਫਿਰ ਗੂੜ੍ਹੇ ਹੋ ਗਏ ਹਨ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਹੋਰਮੁਜ਼ ਸਟ੍ਰੇਟ ਵਿੱਚ ਇੱਕ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ ਦੀ ਤਸਵੀਰ ਜਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ (IRGC) ਵੱਲੋਂ ਰਾਤ ਵੇਲੇ ਕੀਤੇ ਗਏ ਇੱਕ ਹਮਲੇ ਕਾਰਨ ਲੱਗੀ ਹੈ।
ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹੋਣ ਵਾਲੇ ਅਮਰੀਕੀ ਹਮਲੇ ਨੂੰ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ 'ਤੇ ਸਹਿਮਤੀ ਬਣ ਗਈ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਈਰਾਨ ਹੋਰਮੁਜ਼ ਦੇ ਜਲਡਮਰੂ ਨੂੰ ਪੂਰੀ ਤਰ੍ਹਾਂ ਖੋਲ੍ਹਣ ਸਮੇਤ ਹੋਰ ਸ਼ਰਤਾਂ 'ਤੇ ਸਹਿਮਤ ਹੋ ਗਿਆ ਹੈ ।
ਪੜ੍ਹੋ ਇਹ ਅਹਿਮ ਖ਼ਬਰ- ਸਾਬਕਾ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਮਿਲ ਸਕਦੈ ਅਹਿਮ ਅਹੁਦਾ! ਵਿਰੋਧ 'ਚ ਉੱਠੀ ਆਵਾਜ਼
IRGC ਨੇ ਪ੍ਰਸਤਾਵ ਕੀਤਾ ਰੱਦ ਹਾਲਾਂਕਿ, ਤਾਜ਼ਾ ਘਟਨਾਕ੍ਰਮ ਨੇ ਅਮਰੀਕੀ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਰਿਪੋਰਟਾਂ ਅਨੁਸਾਰਲ IRGC ਨੇ ਅਮਰੀਕਾ ਦੇ ਇਸ ਜੰਗਬੰਦੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਰਾਤੋ-ਰਾਤ ਤੇਲ ਟੈਂਕਰ 'ਤੇ ਕੀਤੇ ਗਏ ਹਮਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਖੇਤਰ ਵਿੱਚ ਤਣਾਅ ਘਟਣ ਦੀ ਬਜਾਏ ਹੋਰ ਵਧ ਸਕਦਾ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਵਧਦੀ ਇਸ ਖਿੱਚੋਤਾਣ ਨੇ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ
NEXT STORY